ਇੱਕ ਆਦਰਸ਼ਕ ਵਿਦਿਆਰਥੀ
An Ideal Student
ਨਿਸਚਿਤ ਉਦੇਸ਼ ਵਾਲਾ : ਇੱਕ ਆਦਰਸ਼ਕ ਵਿਦਿਆਰਥੀ ਦਾ ਕੋਈ ਨਿਸਚਿਤ ਉਦੇਸ਼ ਹੋਇਆ ਕਰਦਾ ਹੈ। ਇਹ ਉਦੇਸ਼ ਉਸ ਦੀ ਆਪਣੀ ਚੋਣ ਹੁੰਦੀ ਹੈ, ਠੋਸਿਆ ਗਿਆ ਨਹੀਂ ਹੁੰਦਾ। ਉਹ ਆਪਣੇ ਨਿਸ਼ਾਨੇ ਤੱਕ ਪੁੱਜਣ ਲਈ ਪੜਾਅਦਰ-ਪੜਾਅ ਮੰਜ਼ਲਾਂ ਮਾਰਦਾ ਜਾਂਦਾ ਹੈ। ਹਰ ਮੀਲ-ਪੱਥਰ ਤੇ ਪੁੱਜ ਕੇ ਅੰਤਾਂ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਅਗਲੇ ਮੀਲ-ਪੱਥਰ ਲਈ ਕਮਰ-ਕੱਸਾ ਕਰ ਲੈਂਦਾ ਹੈ।
ਵੱਡਿਆਂ ਦਾ ਸਤਿਕਾਰ ਕਰਨ ਵਾਲਾ : ਉਹ ਆਪਣੇ ਇਸ਼ਟ, ਮਾਪਿਆਂ, ਅਧਿਆਪਕਾਂ ਤੇ ਬਜ਼ੁਰਗਾਂ ਦਾ ਯੋਗ ਸਤਿਕਾਰ ਕਰਦਾ ਹੋਇਆ ਉਨ੍ਹਾਂ ਦੇ ਅਸ਼ੀਰਵਾਦ ਦਾ ਪਾਤਰ ਬਣਦਾ ਹੈ।ਵਿੱਦਿਆ ਲੈਣ-ਯੋਗ ਮਨ (Receptive Mind) ਵਿਚ ਪ੍ਰਵੇਸ਼ ਕਰਦੀ ਹੈ । ਇਹ ਮਨ ਵੱਡਿਆਂ ਲਈ ਸਤਿਕਾਰ ਰੱਖਣ ਵਾਲੇ ਦਾ ਹੀ ਹੋ ਸਕਦਾ ਹੈ। ਇਹ ਹੁਣ ਆਪਹੁਦਰੇ ਦੇ ਨੇੜੇ ਨਹੀਂ ਢੁਕਦਾ।
ਉੱਦਮੀ : ਉੱਦਮ ਕਰਨਾ ਉਸ ਦਾ ਜਮਾਂਦਰੂ ਸੁਭਾਉ ਹੁੰਦਾ ਹੈ । ਉਹ ਬਿਖੜੇ ਪੈਂਡੇ ਨੂੰ ਵੇਖ ਕੇ ਆਪਣਾ ਇਰਾਦਾ ਨਹੀਂ ਬਦਲਦਾ। ਉਹ ਸਾਰੇ ਸੁਖ-ਆਰਾਮ ਤਿਆਗਦਾ ਹੀ ਨਹੀਂ, ਆਪਾ ਨਿਛਾਵਰ ਕਰਨੋਂ ਵੀ ਢਿੱਲ ਨਹੀਂ ਕਰਦਾ। ਉਹ ਸਮਝਦਾ ਹੈ ਕਿ ਜੀਵਨ ਵਿਚ ਸਫ਼ਲਤਾ ਸਰੀਰ ਨੂੰ ਸੰਭਾਲਣ ਨਾਲ ਨਹੀਂ, ਸਫ਼ਲ ਬਣਾਉਣ ਨਾਲ ਹੀ ਮਿਲਦੀ ਹੈ।
ਸਮੇਂ ਦਾ ਪਾਬੰਦ : ਉਸ ਦਾ ਰੋਜ਼ਾਨਾ ਪ੍ਰੋਗਰਾਮ ਸਮਾਂਬੱਧ ਹੁੰਦਾ ਹੈ। ਉਹ ਸਮੇਂ ਸਿਰ ਜਾਗਦਾ, ਇਸ਼ਨਾਨ ਕਰਦਾ, ਇਸ਼ਟ ਨੂੰ ਧਿਆਉਂਦਾ, ਅੰਨ-ਪਾਣੀ ਖਾ ਕੇ ਸਕੂਲ ਜਾਂਦਾ, ਦਿਲ ਲਾ ਕੇ ਪੜ੍ਹਦਾ, ਨਿਯਤ ਸਮੇਂ ਤੇ ਮੁੜਦਾ, ਆਰਾਮ ਕਰਦਾ, ਖੇਡਦਾ-ਕੁੱਦਦਾ, ਪੜਦਾ ਤੇ ਸੌਂ ਜਾਂਦਾ ਹੈ। ਉਹ ਸਮੇਂ ਦੀ ਕਦਰ ਕਰਦਾ ਹੈ ਤੇ ਸਮਾਂ ਉਸ ਦੀ ਕਦਰ ਵਧਾਉਂਦਾ ਹੈ।
ਬੁੱਧੀ ਦਾ ਬਹੁਪੱਖੀ ਵਿਕਾਸ ਕਰਨ ਵਾਲਾ : ਉਹ ਪੜ੍ਹਨ ਦੇ ਨਾਲ-ਨਾਲ ਖੇਡਣ, ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਉਹ ਸਮਝਦਾ ਹੈ ਕਿ ਨਾ ਸਿਰਫ਼ ਕਿਤਾਬੀ ਕੀੜਾ ਬਣਨਾ ਨਹੀਂ ਹੁੰਦਾ ਸਗੋਂ ਆਪਣੀ ਬੁੱਧੀ ਦਾ ਬਹੁਪੱਖੀ ਵਿਕਾਸ ਕਰਨਾ ਤੇ ਸਰੀਰ ਨੂੰ ਹਰ ਪੱਖੋਂ ਠੀਕ ਰੱਖਣਾ ਵੀ ਹੁੰਦਾ ਹੈ। ਉਹ ਸਿਰਫ਼ ਬਰਡ ਜਾਂ ਯੂਨੀਵਰਸਿਟੀ ਵੱਲੋਂ ਨਿਸਚਿਤ ਕੋਰਸ ਦੀਆਂ ਪੁਸਤਕਾਂ ਨੂੰ ਹੀ ਨਹੀਂ ਪੜ੍ਹਦਾ ਸਗੋਂ ਜਾਣਕਾਰੀ ਵਧਾਉਣ ਵਾਲੀਆਂ ਅਖ਼ਬਾਰਾਂ, ਰਸਾਲੇ ਤੇ ਪੁਸਤਕਾਂ ਨੂੰ ਵੀ ਨਜ਼ਰ ਹੇਠ ਰੱਖਦਾ ਹੈ ਤੇ ਲਾਇਬ੍ਰੇਰੀ ਦੀ ਵੱਧ ਤੋਂ ਵੱਧ ਵਰਤੋਂ ਕਰਦਾ ਹੈ।
ਹੋਰ ਸਿੱਖਣ ਦੀ ਲਾਲਸਾ : ਉਹ ਸ਼ਹਿਦ ਦੀ ਮੱਖੀ ਵਾਂਗ ਗੁਣਾਂ ਦਾ ਰਾਖਾ ਹੁੰਦਾ ਹੈ। ਉਸ ਨੂੰ ਜਿੱਥੋਂ ਕਿਤੋਂ ਵੀ ਕੋਈ ਚੰਗੀ ਗੱਲ ਮਿਲਦੀ ਹੈ ਕਿਸੇ ਪੁਸਤਕ ਜਾਂ ਭਾਸ਼ਣ ਜਾਂ ਵਿਅਕਤੀ ਜਾਂ ਘਟਨਾ ਵਿਚੋਂ-ਉਹ ਅਪਣਾ ਕੇ ਆਪਣੇ ਗੁਣਾਂ ਵਿਚ ਵਾਧਾ ਕਰਦਾ ਜਾਂਦਾ ਹੈ।
ਸੂਝਵਾਨ : ਉਹ ਕਿਸੇ ਸਿਆਸੀ ਪਾਰਟੀ ਦਾ ਹੱਥਠੋਕਾ ਬਣ ਕੇ ਆਪਣੇ ਮਨ ਦੀ ਸ਼ਾਂਤੀ ਤੇ ਸੰਸਥਾ ਦਾ ਅਮਨ ਭੰਗ ਨਹੀਂ ਕਰਦਾ ਹੈ। ਉਹ ਸਿਆਸੀ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਸਿਆਸਤ ਵਿਚ ਕੁੱਦਣ ਤੋਂ ਜ਼ ਕਰਦਾ ਹੈ।
ਸਾਦਾ ਰਹਿਣੀ ਤੇ ਉੱਚੀ ਸੋਚ ਵਾਲਾ : ਉਹ ਸਾਦਾ ਰਹਿਣੀ ਤੋਂ ਉੱਚੀ ਸੋਚਣੀ ਦਾ ਧਾਰਨੀ ਹੁੰਦਾ ਹੈ। ਉਹ ਬਾਹਰਲੀ ਬੋ-ਸ਼ਾ, ਫੌ-ਫਾਂ ਤੇ ਸੁੱਕੀ ਟੌਹਰ ਅਤੇ ਘਟੀਆ ਸੋਚਣੀ ਦੇ ਪਿੱਛੇ ਨਹੀਂ ਜਾਂਦਾ। ਉਹ ਤਾਂ ਆਪਣਾ ਮਿੱਤਰ ਜਾਂ ਸਾਥੀ ਵੀ ਉਹੀ ਬਣਾਉਂਦਾ ਜਿਹੜਾ ਉਸ ਦੇ ਸੁਭਾਅ ਦੇ ਅਨੁਕੂਲ ਹੋਵੇ।
ਪੰਜ ਵਿਕਾਰਾਂ 'ਤੇ ਕੰਟਰੋਲ ਕਰਨ ਵਾਲਾ : ਉਸ ਦਾ ਆਪਣੇ ਪੰਜੇ ਵਿਕਾਰਾਂ 'ਤੇ ਪੂਰਾ ਕੰਟਰੋਲ ਹੁੰਦਾ ਹੈ। ਉਹ ਚੰਮ-ਖੁਸ਼ੀਆਂ ਦਾ ਦਾਸ ਬਣ ਕੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਨਗਰਪਾਲਿਕਾਵਾਂ ਦੇ ਬਾਗਾਂ, ਚੁਰਸਤਿਆਂ ਤੇ ਗਲੀਆਂ-ਮੁਹੱਲਿਆਂ ਦਾ ਚੱਕਰ ਨਹੀਂ ਕੱਟਦਾ। ਉਹ ਕੰਧਵਾਨ ਹੋ ਕੇ ਖਾਹ-ਮਖਾਹ ਕਿਸੇ ਦੇ ਗਲ ਪੈ ਕੇ ਆਪਣੇ ਮਨ ਦੀ ਸ਼ਾਂਤੀ ਨਹੀਂ ਗੁਆਉਂਦਾ। ਉਹ ਲੋਭ ਹਿਤ ਮਾਪਿਆਂ ਕੋਲੋਂ ਵੱਧ ਪੈਸਿਆਂ ਦੀ ਮੰਗ ਨਹੀਂ ਕਰਦਾ ਅਤੇ ਉਨ੍ਹਾਂ ਤੇ ਲੋੜ ਤੋਂ ਵੱਧ ਬੋਝ ਨਹੀਂ ਬਣਦਾ। ਉਸ ਦਾ ਮੋਹ ਪੜ੍ਹਾਈ ਵਿਚ ਵਿਘਨ ਨਹੀਂ ਪਾ ਸਕਦਾ। ਉਹ ਨਿੱਕੀ 'ਮੈਂ ਦਾ ਚਮਚਾ ਨਹੀਂ ਬਣਦਾ। ਉਹ ਨਿਮਰਤਾ ਤੇ ਮਿਠਾਸ ਦਾ ਕਿਸੇ ਹਾਲਤ ਵਿਚ ਵੀ ਪੱਲਾ ਨਹੀਂ ਛਡਦਾ।
ਉਹ ਹਰ ਕੰਮ ਸੋਚ-ਵਿਚਾਰ ਕੇ ਕਰਦਾ ਹੈ, ਕਾਹਲ ਵਿਚ ਧਸ ਨਹੀਂ ਮਾਰਦਾ। ਹਰ ਚੰਗੀ ਰਾਇ ਜਾਂ ਗੱਲ ਦੀ ਕਦਰ ਕਰਦਾ ਹੈ।
ਪਰਉਪਕਾਰੀ: ਉਹ ਸੁਭਾਅ ਵਜੋਂ ਪਰਉਪਕਾਰੀ ਤੇ ਪਰਸੁਆਰਥੀ ਹੁੰਦਾ ਹੈ।ਉਹ ਹਰ ਕਮਜ਼ੋਰ ਵਿਦਿਆਰਥੀ-ਭਾਵੇਂ ਉਹ ਆਰਥਿਕਤਾ ਕਰਕੇ ਹੈ ਜਾਂ ਪੜ੍ਹਾਈ ਕਰ ਕੇ ਦੀ ਤਨੋਂ-ਮਨੋਂ ਸਹਾਇਤਾ ਕਰਦਾ ਹੈ।
ਉਹ ਜਿਹੜਾ ਵੀ ਕੰਮ ਕਰਦਾ ਹੈ, ਦਿਲ ਲਾ ਕੇ ਕਰਦਾ ਹੈ, ਵਗਾਰ ਵਾਂਗ ਨਹੀਂ ਕਰਦਾ। ਅਸਲ ਵਿਚ ਉਸ ਨੂੰ ਉਸ ਕੰਮ ਵਿਚ ਮਜ਼ਾ ਆ ਰਿਹਾ ਹੁੰਦਾ ਹੈ, ਜਿਸ ਕਰਕੇ ਉਹ ਅੱਕਦਾ-ਥੱਕਦਾ ਵੀ ਨਹੀਂ। ਜੋ ਖੂਨ-ਦਾਨ ਦਾ ਕੈਂਪ ਲਗਦਾ ਹੈ ਤਾਂ ਉਹ ਨਾ ਸਿਰਫ਼ ਆਪਣਾ ਖੂਨ ਦੇ ਰਿਹਾ ਹੁੰਦਾ ਹੈ ਸਗੋਂ ਹੋਰਨਾਂ ਨੂੰ ਵੀ ਖੂਨ ਦੇਣ ਲਈ ਪ੍ਰੇਰ ਰਿਹਾ ਹੁੰਦਾ ਹੈ; ਜੇ. ਐੱਨ. ਸੀ. ਸੀ. ਜਾਂ ਐੱਨ. ਐੱਸ. ਐੱਸ. ਦਾ ਕੈਂਪ ਲੱਗੇ ਤਾਂ ਵੀ ਉਹ ਪੂਰੀ ਦਿਲਚਸਪੀ ਨਾਲ ਆਪਣਾ ਹਿੱਸਾ ਪਾਉਂਦਾ ਹੈ।
ਖੁਦਿਲਾ : ਉਹ ਖੁੱਲਦਿਲਾ ਹੁੰਦਾ ਹੈ-ਜਾਤ-ਪਾਤ, ਗੋਤਰ, ਪਾਂਤ, ਭਾਸ਼ਾ, ਖੇਤਰ, ਭਾਈਬੰਦੀ ਤੇ ਮਿੱਤਰਤਾ ਜਿਹੇ ਸੌੜੇ ਵਿਚਾਰਾਂ ਤੋਂ ਕੋਹਾਂ ਦੂਰ ਰਹਿੰਦਾ ਹੈ। ਉਹ ਸਿਰਫ਼ ਇਨਸਾਨੀਅਤ ਦਾ ਪੱਖ ਪੂਰਦਾ ਹੈ।
ਸਰਵ-ਸਤਿਕਾਰ ਦਾ ਪਾਤਰ : ਅਜਿਹੇ ਆਦਰਸ਼ਵਾਦੀ ਵਿਦਿਆਰਥੀ ਨੂੰ ਸ਼ਾਬਾਸ਼ ਤੇ ਹੱਲਾਸ਼ੇਰੀ ਨਾ ਸਿਰਫ਼ ਘਰੋਂ ਮਾਪਿਆਂ ਤੋਂ ਸਗੋਂ ਸਕੂਲੋਂ ਅਧਿਆਪਕਾਂ ਤੋਂ ਅਤੇ ਆਮ ਲੋਕਾਂ ਤੋਂ ਵੀ ਮਿਲਦੀ ਹੈ। ਜੀਵਨ ਵਿਚ ਸਫ਼ਲਤਾ ਉਸ ਦੇ ਪੈਰ ਚੁੰਮਦੀ ਹੈ ਤੇ ਉਹ ਸਦਾ ਚੜਦੀ ਕਲਾ ਵਿਚ ਜਾਂਦਾ ਹੈ, ਆਪਣੀ ਥਾਂ ਸਦੀਵੀ ਬਣਾ ਲੈਂਦਾ ਹੈ।
0 Comments