26 ਜਨਵਰੀ : ਗਣਤੰਤਰ ਦਿਵਸ
26 January-Gantantra Diwas
ਜਾਣ-ਪਛਾਣ : 26 ਜਨਵਰੀ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦ 1930 ਈ: ਵਿਚ ਸਮੁੱਚੇ ਦੇਸ਼ ਵਿਚ ਆਜ਼ਾਦੀ ਦੀ ਪ੍ਰਾਪਤੀ ਲਈ ਜਲੂਸ ਕੱਢੇ ਗਏ, ਜਲਸੇ ਕੀਤੇ ਗਏ ਅਤੇ ਜੇਲ੍ਹਾਂ ਭਰਨੀਆਂ ਸ਼ੁਰੂ ਹੋਈਆਂ।1930 ਤੋਂ 1947 ਈ: ਤੱਕ ਇਹ ਦਿਨ ਆਜ਼ਾਦੀ ਦੀ ਮੰਗ ਦਿਵਸ' ਵਜੋਂ ਮਨਾਇਆ ਜਾਣ ਲੱਗ ਪਿਆ। ਜਦ 15 ਅਗਸਤ, 1947 ਈ: ਨੂੰ ਆਜ਼ਾਦੀ ਮਿਲ ਗਈ ਤਾਂ ਇਸ ਦਿਨ ਦੀ ਥਾਂ 15 ਅਗਸਤ ਨੇ ਲੈ ਲਈ। ਦੋਸ਼ ਦਾ ਆਪਣਾ ਸੰਵਿਧਾਨ ਬਣਾਉਣ ਲਈ ਡਾ. ਭੀਮ ਰਾਉ ਅੰਬੇਦਕਰ ਦੀ ਪ੍ਰਧਾਨਗੀ ਹੇਠ ਸੰਵਿਧਾਨ ਸਭਾ ਬਣਾਈ ਗਈ। ਇਸ ਨੇ ਨਵੰਬਰ 1949 ਨੂੰ ਭਾਰਤ ਲਈ ਨਿਵੇਕਲਾ ਸੰਵਿਧਾਨ ਤਿਆਰ ਕਰ ਦਿੱਤਾ। 26 ਜਨਵਰੀ ਦੀ ਮਹੱਤਤਾ ਨੂੰ ਮੁੱਖ ਰਖਦਿਆਂ 26 ਜਨਵਰੀ 1950 ਈ: ਨੂੰ ਇਹ ਸੰਵਿਧਾਨ ਲਾਗੂ ਕੀਤਾ ਗਿਆ। ਇਸ ਤਰ੍ਹਾਂ ਸਾਡੇ ਰਾਸ਼ਟਰੀ ਤਿਉਹਾਰ . ਦੋ ਹੋ ਗਏ-15 ਅਗਸਤ ਦਾ ਸੁਤੰਤਰਤਾ ਦਿਵਸ ਅਤੇ 26 ਜਨਵਰੀ ਦਾ ਗਣਤੰਤਰ ਦਿਵਸ। 26 ਜਨਵਰੀ 1950 ਈ: ਤੋਂ ਪਹਿਲਾਂ ਭਾਰਤ ਆਜ਼ਾਦ ਹੋ ਕੇ ਵੀ ਆਪਣਾ ਰਾਜ ਪ੍ਰਬੰਧ ਅੰਗਰੇਜ਼ੀ ਸੰਵਿਧਾਨ ਅਨੁਸਾਰ ਗਵਰਨਰ ਜਨਰਲ ਦੇ ਤਹਿਤ ਚਲਾਉਂਦਾ ਰਿਹਾ। ਆਪਣਾ ਸੰਵਿਧਾਨ ਲਾਗੂ ਹੋਣ ਨਾਲ ਗਵਰਨਰ ਜਨਰਲ ਦੀ ਪਦਵੀ ਰਾਸ਼ਟਰਪਤੀ ਨੇ ਲੈ ਲਈ। ਡਾ: ਰਾਜਿੰਦਰ ਪ੍ਰਸ਼ਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਹੋਣ ਦਾ ਮਾਣ ਮਿਲਿਆ।
ਗਣਤੰਤਰ ਦਿਵਸ ਦੀ ਤਿਆਰੀ : ਭਾਰਤ ਵਿਚ ਆਪਣਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ 26 ਜਨਵਰੀ ਨੂੰ । ਹਰ ਦੇਸ਼ ਵਿਸ਼ੇਸ਼ ਕਰ ਕੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਇੰਡੀਆ ਗੇਟ ਤੇ ਇਹ ਰਾਸ਼ਟਰੀ ਤਿਉਹਾਰ ਹੁੰਮਹੁਮਾ । ਕੇ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵਿਚ ਛੁੱਟੀ ਹੁੰਦੀ ਹੈ। ਇਸ ਮਹਾਨ ਉਤਸਵ ਦੀ ਤਿਆਰੀ ਲਈ ਦਿੱਲੀ ਪ੍ਰਸ਼ਾਸਨ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ , ਸੁਰੱਖਿਆ ਪ੍ਰਬੰਧਾਂ ਲਈ ਗੁਆਂਢੀ ਰਾਜਾਂ ਦੀਆਂ ਗਾਰਦੀ ਵੀ ਮੰਗਵਾਈਆਂ ਜਾਂਦੀਆਂ ਹਨ। ਕਈ ਲੋਕ ਪਿੰਡਾਂ ਤੋਂ ਪ੍ਰਭਾਤ ਵੇਲੇ ਪੁੱਜ ਕੇ ਆਪਣੇ ਬੈਠਣ- ਖਲੋਣ ਦੀ ਥਾਂ ਮੱਲ ਲੈਂਦੇ ਹਨ। ਥਾਂ-ਥਾਂ ਤੋਂ ਲਾਏ ਗਏ ਲਾਉਡ ਸਪੀਕਰਾਂ ਰਾਹੀਂ ਅਸਲ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ਭਗਤੀ ਦੇ ਗੀਤ ਸੁਣਾਏ ਜਾਂਦੇ ਹਨ। ਸਭ ਬਾਜ਼ਾਰਾਂ ਤੇ ਸੜਕਾਂ ਨੂੰ ਰਾਸ਼ਟਰੀ ਝੰਡੀਆਂ ਨਾਲ ਸਜਾਇਆ ਜਾਂਦਾ ਹੈ। ਇੱਕ ਵਿਸ਼ਾਲ ਪੰਡਾਲ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਕੇਂਦਰੀ ਸਰਕਾਰ ਦੇ ਮੰਤਰੀ, ਵਿਦੇਸ਼ਾਂ ਦੇ ਰਾਜਦੂਤ, ਵਿਸ਼ੇਸ਼ ਮਹਿਮਾਨ ਅਤੇ ਪਾਰਲੀਮੈਂਟ ਦੇ ਮੈਂਬਰ ਬਿਠਾਏ ਜਾਂਦੇ ਹਨ। ਸੱਦਾ ਪੱਤਰ ਵਾਲੇ ਮਹਿਮਾਨ ਰਾਸ਼ਟਰਪਤੀ ਦੀ ਸਵਾਗੇ ਆਉਣ ਤੋਂ ਪਹਿਲਾਂ ਆਪਣੀ ਨਿਸ਼ਚਿਤ ਸੀਟ ਤੇ ਬੈਠ ਜਾਂਦੇ ਹਨ।
ਰਾਸ਼ਟਰਪਤੀ ਵੱਲੋਂ ਝੰਡਾ ਲਹਿਰਾਉਣਾ : ਲਾਉਡ ਸਪੀਕਰ ਤੇ ਰਾਸ਼ਟਰਪਤੀ ਦੀ ਆਮਦ ਦੀ ਸੂਚਨਾ ਦੇਣ ਦੇ ਨਾਲ ਹੀ ਰਾਸ਼ਟਰਪਤੀ ਬਾਰਾਂ ਘੋੜਿਆਂ ਵਾਲੀ ਸ਼ਾਨਦਾਰ ਬੱਘੀ ਵਿਚ ਪਵੇਸ਼ ਕਰਦੇ ਹਨ। ਉਨ੍ਹਾਂ ਦੀ ਅਗਵਾਈ ਪ੍ਰਧਾਨ ਮੰਤਰੀ, ਹੋਰ ਮੰਤਰੀ ਤੇ ਤਿੰਨ ਸੇਵਾਵਾਂ ਦੇ ਮੁਖੀ ਕਰਦੇ ਹਨ। ਉਨਾਂ ਦਾ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਜਾਂਦਾ ਹੈ। ਉਹ ਸਲਾਮੀ ਮੰਚ ਤੋਂ ਕੌਮੀ ਝੰਡਾ ਲਹਿਰਾਉਂਦੇ ਹਨ। ਝੰਡਾ ਉੱਪਰ ਚਦਿਆਂ ਹੀ ਫੁੱਲ-ਪੱਤੀਆਂ ਡੇਗਦਾ ਹੈ, ਹੈਲੀਕਾਪਟਰ ਵੀ ਫੁੱਲ-ਪੱਤੀਆਂ ਦੀ ਵਰਖਾ ਕਰਦਾ ਹੈ। ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਦਾ ਹੈ । ਤੋਪਾਂ ਦੀ ਗੜਗੜਾਹਟ ਸ਼ੁਰੂ ਹੋ ਜਾਂਦੀ ਹੈ।
ਸਲਾਮੀਆਂ : ਸਲਾਮੀ ਦੇਣ ਵਾਲਿਆਂ ਵਿਚ ਸਭ ਤੋਂ ਅੱਗੇ ਸੈਨਾ ਦੇ ਤਿੰਨ ਅੰਗਾਂ ਦੀਆਂ ਟੁਕੜੀਆਂ ਹੁੰਦੀਆਂ ਹਨ। ਇਨ੍ਹਾਂ ਦੇ ਪਿੱਛੇ ਪੁਲਿਸ, ਐੱਨ. ਸੀ. ਸੀ. ਅਤੇ ਸਕੂਲਾਂ-ਕਾਲਜਾਂ ਦੇ ਚੋਣਵੇਂ ਵਿਦਿਆਰਥੀਆਂ ਦੀਆਂ ਟੁਕੜੀਆਂ ਹੁੰਦੀਆਂ ਹਨ। ਫ਼ੌਜੀ ਹਥਿਆਰਾਂ ਵਿਸ਼ੇਸ਼ ਕਰਕੇ ਟੈਂਕਾਂ ਤੇ ਤੋਪਾਂ ਦੀ ਨੁਮਾਇਸ਼ ਵੀ ਕੀਤੀ ਜਾਂਦੀ ਹੈ। ਆਕਾਸ਼ ਵਿਚ ਹਵਾਈ ਜਹਾਜ਼ ਵੀ ਆਪਣੇ ਕਰਤੱਬ ਵਿਖਾਉਂਦੇ ਹਨ।
ਵਿਭਿੰਨ ਰਾਜਾਂ ਵੱਲੋਂ ਝਾਕੀਆਂ : ਇਸ ਸਮਾਰੋਹ ਵਿਚ ਵਿਭਿੰਨ ਰਾਜਾਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਮਨੋਰੰਜਕ ਸੱਭਿਆਚਾਰਕ ਝਾਕੀਆਂ ਵਿਖਾਈਆਂ ਜਾਂਦੀਆਂ ਹਨ। ਨੱਚਦੀਆਂ-ਟੱਪਦੀਆਂ ਲੋਕ-ਨਾਚਾਂ ਦੀਆਂ ਟੋਲੀਆਂ ਤਾਂ ਰੰਗ ਬੰਨ੍ਹ ਦਿੰਦੀਆਂ ਹਨ, ਲੋਕ ਖੁਸ਼ ਹੋ ਕੇ ਜ਼ੋਰਦਾਰ ਤਾੜੀਆਂ ਮਾਰਦੇ ਹਨ। ਰਾਸ਼ਟਰਪਤੀ ਆਪਣੇ ਭਾਸ਼ਣ ਵਿਚ ਆਪਣੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹਨ ਅਤੇ ਲੋਕ-ਭਲਾਈ ਦੀਆਂ ਨਵੀਆਂ ਸਕੀਮਾਂ ਦਾ ਐਲਾਨ ਕਰਦੇ ਹਨ। ਉਹ ਉੱਘੇ ਸੂਰਬੀਰਾਂ, ਦੋਸ਼-ਸੇਵਕਾਂ ਤੇ ਵਿਦਵਾਨਾਂ ਆਦਿ ਨੂੰ ਇਨਾਮਾਂ ਦੁਆਰਾ ਸਨਮਾਨਿਤ ਵੀ ਕਰਦੇ ਹਨ।
ਆਤਿਸ਼ਬਾਜ਼ੀ : ਇਸ ਦਿਨ ਸ਼ਾਮੀਂ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ , ਸਾਰੀਆਂ ਸਰਕਾਰੀ ਇਮਾਰਤਾਂ, ਵਿਸ਼ੇਸ਼ ਕਰਕੇ ਰਾਸ਼ਟਰਪਤੀ ਭਵਨ ਨੂੰ ਬਿਜਲੀ ਦੇ ਬਿੱਲਬਾਂ-ਟਿਊਬਾਂ ਨਾਲ ਰੁਸ਼ਨਾਇਆ ਜਾਂਦਾ ਹੈ। ਲੋਕ ਆਪਣੇ ਘਰਾਂ ਵਿਚ ਵੀ ਆਤਿਸ਼ਬਾਜ਼ੀ ਚਲਾਉਂਦੋ ਤੋਂ ਦੀਪਮਾਲਾ ਕਰਦੇ ਹਨ। ਟੀ. ਵੀ. ਤੋਂ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਵਿਖਾਇਆ ਜਾਂਦਾ ਹੈ।
ਸਿੱਟਾ : ਸਾਡੇ ਵੱਡੇ-ਵਡੇਰਿਆਂ ਨੇ ਸਿਰਧੜ ਦੀ ਬਾਜ਼ੀ ਲਾ ਕੇ ਦੇਸ਼ ਆਜ਼ਾਦ ਕਰਵਾਇਆ। ਇੱਕ ਤਾਂ ਸਾਨੂੰ ਹਰ ਕੀਮਤ ਤੇ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ, ਦੂਜੇ, ਦੇਸ਼ ਨੂੰ ਆਰਥਿਕ, ਸਮਾਜਿਕ, ਸਦਾਚਾਰਕ ਤੇ ਰਾਜਨੀਤਕ ਪੱਖ ਉੱਨਤ ਕਰ ਕੇ ਇੱਕ ਆਦਰਸ਼ਕ ਦੋਸ਼ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ।
0 Comments