ਤਾਜ ਮਹੱਲ
Taj Mahal
ਜਾਣ-ਪਛਾਣ
ਤਾਜ ਮਹੱਲ ਸ਼ਾਹ ਜਹਾਨ ਦੀ ਬੇਗਮ ਮੁਮਤਾਜ਼ ਮਹੱਲ ਦਾ ਅਤਿ ਸੁੰਦਰ ਮਕਬਰਾ ਹੈ। ਮੁਮਤਾਜ਼ 7 ਜੂਨ, 1637 ਈ: ਨੂੰ ਸਦਾ ਗਹਿਰੀ ਦੀ ਨੀਂਦ ਸੌਂ ਗਈ। ਮੁਗਲ ਬਾਦਸ਼ਾਹ ਨੇ ਆਪਣੀ ਅਤਿ ਪਿਆਰੀ ਬੇਗਮ ਦੀ ਯਾਦ ਨੂੰ ਸਦੀਵੀ ਰੱਖਣ ਲਈ ਆਗਰੇ ਵਿਚ ਦਰਿਆ ਜਮਨਾ ਦੇ ਕੰਢੇ 42 ਏਕੜ ਥਾਂ ਵਿਚ ਉਸ ਦਾ ਮਕਬਰਾ ਬਣਾਇਆ । ਇਹ ਸੁੰਦਰ ਇਮਾਰਤ ਸੰਸਾਰ ਦੇ ਸੱਤ ਅਜੂਬਿਆਂ ਵਿਚੋਂ ਇੱਕ ਗਿਣੀ ਜਾਂਦੀ ਹੈ। ਇਹ 21 ਖੁਹਾਂ ਉੱਤੇ ਬਣੀ ਦੱਸੀ ਜਾਂਦੀ ਹੈ, ਜਿਸ ਦੀਆਂ ਨੀਹਾਂ ਪਾਣੀ ਪੀਣ ਨਾਲ ਵਧੇਰੇ ਪੱਕੀਆਂ ਹੁੰਦੀਆਂ ਹਨ। ਇਸ ਨੂੰ ਤਿਆਰ ਹੋਇਆਂ ਲਗਭਗ 360 ਵਰੇ ਹੋ ਗਏ ਹਨ ਪਰ ਇਸ ਦੀ ਸੁੰਦਰਤਾ ਟੱਸ ਤੋਂ ਮੱਸ ਨਹੀਂ ਹੋਈ। ਇਸ ਦੀਆਂ ਚਹੁੰ ਨੁੱਕਰਾਂ ਵਿਚ ਉੱਚ ਮੁਨਾਰੇ ਹਨ। ਦੱਸਿਆ ਜਾਂਦਾ ਹੈ ਕਿ ਇਸ ਇਮਾਰਤ ਦੀ ਉਸਾਰੀ ਲਈ 20 ਹਜ਼ਾਰ ਮਜ਼ਦੂਰ ਤੇ ਕਈ ਚਿੱਤਰਕਾਰ 20 ਸਾਲ ਕੰਮ ਕਰਦੇ ਰਹੇ; ਮਣਾਂ-ਮੂੰਹੀਂ ਚਿੱਟਾ ਤੇ ਵਿਭਿੰਨ ਰੰਗਾਂ ਦਾ ਸੰਗਮਰਮਰ ਦਰੋਂ-ਨੇੜਿਓ ਲਿਆ ਕੇ ਵਰਤਿਆ ਗਿਆ ਅਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ।
ਤਾਜ ਮਹੱਲ ਦੀ ਸੁੰਦਰਤਾ
ਇਸ ਦਾ ਮੁੱਖ ਦੁਆਰ ਅਤਿ ਸੁੰਦਰ ਹੈ: ਅੰਦਰ ਫੁੱਲਾਂ ਤੇ ਫ਼ਲਦਾਰ ਬੂਟਿਆਂ ਨਾਲ ਸ਼ਿੰਗਾਰਿਆ ਬਾਗ਼ ਵੀ ਘੱਟ ਮਨ-ਮੋਹਣਾ ਨਹੀਂ। ਬਾਗ਼ ਵਿੱਚ ਇੱਕ ਨਹਿਰ ਵਗਦੀ ਹੈ ਜਿਸ ਦੇ ਦੋਵਾਂ ਪਾਸਿਆਂ ਤੋਂ ਰੰਗਬਰੰਗੇ ਫੁੱਲ ਲਪਟਾਂ ਛੱਡਦੇ ਹਨ। ਬਾਗ ਤੋਂ ਅੱਗੇ ਕੁਝ ਪੌੜੀਆਂ ਚੜ ਕੇ ਮਕਬਰਾ ਆਉਂਦਾ ਹੈ। ਇਥੇ ਖੁੱਲ੍ਹਾ ਚਬੂਤਰਾ ਹੈ ਜਿਹੜਾ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ। ਚਬੂਤਰੇ ਦੇ ਵਿਚਕਾਰ ਇੱਕ ਸੁਹਣਾ ਗੁੰਬਦ ਹੈ।
ਦਰਵਾਜ਼ਿਆਂ ਤੇ ਬਾਰੀਆਂ ਦੀਆਂ ਡਾਟਾਂ ਉੱਤੇ ਵੇਲਾਂ-ਬੂਟਿਆਂ ਤੇ ਫੁੱਲਾਂ ਦੀ ਸੁੰਦਰ ਮੀਨਾਕਾਰੀ ਤੇ ਚਿੱਤਰਕਾਰੀ ਹੋਈ ਪਈ ਹੈ।
ਮੁੱਖ ਦੁਆਰ ਤੋਂ ਲੈ ਕੇ ਮਕਬਰੇ ਤੱਕ ਇੱਕ ਸੌ ਪੰਜਾਹ ਗਜ਼ ਦੀ ਵਿੱਥ ਹੈ। ਇਸ ਦੇ ਦੋਵਾਂ ਪਾਸਿਆਂ 'ਤੇ ਸੰਦਰ ਛੁਹਾਰੇ ਹਨ। ਨਾਲ ਹੀ ਸਰੂ ਦੇ ਉੱਚੇ-ਉੱਚੇ ਬ੍ਰਿਛ ਸਜੇ ਹੋਏ ਹਨ। ਵਿਚਕਾਰ ਸੰਗਮਰਮਰ ਦਾ ਇੱਕ ਹੌਜ਼ ਹੈ।
ਕੰਧਾਂ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ
ਮਕਬਰੇ ਦੀਆਂ ਕੰਧਾਂ ਉੱਪਰ ਕੁਰਾਨ ਸ਼ਰੀਫ਼ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ। ਮਕਬਰੇ ਦੇ ਅੰਦਰ ਬਾਦਸ਼ਾਹ ਤੇ ਬੇਗ਼ਮ ਦੀਆਂ ਕਬਰਾਂ ਹਨ। ਅਸਲੀ ਕਬਰਾਂ ਹੋਠਾਂ ਭਰੇ ਦੇ ਅੰਦਰ ਹਨ। ਉੱਥੇ ਚਾਨਣ ਦਾ ਪ੍ਰਬੰਧ ਹੈ, ਮੁਜਾਵਰ ਧੂਫ ਧੁਖਾਉਂਦੇ ਰਹਿੰਦੇ ਹਨ। ਮਕਬਰੇ ਦੇ ਅਹਾਤੇ ਵਿਚ ਹੀ ਇੱਕ ਸੁੰਦਰ ਮਸੀਤ ਬਣੀ ਹੋਈ ਹੈ। ਸਾਰਾ ਮਾਹੌਲ ਹੀ ਇਨ੍ਹਾਂ ਸੁੰਦਰ ਹੈ ਕਿ ਮਾਨ ਸਵਰਗ ਹੋਵੇ।
ਚਾਨਣੀ ਰਾਤ ਵਿਚ ਤਾਜ ਮਹੱਲ ਦਾ ਜਮਨਾ ਦੇ ਪਾਣੀ ਵਿਚ ਪੈ ਰਿਹਾ ਪ੍ਰਤੀਬਿੰਬ ਵੇਖਣਯੋਗ ਹੈ। ਇਸ ਨੂੰ ਵੇਖਣ ਲਈ ਸੈਲਾਨੀ ਪੂਰਨਮਾਸ਼ੀ ਦੀ ਰਾਤ ਨੂੰ ਆਉਂਦੇ ਹਨ। (ਹੁਣ ਰਾਤ ਨੂੰ ਆਉਣ ਇਜਾਜ਼ਤ ਬੰਦ ਕੀਤੀ ਗਈ ਹੈ॥
ਕਵੀ ਦੀ ਕਲਪਨਾ
ਜਦੋਂ ਪ੍ਰੋ: ਮੋਹਨ ਸਿੰਘ ਤਾਜ ਮਹੱਲ ਨੂੰ ਵੇਖਣ ਗਏ ਤਾਂ ਉਨ੍ਹਾਂ ਨੂੰ ਇਸ ਦਾ ਹੁਸਨ ਸੱਚਾ ਨਾ ਹੋ ਕੇ ਛਲਾਵਾ ਜਾਪਿਆ ਕਿਉਂਕਿ ਉਨ੍ਹਾਂ ਦੀ ਕਲਪਨਾ ਅਨੁਸਾਰ ਇਸ ਅਦਭੁੱਤ ਇਮਾਰਤ ਨੂੰ ਵਗਾਰੀ ਫਸੇ ਲੱਖਾਂ ਮਜ਼ਦੂਰਾਂ-ਕਾਰੀਗਰਾਂ ਨੇ ਰੋ-ਰੋ ਕੇ ਬਣਾਇਆ। ਉਹ ਲਿਖਦੇ ਹਨ :
ਕੀ ਉਹ ਹੁਸਨ ਹੁਸਨ ਹੈ ਸੱਚਮੁੱਚ,
ਯਾ ਉਂਜ ਹੀ ਛਲਦਾ।
ਲੱਖ ਗਰੀਬਾਂ ਮਜ਼ਦੂਰਾਂ ਦੇ,
ਹੰਝੂਆਂ ਤੇ ਜੋ ਪਦਾ?
(ਤਾਜ ਮਹੱਲ-ਕਸੁੰਭੜਾ)
ਭਾਵੇਂ ਇਹ ਕਿਵੇਂ ਹੀ ਬਣਾਈ ਗਈ ਹੋਵੇ, ਤਾਜ ਮਹੱਲ, ਨਿਰਸੰਦੇਹ , ਮੁਗਲ ਬਾਦਸ਼ਾਹ ਦੇ ਹਲਾ- ਜ਼ਿੰਕ ਦੀ ਗਵਾਹੀ ਕਰਦਾ ਹੈ। ਅੱਜਕਲ ਇਸ ਸੁੰਦਰ ਇਮਾਰਤ ਦਾ ਪ੍ਰਵੇਸ਼ ਦੁਆਰ ਸਵੇਰ ਸੰਤ ਵਜੇ ਤੋਂ ਲੈ ਕੇ ਰਾਤ ਸੰਤ ਵਜ ਕੌਰ ਖੰਨਾ ਹੁੰਦਾ ਹੈ। ਪ੍ਰਵੇਸ਼ ਟਿਕਟ ਦੁਆਰਾ ਹੁੰਦਾ ਹੈ। ਛੁੱਟ ਸ਼ੁੱਕਰਵਾਰ ਦੇ ਸਾਰੇ ਦਿਨ ਪ੍ਰਤੀ ਜੀਅ 10 ਰੁਪਏ ਪਰ ਸਵੇਰ 6 ਵਜੇ ਤੋਂ 10 ਵਜੇ ਤੱਕ ਅਤੇ ਸ਼ਾਮੀਂ 4 ਤੋਂ 6 ਤੱਕ 100 ਰੁਪਏ ਟਿਕਟ ਲਗਦੀ ਹੈ। ਇਸ ਨੂੰ ਵੇਖਣ ਲਈ ਦਰਸ਼ਕਾਂ ਦੀ ਭੀੜ ਲੱਗੀ ਰਹਿੰਦੀ ਹੈ। ਕੋਈ ਨਾ ਕੋਈ ਗਾਈਡ ਯਾਤਰੂਆਂ ਨੂੰ ਸਾਰੀ ਇਮਾਰਤ ਵਿਖਾ ਕੇ ਸੰਬੰਧਿਤ ਜਾਣਕਾਰੀ ਦੇ ਦਿੰਦਾ ਹੈ।
0 Comments