ਮੇਰੇ ਦਾਦਾ ਜੀ 
Mere Dada Ji



ਮੇਰੇ ਦਾਦਾ ਜੀ ਦਾ ਨਾਂ ਗੁਰਚਰਨ ਸਿੰਘ ਹੈ। ਉਹ ਸੱਤਰ ਸਾਲ ਦੇ ਹਨ। ਉਹਨਾਂ ਦੇ ਵਾਲ ਚਿੱਟੇ ਹੋ ਗਏ ਹਨ। ਉਹਨਾਂ ਦੀ ਨਜ਼ਰ ਕਮਜ਼ੋਰ ਹੋ ਗਈ ਹੈ। ਉਹ ਏਂਨਕ ਲੱਗਾ ਕੇ ਅਖ਼ਬਾਰ ਪੜ੍ਹਦੇ ਹਨ।

ਮੇਰੇ ਦਾਦਾ ਜੀ ਕਦੇ ਮਸ਼ਹੂਰ ਪਹਿਲਵਾਨ ਸਨ। ਉਹਨਾਂ ਦਾ ਸਰੀਰ ਅਜੇ ਵੀ ਮਜ਼ਬੂਤ ਅਤੇ ਚੁਸਤ ਹੈ।

ਦਾਦਾ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ। ਉਹ ਮੇਰੇ ਲਈ ਫਲ, ਮਿਠਾਈਆਂ ਅਤੇ ਖਿਡੌਣੇ ਲੈ ਕੇ ਆਉਂਦੇ ਹਨ।

ਮੈਂ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦਾ ਹਾਂ।