ਸਾਡੇ ਡਾਕਟਰ 
Sade Doctor



ਸਰਦਾਰ ਹਰਿੰਦਰ ਪਾਲ ਸਾਡੇ ਪਰਿਵਾਰਕ ਡਾਕਟਰ ਹਨ। ਉਹਨਾਂ ਦੀ ਡਿਸਪੈਂਸਰੀ ਸਾਡੇ ਘਰ ਦੇ ਨੇੜੇ ਹੈ।


ਡਾ: ਹਰਿੰਦਰ ਪਾਲ ਦੀ ਡਿਸਪੈਂਸਰੀ ਸਵੇਰੇ ਦਸ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਅਤੇ ਸ਼ਾਮ ਛੇ ਤੋਂ ਸ਼ਾਮ ਨੌਂ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਡਾਕਟਰ ਸਾਹਿਬ ਲੋਕਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਇਲਾਜ ਕਰਦੇ ਹਨ। ਉਨ੍ਹਾਂ ਦੀ ਦਵਾਈ ਨਾਲ ਲੋਕਾਂ ਨੂੰ ਛੇਤੀ ਹੀ ਅਰਾਮ ਮਿਲ ਜਾਂਦਾ ਹੈ। ਸਾਡੇ ਘਰ ਕੋਈ ਬੀਮਾਰ ਹੋ ਜਾਵੇ ਤਾਂ ਅਸੀਂ ਉਹਨਾਂ ਤੋਂ ਦਵਾਈ ਲੈਂਦੇ ਹਾਂ।


ਡਾ: ਹਰਿੰਦਰ ਪਾਲ ਸੁਭਾਅ ਤੋਂ ਬਹੁਤ ਹੱਸਮੁੱਖ ਹਨ। ਮਰੀਜ਼ ਦੀ ਅੱਧੀ ਬੀਮਾਰੀ ਉਹਨਾਂ ਦੇ ਬੋਲਾਂ ਨਾਲ ਭੱਜ ਜਾਂਦੀ ਹੈ। ਉਹ ਗਰੀਬ ਅਤੇ ਬੇਸਹਾਰਾ ਮਰੀਜ਼ਾਂ ਦਾ ਖਾਸ ਖਿਆਲ ਰੱਖਦੇ ਹਨ। ਸਾਲ ਵਿੱਚ ਇੱਕ ਵਾਰ ਉਹ ਇੱਕ ਪਿੰਡ ਵਿੱਚ ਜਾ ਕੇ ਇੱਕ ਕੈਂਪ ਲਗਾਉਂਦੇ ਹਨ ਜਿੱਥੇ ਉਹ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦੇ ਹਨ।


ਮਰੀਜ਼ ਅਤੇ ਆਲੇ-ਦੁਆਲੇ ਦੇ ਲੋਕ ਉਹਨਾਂ ਡੀ ਬੜੀ ਇੱਜ਼ਤ ਕਰਦੇ ਹਨ। ਮੈਂ ਡਾਕਟਰ ਸਾਹਬ ਨੂੰ ‘ਡਾਕਟਰ ਅੰਕਲ’ ਆਖਦਾ ਹਾਂ। ਮੈਂ ਵੱਡਾ ਹੋ ਕੇ ਡਾਕਟਰ ਅੰਕਲ ਵਾਂਗ ਡਾਕਟਰ ਬਣਨਾ ਚਾਹੁੰਦਾ ਹਾਂ।