ਮੇਰੇ ਪਿਤਾ ਜੀ 
Mere Pitaji



ਮੇਰੇ ਪਿਤਾ ਇੱਕ ਬੈਂਕ ਵਿੱਚ ਕੰਮ ਕਰਦੇ ਹਨ। ਉਹ ਸਵੇਰੇ ਦਸ ਵਜੇ ਬੈਂਕ ਜਾਂਦੇ ਹਨ ਅਤੇ ਸ਼ਾਮ ਨੂੰ ਸੱਤ ਵਜੇ ਘਰ ਪਰਤਦੇ ਹਨ।

ਪਿਤਾ ਜੀ ਮੈਨੂੰ ਛੁੱਟੀ ਵਾਲੇ ਦਿਨ ਪੜ੍ਹਾਉਂਦੇ ਹਨ। ਪਿਤਾ ਜੀ ਦੀ ਅੰਗਰੇਜ਼ੀ ਬਹੁਤ ਚੰਗੀ ਹੈ। ਉਹ ਮੈਨੂੰ ਗਣਿਤ ਅਤੇ ਵਿਗਿਆਨ ਵੀ ਪੜ੍ਹਾਉਂਦੇ ਹਨ। 

ਮੇਰੇ ਪਿਤਾ ਵੀ ਇੱਕ ਚੰਗੇ ਖਿਡਾਰੀ ਹਨ। ਕਈ ਵਾਰ ਛੁੱਟੀਆਂ ਚ ਉਹ ਕ੍ਰਿਕਟ ਖੇਡਦੇ ਹਨ।

ਮੈਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ।