ਮੇਰਾ ਜੀਵਨ-ਉਦੇਸ਼ 
Mera Jeevan Uddeshya


ਮੇਰਾ ਉਦੇਸ਼ ਪੜਨਾ-ਪੜਾਉਣਾ : ਬਿਨਾਂ ਨਿਸ਼ਾਨਿਓਂ ਤੀਰ ਤੋਂ ਬਿਨਾਂ ਉਦੇਸ਼ਾਂ ਜੀਵਨ ਅਜਾਈਂ ਜਾਂਦਾ ਹੈ। ਪੜਨਾਪੜਾਉਣਾ ਮੇਰਾ ਜੀਵਨ-ਉਦੇਸ਼ ਹੈ। ਇਹ ਮੇਰੀ ਖ਼ਾਨਦਾਨੀ ਪਰੰਪਰਾ ਤੇ ਜਮਾਂਦਰ ਰੂਚੀ ਅਨੁਸਾਰ ਹੈ-ਮੇਰੇ ਪਿਤਾ ਜੀ, ਪਿਤਾ ਦੇ ਪਿਤਾ (ਦਾਦਾ) ਜੀ ਅਤੇ ਪੜਦਾਦਾ ਜੀ ਵੀ ਅਧਿਆਪਕ ਸਨ। ਮਾਨੂੰ ਪੜ੍ਹਨਾ-ਪੜ੍ਹਾਉਣਾ ਮੈਨੂੰ ਗੁਤੀ ਵਿਚ ਹੀ ਮਿਲਿਆ ਹੈ। ਸਾਡੇ ਘਰ ਵਿਚ ਅਲਮਾਰੀਆਂ ਤੋਂ ਟਰੰਕ ਕਿਤਾਬਾਂ ਨਾਲ ਭਰੇ ਪਏ ਹਨ। ਮੈਂ ਵੀ ਹਰ ਵਿਹਲੇ ਸਮੇਂ ਕੋਈ ਨਾ ਕੋਈ ਕਿਤਾਬ ਪੜਦਾ ਰਹਿੰਦਾ ਹਾਂ। ਸ: ਨਾਨਕ ਸਿੰਘ, ਸ: ਜਸਵੰਤ ਸਿੰਘ ਕੰਵਲ, ਸ: ਕਰਤਾਰ ਸਿੰਘ ਦੁੱਗਲ ਤੇ ਸ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਕਈ ਕਿਤਾਬਾਂ ਮੈਂ ਪੜ ਚੁੱਕਿਆ ਹਾਂ। ਹੋਰ ਤਾਂ ਹੋਰ ਮੇਰੀਆਂ ਕਹਾਣੀਆਂ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਣ ਲੱਗ ਪਈਆਂ ਹਨ। ਜਦੋਂ ਆਂਢ-ਗੁਆਂਢ ਦਾ ਕਈ ਬੱਚਾ ਮਰ ਕੋਲ ਪੜ੍ਹਨ ਲਈ ਆ ਜਾਂਦਾ ਹੈ ਤਾਂ ਮੈਂ ਉਸ ਨੂੰ ਦਿਲੋਂ-ਮਨੋਂ ਪੜਾਉਂਦਾ ਹਾਂ, ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਆਪਣੀ ਖੁਸ਼ੀ ਮਹਿਸੂਸ ਕਰਦਾ ਹਾਂ। ਮੇਰੀ ਜਾਚੇ ਪੜਨ-ਪੜਾਉਣ ਵਾਲਾ ਕਿੱਤਾ ਪਵਿੱਤਰ ਹੁੰਦਾ ਹੈ-ਪੜ ਕੇ ਮੇਰੇ ਮਨ ਨੂੰ ਸ਼ਾਂਤੀ ਅਤ ਪੜ੍ਹਾ ਕੇ ਸੰਤੁਸ਼ਟਤਾ ਨਸੀਬ ਹੁੰਦੀ ਹੈ। ਇਹ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਹੁੰਦੀ ਹੈ। ਨਿਰਸੰਦੇਹ ਇਹ ਇੱਜ਼ਤਮਾਣ ਵਾਲਾ ਕਿੱਤਾ ਹੈ। ਆਚਰਣਵਾਨ, ਮਿਹਨਤੀ ਤੇ ਵਿਦਿਆਰਥੀਆਂ ਦੀ ਭਲਾਈ ਕਰਨ ਵਾਲੇ ਅਧਿਆਪਕ ਹੁਣ ਵੀ ਗੁਰੂ ਵਾਂਗ ਸਤਿਕਾਰੇ ਜਾਂਦੇ ਹਨ। ਮੈਂ ਖਾਨਦਾਨੀ ਲਾਇਬ੍ਰੇਰੀ ਵਿਚ ਨਵੀਆਂ ਛਪੀਆਂ ਪੁਸਤਕਾਂ ਦਾ ਵਾਧਾ ਕਰਦਾ ਜਾਵਾਂਗਾ। ਮੈਂ ਬੱਚਿਆਂ ਨਾਲ ਬੱਚਾ ਬਣ ਕੇ ਹੱਸਦਿਆਂ-ਖੇਡਦਿਆਂ ਤੇ ਪਦਿਆਂ-ਪੜਾਉਂਦਿਆਂ ਆਪਣੀ ਜੀਵਨਯਾਤਰਾ ਬਤੀਤ ਕਰਨਾ ਚਾਹੁੰਦਾ ਹਾਂ।


ਦੂਜੇ ਕਿੱਤਿਆਂ ਦੇ ਮੁਕਾਬਲੇ ਪੜਾਉਣਾ ਪਵਿੱਤਰ ਕਿੱਤਾ ਕਿਵੇਂ ? : ਵਿਗਿਆਨਕ ਰੁਚੀ ਦੀ ਅਣਹੋਂਦ ਕਾਰਨ ਮੈਂ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ। ਜਿੱਥੇ ਡਾਕਟਰ ਮਰਦੇ-ਮਰਦੇ ਮਰੀਜ਼ ਤੇ ਉਸ ਦੇ ਵਾਰਿਸਾਂ ਦਾ ਖੀਸਾ ਖਾਲੀ ਕਰਨੋ ਨਹੀਂ ਮੁੜਦਾ, ਉੱਥੇ ਇੰਜੀਨੀਅਰ ਰਿਸ਼ਵਤ ਲਏ ਬਿਨਾਂ ਕਿਸੇ ਦਾ ਕੰਮ ਨਹੀਂ ਕਰਦਾ-ਇਹ ਕੁਝ ਮੈਨੂੰ ਬਿਲਕੁਲ ਪਸੰਦ ਨਹੀਂ। ਮੈਂ ਵਕੀਲ ਵੀ ਨਹੀਂ ਬਣਨਾ ਚਾਹੁੰਦਾ ਕਿਉਂਕਿ ਇਹ ਵੀ ਇੱਕ ਤਾਂ ਝੂਠ ਦੀ ਕਮਾਈ ਖਾਂਦੇ ਹਨ, ਦੂਜੇ ਮੁਕੱਦਮੇ ਵਿਚ ਫਸੀ ਅਸਾਮੀ ਦੀ ਜਾਇਦਾਦ ਗਹਿਣੇ ਰਖਾ ਕੇ ਸਾਹ ਲੈਂਦੇ ਹਨ। ਮੱਖੀ 'ਤੇ ਮੱਖੀ ਮਾਰ ਕੇ ਦਿਨ-ਕਟੀ ਕਰਨ ਵਾਲੀ ਕਲਰਕੀ ਮੈਨੂੰ ਮੱਥਿਓਂ ਦੁਖਦੀ ਹੈ। ਮੈਂ ਵਾਹੀ ਕਰਨ ਦੇ ਯੋਗ ਨਹੀਂ ਕਿਉਂਕਿ ਨਾ ਸਾਡੀ ਜ਼ਮੀਨ ਹੈ ਤੇ ਨਾ ਕਦੀ ਸੀ। ਵਪਾਰੀਆਂ ਵਾਂਗ ਮੈਂ ਹੇਰਾਫੇਰੀ ਕਰ ਕੇ ਮਾਇਆਧਾਰੀ ਨਹੀਂ ਬਣਨਾ ਚਾਹੁੰਦਾ। ਢੋਆ-ਢੁਆਈ ਦਾ ਕੰਮ ਖ਼ਤਰੇ ਵਾਲਾ ਹੈ ਤੇ ਮੈਂ ਖਾਹ-ਮਖ਼ਾਹ ਖ਼ਤਰਾ ਸਹੇੜ ਕੇ ਆਪਣੇ ਮਨ ਦੀ ਸ਼ਾਂਤੀ ਭੰਗ ਨਹੀਂ ਕਰਨਾ ਚਾਹੁੰਦਾ। ਲ੍ਹੇ ਦਾ ਕੰਮ ਕੋਈ ਲੋਹੇ ਜਿਹੇ ਸਰੀਰ ਵਾਲਾ ਹੀ ਨਿਭਾਅ ਸਕਦਾ ਹੈ, ਮੇਰੇ ਜਿਹਾ ਕਮਜ਼ੋਰ ਤੇ ਸੁਹਲ ਸਰੀਰ ਇਸ ਦੇ ਬਿਲਕੁਲ ਅੜਿੱਟ ਹੈ। ਪੁਲਿਸ ਤੇ ਫ਼ੌਜ ਦੀ ਨੌਕਰੀ ਵੀ ਮੇਰੇ ਜਿਹੇ ਪੜਨ-ਪੜਾਉਣ ਤੇ ਲਿਖਣ ਦੀ ਚੇਟਕ ਰੱਖਣ ਵਾਲੇ ਲਈ ਅਢੁਕਵੀਂ ਹੈ।


ਉਦੇਸ਼ ਪੂਰਤੀ ਲਈ ਯਤਨ : ਮੈਂ ਬਾਰਵੀਂ ਪਾਸ ਕਰਨ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਵਿਚ ਪੂਰੀ ਤਿਆਰੀ ਕਰ ਕੇ ਗਿਆਨੀ ਦਾ ਇਮਤਿਹਾਨ ਦੇ ਦਿਆਂਗਾ। ਬੀ. ਏ., ਬੀ. ਐੱਡ. ਕਰਨ ਤੋਂ ਬਾਅਦ ਐੱਮ. ਏ. (ਪੰਜਾਬੀ) ਪਾਸ ਕਰ ਕੇ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਵਿੱਦਿਅਕ ਸੰਸਥਾ ਵਿਚ ਨੌਕਰੀ ਕਰਾਂਗਾ। ਸਰਕਾਰ ਨੇ ਕੌਮ ਦੇ ਉਸਰੱਈਏ ਅਧਿਆਪਕ ਦਾ ਵੇਤਨ ਕਾਫ਼ੀ ਵਧਾ ਦਿੱਤਾ ਹੈ। ਮੈਂ ਉਸੇ ਤਨਖ਼ਾਹ ਵਿਚ ਆਪਣਾ ਸੁਹਣਾ ਗੁਜ਼ਾਰਾ ਕਰ ਕੇ ਬਹੁਤਾ ਸਮਾਂ ਸਮਾਜ-ਸੁਧਾਰ ਦੇ ਕੰਮਾਂ ਵਿਚ ਸਫ਼ਲ ਕਰਾਂਗਾ। ਮੇਰੇ ਹੀ ਇਲਾਕੇ ਵਿਚ ਬੇਸ਼ੁਮਾਰ ਮਰਦ-ਇਸਤਰੀਆਂ ਅਨਪੜ੍ਹ ਹਨ, ਉਨ੍ਹਾਂ ਨੂੰ ਤਾਂ ਆਪਣਾ ਨਾਂਅ ਲਿਖਣਾ ਵੀ ਨਹੀਂ ਆਉਂਦਾ। ਮੈਂ ਉਨ੍ਹਾਂ ਨੂੰ ਮੁਫ਼ਤ ਪੜ੍ਹਾਉਣ ਦਾ ਉਪਰਾਲਾ ਕਰਾਂਗਾ। ਮੈਂ ਸੋਚਦਾ ਹਾਂ ਕਿ ਜਿੰਨੀ ਮਾਨਸਿਕ ਪ੍ਰਸੰਨਤਾ ਤੇ ਸ਼ਾਂਤੀ ਪੜ੍ਹਨ-ਪੜ੍ਹਾਉਣ ਤੇ ਹੋਰ ਜਨਤਕ ਸੁਧਾਰ ਦੇ ਕੰਮਾਂ ਵਿਚ ਹੈ, ਉਹ ਪੰਡਾਂ ਦੀਆਂ ਪੰਡਾਂ ਰੁਪਏ ਕਮਾਉਣ ਵਿਚ ਨਹੀਂ। ਇਹ ਮਨ ਵਿਚ ਤਾਂ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਬਾਲ ਦਿੰਦਾ ਹੈ। ਜੀਵ ਦੇ ਮਰਨ ਨਾਲ ਤਨ ਤੇ ਤਨ ਲਈ ਪ੍ਰਾਪਤ ਸਭ ਸੁਖ-ਆਰਾਮ ਵੀ ਮਰ ਜਾਂਦੇ ਹਨ, ਨਾਲ ਕੋਈ ਵੀ ਨਹੀਂ ਜਾਂਦਾ। ਮਨ ਤਾਂ ਭਟਕਦਾ ਹੋਇਆ ਮੁੜ ਜੂਨਾਂ ਦੇ ਚੱਕਰ ਵਿਚ ਪੈ ਜਾਂਦਾ ਹੈ, ਮਾਨੋ ਉਸ ਨੂੰ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕਰਨ ਦਾ ਕੋਈ ਲਾਭ ਨਾ ਹੋਇਆ, ਚੁਰਾਸੀ ਨਾ ਕੱਟੀ ਗਈ।