ਮੇਰੀ ਭੈਣ
Meri Behan
ਸਿਮਰਨ ਮੇਰੀ ਵੱਡੀ ਭੈਣ ਹੈ। ਮੈਂ ਉਸ ਨੂੰ 'ਦੀਦੀ' ਕਹਿ ਕੇ ਬੁਲਾਉਂਦਾ ਹਾਂ। ਮੇਰੀ ਛੋਟੀ ਭੈਣ ਡੌਲੀ ਵੀ ਉਸ ਨੂੰ ਦੀਦੀ ਕਹਿ ਕੇ ਬੁਲਾਉਂਦੀ ਹੈ।
ਦੀਦੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਹਰ ਇਮਤਿਹਾਨ ਵਿੱਚ ਅੱਵਲ ਆਉਂਦੀ ਹੈ। ਖੇਡਾਂ ਵਿੱਚ ਵੀ ਉਸ ਨੂੰ ਪਹਿਲਾ ਇਨਾਮ ਮਿਲਦਾ ਹੈ। ਦੀਦੀ ਨੂੰ ਪੇਂਟਿੰਗ ਅਤੇ ਸੰਗੀਤ ਦਾ ਵੀ ਸ਼ੌਕ ਹੈ।
ਦੀਦੀ ਮੈਨੂੰ ਪੜ੍ਹਾਉਂਦੀ ਹੈ। ਉਹ ਡੌਲੀ ਨੂੰ ਵੀ ਪੜ੍ਹਾਉਂਦੀ ਹੈ। ਉਹ ਘਰ ਦੇ ਕੰਮਾਂ ਵਿੱਚ ਮਾਂ ਦੀ ਮਦਦ ਕਰਦੀ ਹੈ।
ਮੈਂ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹਾਂ।
0 Comments