ਬਸੰਤ ਦੀ ਰੁੱਤ 

Basant Di Rut


ਜਾਣ-ਪਛਾਣ : ਗਰਮੀ, ਬਰਸਾਤ, ਸਰਦੀ, ਪੱਤਝੜ ਤੇ ਬਸੰਤ ਸਾਡੇ ਦੇਸ਼ ਦੀਆਂ ਪ੍ਰਮੁੱਖ ਰੁੱਤਾਂ ਹਨ। ਇਨ੍ਹਾਂ ਦਾ ਚੱਕਰ ਸਾਰਾ ਸਾਲ ਚਲਦਾ ਰਹਿੰਦਾ ਹੈ। ਭਾਵੇਂ ਸਭ ਰੱਤਾਂ ਦੀ ਆਪੋ-ਆਪਣੀ ਨਿਵੇਕਲੀ ਮਹੱਤਤਾ ਹੈ ਪਰ ਬਸੰਤ ਅਤਿ ਸੁਹਾਵਣੀ ਹੋਣ ਕਰਕੇ ਰੁੱਤਾਂ ਦੀ ਰਾਣੀ ਮੰਨੀ ਜਾਂਦੀ ਹੈ। ਸਰਦੀ ਦੇ ਘਟਣ ਨਾਲ ਇਹ ਫਰਵਰੀ ਵਿਚ ਸ਼ੁਰੂ ਹੋ ਜਾਂਦੀ ਹੈ। ਆਮ ਕਹਾਵਤ ਹੈ :


ਆਈ ਬਸੰਤ ਤੇ ਪਾਲਾ ਉਡੰਤ।। 


ਸ਼ੁਗਲ ਮੇਲੇ ਅਤੇ ਪਤੰਗਬਾਜ਼ੀ : ਬਸੰਤ ਦਾ ਤਿਉਹਾਰ ਸ਼ਗਲ-ਮੇਲੇ ਦਾ ਤਿਉਹਾਰ ਕਰ ਕੇ ਮਨਾਇਆ ਜਾਂਦਾ ਹੈ। ਬੱਚੇ, ਜਵਾਨ ਤੇ ਬੁੱਢੇ ਰੰਗ-ਬਰੰਗੀਆਂ ਝੋਰਾਂ ਦੇ ਪਿੰਨੇ ਅਤੇ ਪਤੰਗਾਂ ਉਚੇਚੇ ਖ਼ਰੀਦਦੇ ਤੇ ਸ਼ੌਕ ਨਾਲ ਚੜ੍ਹਾਉਂਦੇ ਹਨ। ਕਈ ਚੜ੍ਹਾਉਂਦੇ ਹੋਏ ਆਪਾ ਭੁੱਲ ਕੇ ਕੋਠਿਓਂ ਡਿੱਗ ਕੇ ਸਦਾ ਦੀ ਨੀਂਦ ਸੌਂ ਜਾਂਦੇ ਹਨ। ਪਤੰਗਾਂ-ਭਰਿਆ ਆਕਾਸ਼ ਇੱਕ ਅਦੁੱਤੀ ਰੰਗ ਬੰਦਾ ਹੈ। ਜਦ ਕੋਈ ਗੁੱਡੀ ਕਟ ਜਾਂਦੀ ਹੈ ਤਾਂ ‘ਬੇਅ-ਕਾਟਾ ਦਾ ਸ਼ੋਰ ਸਭਨਾਂ ਦੇ ਕੰਨ ਖੜੇ ਕਰ ਦਿੰਦਾ ਹੈ। ਕੱਟੀ ਹੋਈ ਪਤੰਗ ਤੇ ਉਸ ਦੀ ਡੋਰ ਲੁੱਟਣ ਲਈ ਕਈ ਦਗੜ-ਦਗੜ ਕਰਦੇ , ਕੰਧਾਂ ਕੋਠੇ ਟੱਪਦੇ, ਧਿਆਨ ਹੋ ਆਪਣੀਆਂ ਲੱਤਾਂ-ਬਾਹਵਾਂ ਤੁੜਵਾ ਬੈਠਦੇ ਹਨ। ਪਤੰਗ-ਸ਼ੌਕੀਨ ਕਹਿੰਦੇ ਹਨ ਕਿ ਪਤੰਗ ਚਾੜ੍ਹਨ ਨਾਲੋਂ ਕੱਟੀ ਹੋਈ ਪਤੰਗ ਤੇ ਡੋਰ ਲੁੱਟਣ ਵਿਚ ਵਧੇਰੇ ਮਜ਼ਾ ਆਉਂਦਾ ਹੈ।

ਬਸੰਤੀ ਪਹਿਰਾਵਾ ਅਤੇ ਮਠਿਆਈਆਂ : ਇਸ ਦਿਨ ਉਚੇਚੀਆਂ ਰੰਗਵਾਈਆਂ ਬਸੰਤੀ ਪੱਗਾਂ-ਚੁੰਨੀਆਂ ਤੇ ਨਵੇਂ ਸਵਾਏ ਬਸੰਤੀ ਕੱਪੜੇ ਪਾਏ ਜਾਂਦੇ ਹਨ, ਘਰ ਬਸੰਤੀ ਹਲਵੇ ਤੇ ਪਲਾਓ ਬਣਾ ਕੇ ਖਾਧੇ ਜਾਂਦੇ ਹਨ, “ਮੇਰਾ ਰੰਗ ਦੇ ਬਸੰਤੀ ਚੋਲਾ ਦਾ ਗੀਤ ਇੱਕਸੁਰ ਹੋ ਕੇ ਗਾਇਆ ਜਾਂਦਾ ਹੈ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਮੌਜ-ਮੇਲੇ ਲਈ ਫੁੱਲਾਂ ਨਾਲ ਟਹਿਕਦੇ ਬਾਗਾਂ ਤੇ ਬਸੰਤੀ ਰੰਗੇ ਖੇਤਾਂ ਦੇ ਆਲੇ-ਦੁਆਲੇ ਖੁੱਲੀ ਥਾਂ 'ਤੇ ਪਿਕਨਿਕ ਮਨਾਉਂਦੇ ਹਨ-ਖਾਂਦੇ-ਪੀਂਦੇ ਤੇ ਨੱਚਦੇ-ਟੱਪਦੇ ਹਨ।

ਬਿਛਾਂ, ਬਨਸਪਤੀਆਂ 'ਤੇ ਹਰਿਆਵਲ : ਬਸੰਤ ਰੁੱਤ ਦੀ ਆਮਦ ਨਾਲ ਕੱਕਰ ਮਾਰੇ ਗੁੰਡ-ਮੁੰਡ ਬਿਛ ਤੇ ਉਦਾਸੀਨ ਬਨਸਪਤੀ ਵਿਚ ਜਾਨ ਪੈ ਜਾਂਦੀ ਹੈ। ਕਰੂੰਬਲਾਂ ਫੁੱਟਣ, ਪੱਤੇ ਨਿਕਲਣ ਤੇ ਫੁੱਲ ਲੱਗਣ ਲਗਦੇ ਹਨ। ਚਾਰ-ਚੁਫ਼ੇਰੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ, ਖੇੜਾ ਹੀ ਖੇੜਾ ਪਸਰ ਜਾਂਦਾ ਹੈ; ਤੋਰੀਏ ਤੇ ਸਰੋਂ ਦੇ ਬਸੰਤੀ ਫੁੱਲ ਧਰਤੀ ਨੂੰ ਸ਼ਿੰਗਾਰ ਦਿੰਦੇ ਹਨ। ਫੁੱਲਾਂ ਦੀ ਮਹਿਕ ਵਾਤਾਵਰਣ ਨੂੰ ਖੂਬਸੂਰਤ ਬਣਾ ਦਿੰਦੀ ਹੈ; ਸ਼ਹਿਦ ਦੀਆਂ ਮੱਖੀਆਂ ਫੁੱਲਾਂ ਨੂੰ ਜੀਅ ਭਰ ਕੇ ਚੂਸਦੀਆਂ ਹਨ ਹਵਾ ਵਿਚ ਗੰਦਗੀ, ਬਦਬੂ ਤੇ ਮਿੱਟੀ-ਘੱਟਾ ਨਹੀਂ ਰਹਿੰਦਾ; ਨਵਜੰਮੀਆਂ ਕਰੂੰਬਲਾਂ ਤੇ ਹਰਿਆਵਲ ਆਕਸੀਜਨ ਪੈਦਾ ਕਰਦੇ ਹਨ, ਜਿਸ ਨਾਲ ਮਨੁੱਖੀ ਫੇਫੜੇ ਸਾਫ਼ ਹੋ ਜਾਂਦੇ ਹਨ ਅਤੇ ਨਵਾਂ ਖੂਨ ਬਣਨਾ ਸ਼ੁਰੂ ਹੋ ਜਾਂਦਾ ਹੈ।

ਪੰਛੀਆਂ ਦੀ ਖ਼ੁਸ਼ੀ : ਸਰਦੀ ਦੀ ਮਾਰ ਤੋਂ ਦੁਖੀ ਪੰਛੀ ਆਣਿਓਂ ਬਾਹਰ ਨਿਕਲ ਕੇ ਸੂਰਜ ਦੀਆਂ ਕਿਰਨਾਂ ਦਾ ਨਿੱਘ ਮਾਣਦੇ ਹਨ; ਤਿਤਲੀਆਂ ਤੇ ਭੰਵਰੇ ਖਿੜੇ ਬਾਗਾਂ ਵਿਚ ਵਜਦ ਵਿਚ ਆ ਕੇ ਫੁੱਲਾਂ 'ਤੇ ਮੰਡਰਾਉਂਦੇ ਹਨ, ਮੇਰ ਮਸਤੀ ਵਿਚ ਪੈਲਾਂ ਪਾਉਂਦੇ ਹਨ ਤੇ ਕਬੂਤਰ ‘ਗੁਟਕੂੰ ਗੁਟਕੂੰ ਕਰਦੇ ਹਨ। ਸਮੁੱਚੇ ਤੌਰ 'ਤੇ ਪੰਛੀਆਂ ਦੁਆਰਾ ਅਲਾਪਿਆ ਸੰਗੀਤ ਇੱਕ ਅਨੂਠਾ ਰਸ ਪ੍ਰਦਾਨ ਕਰਦਾ ਹੈ।

ਵੀਰ ਹਕੀਕਤ ਰਾਏ ਦੀ ਯਾਦ : ਪੰਜਾਬ ਦੇ ਹਰ ਕਸਬੇ-ਸ਼ਹਿਰ ਵਿਚ ਬਸੰਤ ਦਾ ਮੇਲਾ ਲਗਦਾ ਹੈ। ਲੋਕ ਹੁੰਮਹਮਾ ਕੇ ਪੁੱਜਦੇ ਹਨ। ਬਟਾਲੇ ਵਿਚ ਵੀਰ ਹਕੀਕਤ ਰਾਏ ਦੀ ਸਮਾਧ ਦੇ ਕੋਲ ਬੇਰਿੰਗ ਕਾਲਜ ਦੇ ਖੇਡ-ਮੈਦਾਨ ਵਿਚ ਬਸੰਤ ਦਾ ਮੇਲਾ ਲਗਦਾ ਹੈ। ਬਸੰਤੀ ਪੱਗੜੀਆਂ-ਚੁੰਨੀਆਂ ਤੇ ਕੱਪੜਿਆਂ ਵਿਚ ਹਰ ਵਰਗ ਦੇ ਜੀਆਂ ਦਾ ਇੱਕ ਹੋੜ ਜਿਹਾ ਆ ਜਾਂਦਾ ਹੈ। ਆਕਾਸ਼ ਪਤੰਗਾਂ ਨਾਲ ਭਰ ਜਾਂਦਾ ਹੈ। ਪਤੰਗਾਂ ਚਾੜ੍ਹਨ ਤੇ ਲੁੱਟਣ ਵਾਲਿਆਂ ਦਾ ਜੋਸ਼ ਵੇਖਣਯੋਗ ਹੁੰਦਾ ਹੈ।

ਮੇਲੇ ਵਿਚ ਮਠਿਆਈਆਂ, ਖਿਡੌਣਿਆਂ, ਤੂਤਣੀਆਂ ਤੇ ਗੈਸੀ-ਭੁਕਾਨਿਆਂ ਦਾ ਸ਼ੋਰ ਹਰ ਇੱਕ ਨੂੰ ਚੰਗਾ-ਚੰਗਾ ਲਗਦਾ ਹੈ। ਪੰੜਿਆਂ ਵਾਲੇ ਤਾਂ ਪੂਰੇ ਸਾਲ ਭਰ ਦੀਆਂ ਰੋਟੀਆਂ ਕਮਾ ਜਾਂਦੇ ਹਨ। ਕਈ ਹਕੀਕਤ ਰਾਏ ਸਬੰਧੀ ਹੋ ਰਹੇ ਇਤਿਹਾਸਕ ਭਾਸ਼ਣ ਸੁਣ ਕੇ ਆਪਣੇ ਧਰਮ 'ਤੇ ਪੱਕਿਆਂ ਰਹਿਣ ਦਾ ਪ੍ਰਣ ਕਰਦੇ ਹਨ।