ਮੇਰੇ ਪਿਆਰੇ ਦੋਸਤ
Mere Piyare Dost
ਮੇਰੇ ਪਿਆਰੇ ਦੋਸਤ ਦਾ ਨਾਮ ਨਵਜੋਤ ਹੈ। ਘਰ ਦੇ ਸਾਰੇ ਉਸ ਨੂੰ ‘ਜੋਤ’ ਕਹਿ ਕੇ ਬੁਲਾਉਂਦੇ ਹਨ।
ਨਵਜੋਤ ਮੇਰੀ ਉਮਰ ਦਾ ਹੈ। ਉਹ ਮੇਰੀ ਜਮਾਤ ਵਿੱਚ ਪੜ੍ਹਦਾ ਹੈ। ਉਸਦਾ ਘਰ ਮੇਰੇ ਵਰਗਾ ਹੈ। ਅਸੀਂ ਦੋਵੇਂ ਇਕੱਠੇ ਸਕੂਲ ਜਾਂਦੇ ਹਾਂ। ਅਸੀਂ ਸ਼ਾਮ ਨੂੰ ਅਤੇ ਛੁੱਟੀਆਂ ਵਿੱਚ ਇਕੱਠੇ ਖੇਡਦੇ ਹਾਂ।
ਨਵਜੋਤ ਬਹੁਤ ਵਧੀਆ ਮੁੰਡਾ ਹੈ। ਉਹ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਨਿਪੁੰਨ ਹੈ।
ਮੈਂ ਚਾਹੁੰਦਾ ਹਾਂ ਕਿ ਨਵਜੋਤ ਨਾਲ ਮੇਰੀ ਦੋਸਤੀ ਹਮੇਸ਼ਾ ਬਣੀ ਰਹੇ।
0 Comments