ਟੈਲੀਵਿਜ਼ਨ ਦੇ ਲਾਭ ਤੇ ਹਾਣੀਆਂ 
Television de Labh te Haniya


ਵਿਗਿਆਨ ਦਾ ਚਮਤਕਾਰ : ਟੈਲੀਵਿਜ਼ਨ ਵੀਹਵੀਂ ਸਦੀ ਦੀ ਵਿਗਿਆਨਕ ਉੱਨਤੀ ਦਾ ਪ੍ਰਮੁੱਖ ਚਮਤਕਾਰ ਹੈ। ਇਸ ਵਿਚ ਥਾਂ-ਪੁਰ-ਥਾਂ ਵਾਪਰ ਰਹੀਆਂ ਚੰਗੀਆਂ-ਮੰਦੀਆਂ ਘਟਨਾਵਾਂ ਹੁਬਹੁ ਵਿਖਾ ਕੇ ਨਾ ਸਿਰਫ਼ ਸੁਹਜ-ਸੁਆਦ ਨੂੰ ਤ੍ਰਿਪਤ ਕੀਤਾ ਜਾਂਦਾ ਹੈ ਸਗੋਂ ਹਰ ਪ੍ਰਕਾਰ ਦੇ ਗਿਆਨ ਵਿਚ ਵਾਧਾ ਕੀਤਾ ਜਾਂਦਾ ਹੈ। ਅਸੀਂ ਦੇਸ਼ਾਂ-ਵਿਦੇਸ਼ਾਂ ਦੀਆਂ ਖ਼ਬਰਾਂ ਸੁਣ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਥਿਤੀ ਤੋਂ ਜਾਣੂ ਹੋ ਜਾਂਦੇ ਹਾਂ। ਕਿਸਾਨ ਵਾਹੀ ਦੇ ਨਵੀਨਤਮ ਢੰਗ-ਤਰੀਕੇ, ਮੁਰਗੀਆਂ, ਮੱਛੀਆਂ ਤੇ ਸੁਰਾਂ ਆਦਿ ਦੇ ਪਾਲਣ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ। ਕਾਰਖ਼ਾਨੇਦਾਰ ਸੰਸਾਰ ਭਰ ਦੇ ਕਾਰਖਾਨਿਆਂ ਵਿਚ ਹੋ ਰਹੀ ਤਰੱਕੀ ਦਾ ਲਾਭ ਉਠਾਉਂਦੇ ਹਨ।ਵਪਾਰੀ ਆਪਣੇ ਮਾਲ ਨੂੰ ਇਸ਼ਤਿਹਾਰਬਾਜ਼ੀ ਦੇ ਨਾਲ ਮਹਿੰਗਾ ਵੇਚ ਕੇ ਲਾਭ ਪ੍ਰਾਪਤ ਕਰਦੇ ਹਨ। ਆਮ ਜਨਤਾ ਹਵਾਈ ਹਮਲੇ ਤੋਂ ਬਚਾਅ, ਸਿਹਤ-ਸੰਭਾਲ, ਮੀਂਹ, ਹਨੇਰੀ, ਹੜ ਤੇ ਸੋਕੇ ਆਦਿ ਦੀ ਅਗੇਤੀ ਜਾਣਕਾਰੀ ਪ੍ਰਾਪਤ ਕਰਦੀ ਹੈ। ਕਈ ਬੇਰੁਜ਼ਗਾਰਾਂ ਨੂੰ ਇਸ ਧੰਦੇ ਵਿਚ ਰੁਜ਼ਗਾਰ ਮਿਲਦਾ ਹੈ ਅਤੇ ਹੋਰ ਕਈਆਂ ਨੂੰ ਖ਼ਾਲੀ ਪਈਆਂ ਥਾਵਾਂ ਦੀ ਸੂਚਨਾ। ਬੱਚਿਆਂ ਦੇ ਪ੍ਰੋਗਰਾਮ ਇਨ੍ਹਾਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿਚ ਸਹਾਈ ਹੁੰਦੇ ਹਨ। ਵਿਗਿਆਨ ਦੀਆਂ ਨਵੀਨਤਮ ਕਾਵਾਂ ਦਾ ਪ੍ਰਸਾਰ ਵਿਗਿਆਨੀਆਂ ਦੀ ਜਾਣਕਾਰੀ ਨੂੰ ਨਵੀਨਤਮ ਕਰਦਾ ਹੈ। ਮੈਚ ਵੇਖਣ ਦੇ ਸ਼ੌਕੀਨ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਹੋ ਰਹੇ ਮੈਚ ਨੂੰ ਸਣੇ ਟੀਕਾ-ਟਿੱਪਣੀ ਸਾਕਾਰ ਰੂਪ ਵਿਚ ਪਰਦੇ 'ਤੇ ਵੇਖ ਕੇ ਆਪਣਾ ਮਨਪ੍ਰਚਾਵਾ ਕਰਦੇ ਹਨ।

ਟੈਲੀਵਿਜ਼ਨ ਦੇ ਪ੍ਰੋਗਰਾਮ ਸਾਰੀ ਦੁਨੀਆਂ ਨੂੰ ਇੱਕ ਲੜੀ ਵਿਚ ਪਰੋ ਰਹੇ ਹਨ। ਸੰਸਾਰ ਭਰ ਦੇ ਦੁਖੀਆਂ ਨਾਲ ਹਮਦਰਦੀ ਦੀ ਭਾਵਨਾ ਪੈਦਾ ਹੋ ਰਹੀ ਹੈ; ਅੰਤਰਰਾਸ਼ਟਰੀ ਰਾਜਸੀ, ਸਮਾਜਿਕ ਤੇ ਧਾਰਮਿਕ ਨੇਤਾਵਾਂ ਦੇ ਭਾਸ਼ਣ ਹਰ ਵੇਖਣ ਸੁਣਨ ਵਾਲੇ ਦੇ ਗਿਆਨ ਨੂੰ ਵਧਾ ਰਹੇ ਹਨ।

ਕੇਬਲ ਟੀ.ਵੀ. ਦਾ ਯੁੱਗ : ਜਿੱਥੇ ਪਹਿਲਾਂ ਸਿਰਫ਼ ਕੇਂਦਰੀ ਸਰਕਾਰ ਕੋਲ ਟੈਲੀਵਿਜ਼ਨ ਦੇ ਪ੍ਰਸਾਰ ਦੀ ਸਹੂਲਤ ਸੀ, ਉੱਥੇ ਹੁਣ ਗ਼ੈਰ-ਸਰਕਾਰੀ ਏਜੰਸੀਆਂ ਨੇ ਵੀ ਆਪਣੇ ਚੈਨਲ ਚਾਲੂ ਕਰ ਦਿੱਤੇ ਹਨ। ਹੁਣ ਕੋਬਲ ਰਾਹੀਂ ਘਰ-ਘਰ ਹਰ ਤਰਾਂ ਦੇ ਪ੍ਰੋਗਰਾਮ ਪੁੱਜ ਰਹੇ ਹਨ। ਹੁਣ ਟੈਲੀਵਿਜ਼ਨ ਨਾ ਸਿਰਫ਼ ਪਹਿਲਾਂ ਨਾਲੋਂ ਵਧੇਰੇ ਮਨੋਰੰਜਨ ਦਾ ਸਾਧਨ ਬਣ ਰਿਹਾ ਹੈ ਸਗੋਂ ਸਰਕਾਰੀ ਤੇ ਗੈਰ-ਸਰਕਾਰੀ ਚੰਗੇ-ਮਾੜੇ ਕੰਮਾਂ ਦੀ ਤਸਵੀਰ ਜਨਤਾ ਤੱਕ ਪਹੁੰਚਾ ਰਿਹਾ ਹੈ। ਹੁਣ ਜਿੱਥੇ ਤੇਜ਼ ਰਫ਼ਤਾਰ ਵਾਲੇ ਹਵਾਈ ਜਹਾਜ਼ ਦੋਸ਼ਾਂ ਦੀ ਆਪਸੀ ਦੁਰੀ ਦੀ ਸਮੱਸਿਆ ਨੂੰ ਸੁਲਝਾ ਰਹੇ ਹਨ, ਉੱਥੇ ਟੀ. ਵੀ. ਸੰਸਾਰ ਭਰ ਦੇ ਲੋਕਾਂ ਨੂੰ ਇੱਕ ਲੜੀ ਵਿਚ ਪਰੋ ਕੇ ਅੰਤਰਰਾਸ਼ਟਰੀ ਸੱਭਿਆਚਾਰਕ ਸਾਂਝ ਪੈਦਾ ਕਰ ਰਿਹਾ ਹੈ।

ਭਾਰਤੀ ਸੱਭਿਅਤਾ ਲਈ ਹਾਨੀਕਾਰਕ : ਇਉਂ ਜਾਪਦਾ ਹੈ ਕਿ ਨੇੜਲੇ ਭਵਿੱਖ ਵਿਚ ਸਾਰੀ ਦੁਨੀਆਂ ਇੱਕ ਇਕਾਈ ਹੋ ਜਾਵੇਗੀ; ਇਸ ਦੇ ਦੁਖ-ਸੁਖ ਸਾਂਝੇ ਹੋ ਜਾਣਗੇ ਪਰ ਸਾਡੀ ਭਾਰਤੀ ਸੱਭਿਅਤਾ ਦਾ ਮੁਢਲਾ ਸਾਉ ਰੂਪ ਬਦਲ ਜਾਵੇਗਾ, ਇਸ 'ਤੇ ਵਿਦੇਸ਼ੀ ਰੰਗ ਚੜ ਜਾਵੇਗਾ। ਇਸ ਦੀ ਸਾਦਗੀ ਦਾ ਭੋਗ ਪੈ ਜਾਵੇਗਾ; ਬੱਚੇ ਪੜ੍ਹਾਈ ਵੱਲੋਂ ਅਵੇਸਲ ਹੋ ਜਾਣਗੇ। ਉਨ੍ਹਾਂ ਦੀ ਰੁਚੀ ਵਧੇਰੇ ਕਰ ਕੇ ਵਾਸਨਾਵਾਦੀ ਹੋ ਜਾਵੇਗੀ। ਉਨ੍ਹਾਂ ਦੇ ਸਮੇਂ, ਨਜ਼ਰਾਂ ਤੇ ਉਸਾਰੂ ਰੁਚੀਆਂ ਨੂੰ ਚੰਗੀ ਵਾਹ ਲੱਗੇਗੀ। ਉਹ ਫ਼ਿਲਮੀ ਰੁਮਾਂਟਿਕ ਗੀਤਾਂ, ਇਸਤਰੀ-ਪਾਤਰਾਂ ਦੇ ਸਰੀਰਕ ਨੰਗੇਜ ’ਤੇ ਵਿਭਿੰਨ ਅਸ਼ਲੀਲ ਹਾਵ-ਭਾਵ ਨੂੰ ਵੇਖ ਕੇ ਕੁਰਾਹੇ ਪੈ ਜਾਣਗੇ। ਉਨ੍ਹਾਂ ਦਾ ਵਿਅਕਤਿੱਤਵ ਵਿਕਾਸ ਪੱਛਮੀ ਰੰਗ ਅਪਣਾ ਲਵੇਗਾ।

ਮਾਨਸਿਕ ਸੋਚ ਵਿਚ ਤਬਦੀਲੀ ਦੀ ਲੋੜ : ਅਸਲ ਵਿਚ ਇਹ ਦੋਸ਼ ਟੀ. ਵੀ. ਦਾ ਨਹੀਂ, ਵੇਖਣ ਵਾਲਿਆਂ ਦਾ ਹੈ ਜਿਹੜੇ ਚੰਗੇ ਪ੍ਰੋਗਰਾਮਾਂ ਦੀ ਥਾਂ ਰੁਮਾਂਟਿਕ ਪ੍ਰੋਗਰਾਮਾਂ ਤੇ ਨਜ਼ਰਾਂ ਟਿਕਾਈ ਰੱਖਦੇ ਹਨ। ਸਾਨੂੰ ਨਰੋਈ ਸਧ ਵਾਲ ਪ੍ਰਗਰਾਮ ਵੇਖਣੇ ਚਾਹੀਦੇ ਹਨ। ਚੰਗੇ ਭਾਸ਼ਣਾਂ ਤੇ ਵਿਚਾਰ-ਵਟਾਂਦਰਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਨੀਤੀ ਅਪਣਾਏ ਜਿਸ ਨਾਲ ਟੀ.ਵੀ. ਗਰੀਬ ਵੀ ਖ਼ਰੀਦ ਸਕਣ ਅਤੇ ਇਨ੍ਹਾਂ ਵਿਚਲੇ ਚੰਗੇ ਤੇ ਉਸਾਰੂ ਪ੍ਰਗਰਾਮਾਂ ਦਾ ਲਾਭ ਪ੍ਰਾਪਤ ਕਰ ਸਕਣ। ਨਿਰਸੰਦੇਹ ਟੈਲੀਵਿਜ਼ਨ ਦੇ ਪ੍ਰਗਰਾਮ ਸਮਾਜ ਦੀ ਉਸਾਰੀ ਅਤੇ ਮਨੁੱਖ ਦੇ ਸਰਬਪੱਖੀ ਵਿਕਾਸ ਵਿਚ ਠੇਸ ਹਿੱਸਾ ਪਾ ਸਕਦੇ ਹਨ।