ਸਾਡੇ ਗੁਆਂਢੀ
Sade Guandi
ਚੰਗਾ ਗੁਆਂਢੀ ਰਿਸ਼ਤੇਦਾਰਾਂ ਨਾਲੋਂ ਵੱਧ ਕੇ ਹੁੰਦਾ ਹੈ। ਸਾਡੇ ਗੁਆਂਢੀ ਹਮੇਸ਼ਾ ਦੁੱਖ-ਸੁੱਖ ਵਿਚ ਇਕ ਦੂਜੇ ਦਾ ਸਾਥ ਦਿੰਦੇ ਹਨ।
ਸਾਡੇ ਗੁਆਂਢੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਇਨ੍ਹਾਂ ਦੇ ਧਰਮ ਵੀ ਵੱਖਰੇ ਹਨ। ਫੇਰ ਵੀ ਅਸੀਂ ਸਾਰੇ ਮਿਲ-ਜੁਲ ਕੇ ਰਹਿੰਦੇ ਹਾਂ। ਜੇਕਰ ਕਿਸੇ ਦੇ ਘਰ ਵਿਆਹ ਜਾਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਰੇ ਗੁਆਂਢੀ ਸਾਥ ਦੇਣ ਲਈ ਖੜ੍ਹੇ ਹੋ ਜਾਂਦੇ ਹਨ। ਇੱਥੇ ਕੋਈ ਬਿਮਾਰ ਹੋਵੇ ਤਾਂ ਹਰ ਕੋਈ ਮਦਦ ਲਈ ਦੌੜਦਾ ਹੈ।
ਸਾਡੇ ਗੁਆਂਢੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਹੋਲੀ, ਗੁਰਪੁਰਵ, ਜਨਮ ਅਸ਼ਟਮੀ, ਦੀਵਾਲੀ, ਈਦ, ਕ੍ਰਿਸਮਸ ਆਦਿ ਤਿਉਹਾਰਾਂ ਨੂੰ ਇੱਥੇ ਬੜੇ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ। ਸਾਡੇ ਗੁਆਂਢੀਆਂ ਨੇ ਇੱਕ ਮਿੱਤਰ ਮੰਡਲ ਬਣਾ ਲਿਆ ਹੈ। ਇਹ ਮੰਡਲ ਸਮੇਂ-ਸਮੇਂ ਤੇ ਸੁੰਦਰ ਪ੍ਰੋਗਰਾਮ ਆਯੋਜਿਤ ਕਰਦਾ ਹੈ।
ਸੱਚੀ, ਗੁਆਂਢੀ ਚੰਗੇ ਹੋਣ ਤਾਂ ਸਾਡਾ ਜੀਵਨ ਸੁਖ-ਸ਼ਾਂਤੀ ਨਾਲ ਲੰਘਦਾ ਹੈ।
0 Comments