ਵਕਤ ਦੀ ਪਾਬੰਦੀ
Waqt Di Pabandi
ਵਕਤ ਦਾ ਪਹੀਆ ਲਗਾਤਾਰ ਚੱਲਦਾ ਜਾ ਰਿਹਾ ਹੈ ਅਤੇ ਇਸ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਪਰ ਵਕਤ ਦੀ ਪਾਬੰਦੀ ਨੂੰ ਨਿਭਾ ਕੇ ਅਸੀਂ ਇਸ ਦੀ ਯੋਗ ਵਰਤੋਂ ਜ਼ਰੂਰ ਕਰ ਸਕਦੇ ਹਾਂ। ਦਿਨ ਭਰ ਵਿੱਚ ਵਕਤ ਤਾਂ ਸਾਰਿਆਂ ਲਈ ਬਰਾਬਰ ਹੁੰਦਾ ਹੈ ਪਰ ਕੋਈ ਇਸ ਨੂੰ ਵਿਹਲੇ ਰਹਿ ਕੇ ਗੁਆ ਛੱਡਦਾ ਹੈ ਅਤੇ ਕੋਈ ਸਖ਼ਤ ਮਿਹਨਤ ਅਤੇ ਕੰਮ ਕਰ ਕੇ ਇਸ ਨੂੰ ਸਾਰਥਿਕ ਬਣਾ ਲੈਂਦਾ ਹੈ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਵਕਤ ਦੀ ਕਦਰ ਕਰੀਏ ਅਤੇ ਹਮੇਸ਼ਾਂ ਵਕਤ ਦੇ ਪਾਬੰਦ ਰਹੀਏ।ਹਰ ਕੰਮ ਸਮੇਂ ਸਿਰ ਕੀਤਾ ਹੀ ਚੰਗਾ ਲੱਗਦਾ ਹੈ।ਈਦ ਪਿੱਛੋਂ ਤੰਬਾ ਫੂਕਣ ਦਾ ਕੋਈ ਲਾਭ ਨਹੀਂ ਹੁੰਦਾ। ਇਸ ਲਈ ਸਾਨੂੰ ਹਰ ਕੰਮ ਸਮੇਂ ਸਿਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਵੇਰੇ ਸਮੇਂ ਸਿਰ ਉੱਠਣਾ, ਨਹਾਉਣਾ, ਨਾਸ਼ਤਾ ਲੈਣਾ ਅਤੇ ਫਿਰ ਸਮੇਂ ਸਿਰ ਸਕਲ ਜਾਂ ਦਫ਼ਤਰ ਜਾਣਾ ਇੱਕ ਚੰਗੀ ਆਦਤ ਹੈ। ਸਮੇਂ ਸਿਰ ਕੰਮ ਕਰਨ ਨਾਲ ਕੰਮ ਅਸਾਨੀ ਨਾਲ ਹੋ ਜਾਂਦਾ ਹੈ ਜਦ ਕਿ ਸਮੇਂ ਤੋਂ ਬਾਅਦ ਕੰਮ ਕਰਨ ਨਾਲ ਅਕਸਰ ਪ੍ਰੇਸ਼ਾਨੀ ਹੁੰਦੀ ਹੈ । ਦੇਸ ਵਿੱਚ ਲੋਕ ਵਕਤ ਦੇ ਬਹੁਤੇ ਪਾਬੰਦ ਨਹੀਂ। ਸਮੇਂ ਸਿਰ ਡਿਊਟੀ 'ਤੇ ਹਾਜ਼ਰ ਨਾ ਹੋਣਾ, ਕਿਸੇ ਨੂੰ ਟਾਇਮ ਦੇ ਹੋਰ ਪਹੁੰਚਣਾ ਆਦਿ ਸਾਡੇ ਲੋਕਾਂ ਦੀ ਇੱਕ ਆਦਤ ਬਣ ਗਈ ਹੈ। ਇੱਥੋਂ ਤੱਕ ਕਿ ਸਾਡੇ ਦੇਸ ਦੇ ਨੇਤਾਵਾਂ ਨੂੰ ਵੀ ਕਰ ਪਾਬੰਦੀ ਦੀ ਕੋਈ ਪਰਵਾਹ ਨਹੀਂ। ਸਮਾਗਮਾਂ ’ਤੇ ਲੇਟ ਪਹੁੰਚਣ ਵਿੱਚ ਸ਼ਾਇਦ ਉਹ ਆਪਣੀ ਸ਼ਾਨ ਸਮਝਦੇ ਹਾ ਚਾਹੀਦਾ ਤਾਂ ਇਹ ਹੈ ਕਿ ਸਾਡੇ ਨੇਤਾ ਸਮੇਂ ਦੀ ਕਦਰ ਕਰਨ ਅਥਵਾ ਸਮੇਂ ਦੇ ਪਾਬੰਦ ਹੋ ਕੇ ਦੂਸਰਿਆਂ ਲਈ ਮਿਸਾਲ ਪੈਦਾ ਕਰਨ। ਵਕਤ ਦੇ ਪਾਬੰਦ ਰਹਿਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅਜਿਹਾ ਨਾ ਕਰਨ ਨਾਲ ਅਸੀਂ ਦੂਸਰਿਆਂ ਤੋਂ ਪਿੱਛੇ ਰਹਿ ਜਾਵਾਂਗੇ ਅਤੇ ਮੁੜ ਉਹਨਾਂ ਨਾਲ ਰਲਣਾ ਸਾਡੇ ਲਈ ਮੁਸ਼ਕਲ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਵਕਤ ਦੇ ਪਾਬੰਦ ਰਹੀਏ।
0 Comments