ਫੁੱਟਬਾਲ ਦਾ ਮੈਚ 

Football da Match


ਮੈਚ ਦਾ ਅਰਥ : ਖੇਡ ਵਿਚ ਦੋ ਟੀਮਾਂ ਦੀ ਟੱਕਰ ਨੂੰ ਮੈਚ ਆਖਦੇ ਹਨ। ਹਰ ਟੀਮ ਦੇ ਖਿਡਾਰੀ ਆਪ-ਆਪਣ ਨਿਵੇਕਲੇ ਰੰਗ ਦੇ ਪਹਿਰਾਵੇ ਵਿਚ ਹੁੰਦੇ ਹਨ।

ਸਕੂਲ ਦੀਆਂ ਟੀਮਾਂ ਵਿਚ ਮੈਚ : ਪਿਛਲੇ ਹਫ਼ਤੇ ਜ਼ਿਲਾ ਜਲੰਧਰ ਦੇ ਫੁੱਟਬਾਲ ਟੂਰਨਾਮੈਂਟ ਦਾ ਆਖ਼ਰੀ ਮੈਚ ਖ਼ਾਲਸਾ ਸਕਲ ਤੇ ਡੀ. ਏ. ਵੀ. ਸਕੂਲ ਜਲੰਧਰ ਵਿਚਕਾਰ ਖ਼ਾਲਸਾ ਸਕੂਲ ਦੇ ਖੇਡ ਦੇ ਮੈਦਾਨ ਵਿਚ ਹੋਇਆ । ਖ਼ਾਲਸਾ ਸਕੂਲ ਦੇ ਖਿਡਾਰੀ ਨੀਲ ਅਤੇ ਡੀ. ਏ. ਵੀ. ਦੇ ਖਿਡਾਰੀ ਹਰੇ ਪਹਿਰਾਵੇ ਵਿਚ ਸਨ।

ਟੀਆਂ ਅਤੇ ਦਰਸ਼ਕ ਖੇਡ ਦੇ ਮੈਦਾਨ ਵਿਚ : ਮੈਚ ਤਿੰਨ ਵਜੇ ਸ਼ੁਰੂ ਹੋਇਆ। ਮੈਚ ਵੇਖਣ ਲਈ ਸਥਾਨਕ ਸਕੂਲ ਇੱਕ ਵਜੇ ਬੰਦ ਹੋ ਗਏ । ਢਾਈ ਵਜੇ ਬਹੁਤ ਸਾਰੇ ਵਿਦਿਆਰਥੀ ਖ਼ਾਲਸਾ ਸਕੂਲ ਦੇ ਖੇਡ ਮੈਦਾਨ ਵਿਚ ਇਕੱਠੇ ਹੋ ਗਏ । ਸਾਰਾ ਮੈਦਾਨ ਤਿੰਨ ਵਜੇ ਤੱਕ ਨੱਕੋ-ਨੱਕ ਭਰ ਗਿਆ। ਦਰਸ਼ਕਾਂ ਦੀ ਭੀੜ ਨੂੰ ਕਾਬੂ ਵਿਚ ਰੱਖਣ ਲਈ ਵਾਲੰਟੀਅਰਾਂ ਤੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ ਸੀ। ਮੈਚ ਤੋਂ ਪੰਦਰਾਂ ਮਿੰਟ ਪਹਿਲਾਂ ਦੋਵੇਂ ਟੀਮਾਂ ਮੈਦਾਨ ਵਿਚ ਪੁੱਜ ਗਈਆਂ।

ਰੈਫ਼ਰੀ : ਸਰਕਾਰੀ ਸਕੂਲ ਦੇ ਪੀ. ਟੀ. ਆਈ. ਤੇ ਫੁੱਟਬਾਲ ਦੇ ਕੋਚ ਸੁਰਿੰਦਰ ਸਿੰਘ ਨੂੰ ਰੈਫ਼ਰੀ ਵਜੋਂ ਨਿਯੁਕਤ ਕੀਤਾ ਗਿਆ ਸੀ।

ਰੈਫ਼ਰੀ ਵੱਲੋਂ ਟੀਮਾਂ ਨੂੰ ਹਦਾਇਤਾਂ : ਰੈਫ਼ਰੀਆਂ ਵੱਲੋਂ ਸੀਟੀ ਵੱਜਦਿਆਂ ਹੀ ਦੋਵਾਂ ਟੀਮਾਂ ਦੇ ਕਪਤਾਨ ਆਪਣੇ ਖਿਡਾਰੀਆਂ ਸਮੇਤ ਮੈਦਾਨ ਦੇ ਕੇਂਦਰ ਵੱਲ ਉਨ੍ਹਾਂ ਕੋਲ ਪੁੱਜ ਗਏ । ਦੋਵਾਂ ਕਪਤਾਨਾਂ ਨੂੰ ਵਿਖਾ ਕੇ ਟਾਸ ਕੀਤਾ ਗਿਆ । ਟਾਸ ਡੀ. ਏ. ਵੀ. ਸਕੂਲ ਦੇ ਕਪਤਾਨ ਨੇ ਜਿੱਤ ਲਿਆ। ਰੈਫ਼ਰੀ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ। ਹਵਾ ਦੇ ਰੁਖ਼ ਨੂੰ ਵੇਖ ਕੇ ਡੀ. ਏ. ਵੀ. ਦੇ ਕਪਤਾਨ ਨੇ ਚੜ੍ਹਦਾ ਪਾਸਾ ਮੱਲਿਆ ਤੇ ਖ਼ਾਲਸਾ ਸਕੂਲ ਦੀ ਟੀਮ ਲਹਿੰਦੇ ਪਾਸੇ ਚਲੀ ਗਈ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਆਪਣੀਆਂ ਨਿਸਚਿਤ ਥਾਂ ਮੱਲ ਲਈਆਂ। ਇਨ੍ਹਾਂ ਦੇ ਖੜੇ ਹੋਣ ਦੀ ਜੁਗਤ 5, 3, 2, 1 ਅਨੁਸਾਰ ਸੀ-ਸਭ ਤੋਂ ਅੱਗੇ 5 ਫਾਰਵਰਡ, ਉਨਾਂ ਦੇ ਪਿੱਛੇ ਤਿੰਨ ਹਾਫ਼ ਬੈਂਕ, ਦੋ ਫੁੱਲ ਬੈਕ ਤੇ ਗੋਲਕੀਪਰ ਸੀ। ਦੋਵੇਂ ਟੀਮਾਂ ਬਰਾਬਰ ਦੀਆਂ ਸਨ। ਦੋਵਾਂ ਦੇ ਕਪਤਾਨ ਚੁਸਤ-ਚਲਾਕ ਤੇ ਗੋਲਕੀਪਰ ਨਿਡਰ ਤੇ ਹੁਸ਼ਿਆਰ ਸਨ।

ਮੈਚ ਦਾ ਆਰੰਭ : ਰੈਫ਼ਰੀ ਸੁਰਿੰਦਰ ਨੇ ਬਾਲ ਸੱਟ ਕੇ ਸੀਟੀ ਵਜਾਈ। ਖੇਡ ਸ਼ਰ ਹੋ ਗਈ। ਪਹਿਲੇ ਪੰਦਰਾਂ ਮਿੰਟ ਖੇਡ ਹੌਲੀ ਚਾਲ ਨਾਲ ਚੱਲੀ। ਟੀਮਾਂ ਨੂੰ ਆਪੋ-ਆਪਣੇ ਸਕੂਲ ਦੇ ਮੁੰਡਿਆਂ ਨੇ ਹੱਲਾਸ਼ੇਰੀ ਦੇ ਕੇ ਤੇਜ਼ ਕਰ ਦਿੱਤਾ। ਖ਼ਾਲਸਾ ਸਕੂਲ ਦੇ ਦੇ ਫੁੱਲ ਬੈਕ ਗੋਨੀ ਤੇ ਕੁੱਕੂ-ਜ਼ਿਲ੍ਹੇ ਦੇ ਮੰਨੇ-ਪ੍ਰਮੰਨੇ ਖਿਡਾਰੀ ਸਨ। ਵਿਰੋਧੀ ਟੀਮ ਦਾ ਜਦ ਵੀ ਹੱਲਾ ਹੁੰਦਾ ਤਾਂ ਇਹ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੰਦੇ। ਕਦੀ ਕਿਸੇ ਦਾ ਫਾਉਲ ਹੋ ਜਾਂਦਾ ਤੇ ਕਦੀ ਗੋਦ ਬਾਹਰ ਚਲੀ ਜਾਂਦੀ। ਇਸ ਤਰਾਂ ਅੱਧਾ ਸਮਾਂ ਬੀਤ ਗਿਆ। ਰੈਫ਼ਰੀ ਨੇ ਸੀਟੀ ਮਾਰੀ ਤੇ ਖੇਡ ਰੁਕ ਗਈ। ਪੂਰਾ ਜ਼ੋਰ ਲਾਉਣ ਤੋਂ ਵੀ ਕੋਈ ਟੀਮ ਗੱਲ ਨਾ ਕਰ ਸਕੀ। ਆਪੋ-ਆਪਣਿਆਂ ਟਿਕਾਣਿਆਂ 'ਤੇ ਆ ਕੇ ਦੋਵਾਂ ਟੀਮਾਂ ਦੇ ਖਿਡਾਰੀ ਤਾਜ਼ਾ-ਦਮ ਹੋਣ ਲਈ ਸੰਗਤਰੇ ਖਾਣ ਤੇ ਠੰਢੇ ਪੀਣ ਲੱਗ ਪਏ | ਕਪਤਾਨਾਂ ਨੇ ਆਪਣੇ ਖਿਡਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਇੰਨੇ ਨੂੰ ਰੈਫ਼ਰੀ ਨੇ ਦੂਜੇ ਅੱਧ ਦੀ ਖੇਡ ਸ਼ੁਰੂ ਕਰਨ ਲਈ ਸੀਟੀ ਮਾਰੀ, ਦੋਵਾਂ ਟੀਮਾਂ ਦੇ ਖਿਡਾਰੀ ਪਾਸਾ ਬਦਲ ਕੇ ਨਵੀਆਂ ਥਾਵਾਂ ਤੇ ਡਟ ਕੇ ਖੇਡਣ ਲੱਗ ਪਏ।

ਟੀਮਾਂ ਵਿਚ ਜੋਸ਼ : ਖ਼ਾਲਸਾ ਸਕੂਲ ਦੇ ਕਪਤਾਨ ਨੇ ਆਪਣੀ ਟੀਮ ਨੂੰ ਹੱਲਾਸ਼ੇਰੀ ਦਿੰਦਿਆਂ ‘ਕਰੋ ਜਾਂ ਮਰੋ’ ਦੀ ਚਿਤਾਵਨੀ ਦਿੱਤੀ। ਜੋਸ਼ ਵਿਚ ਆਏ ਖ਼ਾਲਸੇ ਕਈ ਵਾਰੀ ਡੀ. ਏ. ਵੀ. ਸਕੂਲ ਦੇ ਗਲ ਤੱਕ ਗੋਦ ਲੈ ਗਏ , ਪਰ ਗੋਲਕੀਪਰ ਨੇ ਪੇਸ਼ ਨਾ ਜਾਣ ਦਿੱਤੀ। ਉਪਰੰਤ ਖ਼ਾਲਸਿਆਂ ਦੁਆਰਾ ਬੰਬ ਕਿੱਕਾਂ ਵੱਜਣ ਲੱਗ ਪਈਆਂ। ਇੱਕ ਵਾਰੀ ਸੱਤੇ ਨੂੰ ਪੈਨਲਟੀ ਕਿੱਕ ਲਾਉਣ ਦਾ ਮੌਕਾ ਮਿਲ ਗਿਆ। ਉਸ ਦੀ ਕਿੱਕ ਮਾਨੇ ਤੁਫ਼ਾਨੀ ਗਲਾ ਸੀ, ਵਿਰੋਧੀ ਟੀਮ ਦਾ ਗੋਲਚੀ ਤੇ ਫੁੱਟਬਾਲ ਦੋਵੇਂ ਗਲ ਦੇ ਨਾਲ ਨਾਲ ਜਾ ਲੱਗ । ਰੈਫ਼ਰੀ ਨੇ ਗੋਲ ਹੋਣ ਦੀ ਸੀਟੀ ਮਾਰ ਦਿੱਤੀ। 'ਸੱਤਾ ਜ਼ਿੰਦਾਬਾਦ ਦੇ ਨਾਅਰਿਆਂ ਨੇ ਆਕਾਸ਼ ਹਿਲਾ ਦਿੱਤਾ। ਟੀਮ ਦੇ ਕਪਤਾਨ ਨੇ ਸੱਤੇ ਨੂੰ ਮੋਢੇ ਤੇ ਚੁੱਕ ਲਿਆ। ਗੋਲ ਹੋਣ ਨਾਲ ਖੇਡ ਵਿਚ ਅੰਤਾਂ ਦੀ ਤਜ਼ੀ ਆ ਗਈ ਪਰ ਡੀ. ਏ. ਵੀ. ਸਕੂਲ ਦੇ ਖਿਡਾਰਿਆਂ ਦੀ ਗੱਲ ਨਾ ਬਣੀ।ਜ਼ਿੰਦਾਬਾਦ ਦੇ ਨਾਅਰਿਆਂ ਤੇ ਤਾੜੀਆਂ ਦਾ ਰੌਲਾ ਬਹੁਤ ਵਧ ਗਿਆ। ਰਹਿਦਾ ਸਮਾਂ ਇਸੇਰ-ਸਰਾਬੇ ਵਿਚ ਹੀ ਬੀਤ ਗਿਆ। ਸਾਰੇ ਪਾਸੇ ਸੱਤੇ ਦੀ ਵਾਹਵਾਹ ਹੋਣ ਲੱਗ ਪਈ।

ਮੈਚ ਦੀ ਸਮਾਪਤੀ : ਸਮਾਂ ਮੁੱਕਣ ’ਤੇ ਚੰਫ਼ਰੀ ਨੇ ਇੱਕ ਲੰਮੀ ਸੀਟੀ ਮਾਰੀ। ਇਸ ਜਿੱਤ ਦੀ ਖੁਸ਼ੀ ਵਿਚ ਖ਼ਾਲਸਾ ਸਕੂਲ ਦੇ ਮੁੱਖ ਅਧਿਆਪਕ ਨੇ ਅਗਲੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ। ਮੁੰਡੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਚਲੇ ਗਏ ।