ਸਾਡੇ ਪਿੰਡ ਦੀ ਮੰਡੀ 
Sade Pind Di Mandi



ਸਾਡੇ ਪਿੰਡ ਵਿੱਚ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ। ਇਹ ਮੰਡੀ ਸਵੇਰ ਤੋਂ ਸ਼ਾਮ ਤੱਕ ਲੱਗੀ ਰਹਿੰਦੀ ਹੈ, ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਚ ਲੋਕ ਇਸ ਮੰਡੀ ਵਿੱਚ ਖਰੀਦਦਾਰੀ ਕਰਨ ਲਈ ਆਉਂਦੇ ਹਨ।


ਸਾਡੇ ਪਿੰਡ ਦੀ ਇਹ ਮੰਡੀ ਬਹੁਤ ਮਸ਼ਹੂਰ ਹੈ। ਇਸ ਵਿੱਚ ਅਨਾਜ, ਸਬਜ਼ੀਆਂ, ਫਲ, ਮਸਾਲੇ ਅਤੇ ਖਿਡੌਣੇ ਵੇਚੇ ਜਾਂਦੇ ਹਨ, ਕੱਪੜੇ ਅਤੇ ਭਾਂਡਿਆਂ ਦੀਆਂ ਦੁਕਾਨਾਂ ਵੀ ਲਗਾਈਆਂ ਜਾਂਦੀਆਂ ਹਨ। ਭੇਲਪੁਰੀ ਅਤੇ ਗੋਲਗਪੇ ਦੀਆਂ ਰਹੜੀਆਂ ਵੀ ਲੱਗਦੀਆਂ ਹਨ। 


ਬਜ਼ਾਰ ਵਿੱਚ ਬਹੁਤ ਸਾਰੀਆਂ ਮਿਠਾਈਆਂ ਦੀਆਂ ਦੁਕਾਨਾਂ ਵੀ ਲੱਗਦੀਆਂ ਹਨ। ਹਰ ਦੁਕਾਨ ਤੇ ਖਰੀਦਦਾਰਾਂ ਦੀ ਭਾਰੀ ਭੀੜ ਰਹਿੰਦੀ ਹੈ।


ਸ਼ਾਮ ਤੱਕ ਬਜ਼ਾਰ ਵਿੱਚ ਕਾਫੀ ਭੀੜ ਹੁੰਦੀ ਹੈ। ਸੂਰਜ ਛਿਪਦੇ ਹੀ ਮੰਡੀ ਬਾਜ਼ਾਰ ਬੰਦ ਹੋ ਜਾਂਦਾ ਹੈ ਅਤੇ ਲੋਕ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ।