ਮੇਰੀ ਛੋਟੀ ਭੈਣ
My younger sister
ਮੇਰੀ ਛੋਟੀ ਭੈਣ ਦਾ ਨਾਂ ਡੌਲੀ ਹੈ।
ਡੌਲੀ ਸਿਰਫ਼ ਚਾਰ ਸਾਲ ਦੀ ਹੈ। ਉਹ ਮਮੀ ਨਾਲ ਰੋਜ ਗੁਰਦੁਆਰੇ ਮੱਥਾ ਟੇਕਣ ਜਾਂਦੀ ਹੈ। ਉਸ ਨੂੰ ਸਾਰੀ ਵਰਨਮਾਲਾ ਯਾਦ ਹੈ। ਉਹ ਆਪਣੀ ਸੁਰੀਲੀ ਆਵਾਜ਼ ਵਿੱਚ ਕਈ ਕਵਿਤਾਵਾਂ ਸੁਣਾਉਂਦੀ ਹੈ
ਡੌਲੀ ਨੂੰ ਗੁੱਡੀਆਂ ਨਾਲ ਖੇਡਣਾ ਪਸੰਦ ਹੈ। ਉਹ ਨਵੀਆਂ ਗੁੱਡੀਆਂ ਖਰੀਦਦੀ ਰਹਿੰਦੀ ਹੈ। ਉਸ ਨੂੰ ਕਹਾਣੀਆਂ ਸੁਣਨ ਦਾ ਵੀ ਸ਼ੌਕ ਹੈ। ਰੱਖੜੀ ਵਾਲੇ ਦਿਨ ਉਹ ਮੈਨੂੰ ਰੱਖੜੀ ਬੰਨ੍ਹਦੀ ਹੈ। ਮੈਂ ਉਸਨੂੰ ਕੁਝ ਤੋਹਫ਼ੇ ਦਿੰਦਾ ਹਾਂ।
ਸੱਚਮੁੱਚ, ਡੌਲੀ ਸਾਡੇ ਘਰ ਦੀ ਪਿਆਰੀ ਗੁੱਡੀ ਹੈ।
0 Comments