ਮੇਰੇ ਪਿੰਡ ਦਾ ਮੇਲਾ 
Mere Pind Da Mela



ਹਰ ਸਾਲ ਬੈਸਾਖੀ ਦੇ ਨੇੜੇ ਸਾਡੇ ਪਿੰਡ ਵਿੱਚ ਵੱਡਾ ਮੇਲਾ ਲੱਗਦਾ ਹੈ। ਪਿਛਲੇ ਸਾਲ ਮੈਂ ਵੀ ਇੱਕ ਦੋਸਤ ਨਾਲ ਇਹ ਮੇਲਾ ਦੇਖਣ ਗਿਆ ਸੀ।


ਮੇਲੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਤੋਂ ਬਹੁਤ ਸਾਰੇ ਲੋਕ ਆਏ ਹੋਏ ਸਨ। ਕੁਝ ਲੋਕ ਪੈਦਲ ਹੀ ਆਏ। ਕੁਝ ਬੈਲ ਗੱਡੀਆਂ ਵਿੱਚ ਆਏ। ਕੁਝ ਕਿਸਾਨ ਆਪਣੇ ਟਰੈਕਟਰਾਂ ਤੇ ਅਤੇ ਕੁਝ ਬੱਸਾਂ ਚ ਆਏ ਸਨ। ਉਨ੍ਹਾਂ ਸਾਰਿਆਂ ਨੇ ਰੰਗ-ਬਿਰੰਗੇ ਕੱਪੜੇ ਪਾਏ ਹੋਏ ਸਨ।


ਮੇਲੇ ਵਿੱਚ ਚਾਰੇ ਪਾਸੇ ਦੁਕਾਨਾਂ ਸਜੀਆਂ ਹੋਈਆਂ ਸਨ। ਕੁਝ ਲੋਕ ਮਠਿਆਈਆਂ ਖਰੀਦ ਰਹੇ ਸਨ। ਕੁਝ ਲੋਕ ਕੱਪੜੇ ਖਰੀਦ ਰਹੇ ਸਨ। ਖਿਡੌਣਿਆਂ ਦੀਆਂ ਦੁਕਾਨਾਂ ਤੇ ਬੱਚਿਆਂ ਦੀ ਭੀੜ ਸੀ। ਮਿੱਟੀ ਦੇ ਬਰਤਨ ਅਤੇ ਚੂੜੀਆਂ ਦੀਆਂ ਦੁਕਾਨਾਂ ਤੇ ਔਰਤਾਂ ਖਰੀਦਦਾਰੀ ਕਰ ਰਹੀਆਂ ਸਨ। ਇੱਕ ਥਾਂ ਮਦਾਰੀ ਬਾਂਦਰ ਤੇ ਬਾਂਦਰੀ ਦਾ ਤਮਾਸ਼ਾ ਵਿਖਾ ਰਿਹਾ ਸੀ।


ਅਸੀਂ ਦੋਵੇਂ ਦੋਸਤਾਂ ਨੇ ਕਾਫੀ ਦੇਰ ਤੱਕ ਮੇਲੇ ਦਾ ਆਨੰਦ ਮਾਣਿਆ। ਅਸੀਂ ਮਠਿਆਈਆਂ ਖਾਧੀਆਂ, ਫੋਟੋਆਂ ਖਿਚਵਾਈਆਂ ਅਤੇ ਨਿਸ਼ਾਨੇਬਾਜੀ ਦੀ ਖੇਡ ਦਾ ਆਨੰਦ ਲਿਤਾ। ਅਸੀਂ ਮਿੰਨੀ ਟਰੇਨ ਵਿੱਚ ਬੈਠ ਕੇ ਵੀ ਆਨੰਦ ਮਾਣਿਆ।


ਅੱਜ ਵੀ ਮੈਂ ਉਹ ਮੇਲਾ ਨਹੀਂ ਭੁੱਲਿਆ।