ਦਾਜ ਦੀ ਸਮੱਸਿਆ 
Dahej di Samasiya 


ਜਾਣ-ਪਛਾਣ : ਦਾਜ ਦੀ ਸਮੱਸਿਆ ਅਜੋਕੇ ਸਮਾਜ ਵਿਚ ਦਿਨੋ-ਦਿਨ ਭਿਆਨਕ ਰੂਪ ਧਾਰ ਰਹੀ ਹੈ। ਆਏ ਦਿਨ ਕੋਈ ਨਾ ਕੋਈ ਦਾਜ ਕਰਕੇ ਦੁਖੀ ਮੁਟਿਆਰ ਸੜ-ਬਲ ਕੇ ਜਾਂ ਕੁਝ ਖਾ ਕੇ ਆਤਮਹੱਤਿਆ ਕਰਦੀ ਸੁਣੀਦੀ ਹੈ।

ਦਾਜ ਦਾ ਮਨੋਰਥ : ਦਾਜ ਦੇਣ ਦੀ ਰੀਤ ਤਾਂ ਆਦਿ ਕਾਲ ਤੋਂ ਚਲੀ ਆ ਰਹੀ ਹੈ-ਮਨੋਰਥ ਵਿਆਹੀ ਜਾ ਰਹੀ ਲੜਕੀ ਨੂੰ ਨਵਾਂ ਘਰ ਚਲਾਉਣ ਲਈ ਮਦਦ ਦੇਣਾ ਸੀ ਕਿਉਂਕਿ ਲੜਕੀ ਪਿਰੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਪਰ ਸਮੇਂ ਦੇ ਬੀਤਣ ਨਾਲ ਇਹ ਰੀਤ ਪੱਕੀ-ਪੀਢੀ ਪਰੰਪਰਾ ਬਣ ਗਈ। 

ਦਾਜ ਦਾ ਮੌਜੂਦਾ ਰੂਪ : ਲੜਕੀ ਨੂੰ ਦਾਜ ਦੇਣਾ ਲਾਜ਼ਮੀ ਹੋ ਗਿਆ। ਦਾਜ ਦੇਣ ਤੇ ਲੈਣ ਨੂੰ ‘ਨੱਕ ਰੱਖਣ ਨਾਲ ਜੋੜਿਆ ਗਿਆ-ਪੂੰਜੀਪਤੀ ਤਾਂ ਆਪਣੀ ਅਮੀਰੀ ਦੀ ਪ੍ਰਦਰਸ਼ਨੀ ਕਰਨ ਲੱਗ ਪਏ ਪਰ ਮੱਧ-ਵਰਗੀ ਲੜਕੀ ਦੇ ਸਹੁਰਿਆਂ ਦੇ ਲਾਲਚ ਨੂੰ ਸੰਤੁਸ਼ਟ ਕਰਨ ਲਈ ਕਰਜ਼ਾਈ ਹੋਣ ਲੱਗ ਪਏ । ਮਾਨੋ ਵਿਆਹ ਦੇ ਰੂਹਾਂ ਦੇ ਪਵਿੱਤਰ ਮੇਲ ਦੀ ਥਾਂ ਦੋ ਸਰੀਰਾਂ ਦੀ ਸੰਦੇਬਾਜ਼ੀ ਬਣ ਗਿਆ। ਇਸ ਦਾ ਆਧਾਰ ਗੁਣ-ਗਿਆਨ ਜਾਂ ਮਨਪਸੰਦੀ ਦੀ ਥਾਂ ਧਨ-ਦੌਲਤ ਬਣ ਗਿਆ।

ਕੁਰੀਤੀ ਲਈ ਜ਼ਿੰਮੇਵਾਰ ਦੋਵੇਂ ਲਿਗ : ਲੜਕਾ ਤੇ ਲੜਕੀ ਦੇ ਮਾਪ ਦੋਵੇਂ ਇਸ ਸਮਾਜਿਕ ਕੁਰੀਤੀ ਦੇ ਜ਼ਿੰਮੇਵਾਰ ਹਨ-ਲੜਕੀ ਦੇ ਮਾਪੇ ਉਸ ਲਈ ਵਰ ਲੱਭਣ ਵਿਚ ਆਪਣੇ ਤੋਂ ਵੱਡੇ ਨਾਲ ਮੱਥਾ ਲਾਉਣ ਅਤੇ ਲੜਕੇ ਦੇ ਮਾਪੇ ਮੁੰਡੇ ਦਾ ਮੁੱਲ ਪਾਉਣ ਕਰਕੇ ਦੋਸ਼ੀ ਹਨ। ਸਿੱਟੇ ਵਜੋਂ ਲੜਕੀ ਮਾਪਿਆਂ 'ਤੇ ਬੋਝ ਮਹਿਸੂਸ ਹੋਣ ਲੱਗ ਪਈ । ਲੜਕ ਦੀ ਪੜ੍ਹਾਈ ਤੇ ਪਾਲਣ-ਪੋਸਣ ਦਾ ਖ਼ਰਚ ਨਿਵੇਸ਼ (Investmen) ਤੇ ਲੜਕੀ ਨੂੰ ਦਿੱਤਾ ਜਾ ਰਿਹਾ ਦਾਜ ਪਿਛਲੇ ਜਨਮਾਂ ਵਿਚ ਲਏ ਗਏ ਕਰਜ਼ੇ ਦੀ ਵਾਪਸੀ ਸਮਝਿਆ ਜਾਣ ਲੱਗ ਪਿਆ।

ਕੁਰੀਤੀ ਨੂੰ ਦੂਰ ਕਰਨ ਦੇ ਉਪਰਾਲੇ : ਕਈ ਸਮਾਜ ਸੁਧਾਰਕਾਂ ਅਤੇ ਸਮਾਜਿਕ-ਧਾਰਮਿਕ ਲਹਿਰਾਂ ਨੇ ਇਸ ਕੁਰੀਤੀ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ। ਅੰਗਰੇਜ਼ਾਂ ਦੇ ਰਾਜ ਵਿਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਤਹਿਤ ਭਾਰਤੀ ਸੋਚ ਵਿਚ ਪਰਿਵਰਤਨ ਆਇਆ। 1947 ਈ ਵਿਚ ਸੁਤੰਤਰਤਾ-ਪਾਪਤੀ ਪਿੱਛੋਂ ਭਾਰਤ ਦੇ ਸੰਵਿਧਾਨ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਗਿਆ। ਭਾਰਤ ਦੇ ਵਿਭਿੰਨ ਰਾਜਾਂ ਦੀਆਂ ਅਸੈਂਬਲੀਆਂ ਨੇ ਦਾਜ ਦੇਣ-ਲੈਣ ਨੂੰ ਬੰਦ ਕਰਨ ਲਈ ਕਈ ਕਾਨੂੰਨ ਬਣਾਏ । ਰੇਡੀਓ, ਟੈਲੀਵਿਜ਼ਨ ਤੇ ਅਖ਼ਬਾਰਾਂ ਰਾਹੀਂ ਭਰਵਾਂ ਪ੍ਰਚਾਰ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਹਜ਼ਾਰਾਂ ਨੌਜਵਾਨ ਲੜਕੇ-ਲੜਕੀਆਂ ਨੇ ਦਾਜ ਵਿਰੁੱਧ ਪਣ ਵੀ ਕੀਤੇ ਪਰ ਸਮੱਸਿਆ ਓਥੇ ਦੀ ਓਥੇ ਹੀ ਹੈ। ਪੂੰਜੀਪਤੀਆਂ, ਚੋਰ-ਬਜ਼ਾਰਾਂ ਤੇ ਭਿਸ਼ਟਾਚਾਰੀਆਂ ਦਾ ਅਣਕਮਾਇਆ ਕਾਲਾ ਧਨ ਪੇਸ਼ ਨਹੀਂ ਜਾਣ ਦਿੰਦਾ। ਮੱਧਵਰਗੀ ਤਾਂ ਨੱਕ ਰੱਖਣ ਦੇ ਮਾਰੇ ਪਿਸ ਰਹੇ ਹਨ।

ਸੁਝਾਓ : ਹੁਣ ਸਾਰੀਆਂ ਆਸਾਂ ਨੌਜਵਾਨ ਵਰਗ ਨੂੰ ਮਾਨਸਿਕ ਤੌਰ 'ਤੇ ਬਦਲਣ ਵਿਚ ਲੱਗੀਆਂ ਹੋਈਆਂ ਹਨ। ਇਸ ਵਰਗ ਵਿਚ ਜਾਗਿਤੀ ਪੈਦਾ ਕਰਨੀ ਬੜੀ ਜ਼ਰੂਰੀ ਹੈ । ਵਿੱਦਿਆ ਦਾ ਪਸਾਰ ਇਸ ਜਾਗ੍ਰਿਤੀ ਲਈ ਸਹਾਇਕ ਸਿੱਧ ਹੋ ਸਕਦਾ ਹੈ। ਨਾਲੇ ਇਹ ਕੰਮ ਨੇਕ-ਨੀਅਤ ਆਗੂ ਹੀ ਕਰ ਸਕਦੇ ਹਨ। ਰਾਜਸੀ ਨੇਤਾ ਜੇ ਦਿਲੋਂ-ਮਨੋ ਚਾਹੁੰਣ ਤਾਂ ਉਹ ਵੀ ਹਕੂਮਤ ਦਾ ਡੰਡਾ ਵਰਤ ਕੇ ਇਸ ਕੋਹੜ ਨੂੰ ਵਧਣੋਂ ਠੱਲ੍ਹ ਪਾ ਸਕਦੇ ਹਨ।