ਵਧਦੀ ਮਹਿੰਗਾਈ
Vadadi Mahingai
ਭੂਮਿਕਾ : ਨਿਰਸੰਦੇਹ ਵਿਕਾਸ ਕਰ ਰਹੀ ਆਰਥਿਕਤਾ ਵਿਚ ਮਹਿੰਗਾਈ ਵਧ ਜਾਇਆ ਕਰਦੀ ਹੈ, ਪਰ ਸਾਡੇ ਦੋਸ਼ ਵਿਚ ਤਾਂ ਇਹ ਵਾਧਾ ਬੇਹਿਸਾਬਾ ਤੇ ਹੱਦੋਂ ਬਾਹਰਾ ਹੈ। ਸੁਤੰਤਰਤਾ ਦੇ 63 ਸਾਲ ਬੀਤ ਜਾਣ 'ਤੇ ਵੀ ਕਈ ਤਾਂ ਅਜੇ ਵੀ ਕੁੱਲੀ-ਗੁੱਲੀ-ਜੁੱਲੀ ਦੀਆਂ ਲੋੜਾਂ ਤੋਂ ਸੁਰਖ਼ਰੂ ਨਹੀਂ ਹੋਏ-ਅੱਧ-ਪਚੱਧੇ ਨੰਗੇ ਤੇ ਭੁੱਖੇ ਭੁੱਗੀਆਂ, ਰੇਲ-ਬੱਸ ਅੱਡਿਆਂ ਤੇ ਸੜਕ ਦੀਆਂ ਪਗਡੰਡੀਆਂ ਤੇ ਰੁਲ ਰਹੇ ਹਨ।
ਮਹਿਗਾਈ ਵਧਣ ਦੇ ਕਾਰਨ : ਲੱਕ-ਤੋੜਵੀਂ ਮਹਿੰਗਾਈ ਕਾਰਨ ਨਾ ਉਹ ਰੱਜਵਾਂ ਖਾ-ਪੀ, ਸਰੀਰ ਕੱਜਵਾਂ ਪਾ ਤੇ ਨਾ ਕਿਸੇ ਪੱਕੀ ਛੱਤ ਹੇਠ ਸੌ ਸਕਦੇ ਹਨ। ਇਸ ਰਿਸਦੇ ਨਾਸੁਰ ਦੇ ਵਧਣ ਦੇ ਕੁਝ ਕਾਰਨ ਹੇਠਾਂ ਦਿੱਤੇ ਜਾਂਦੇ ਹਨ.,
ਆਬਾਦੀ ਦਾ ਵਧਣਾ : ਸਾਡੀ ਆਬਾਦੀ ਇਨ੍ਹਾਂ 63 ਸਾਲਾਂ ਵਿਚ 32 ਕਰੋੜ ਤੋਂ ਲਗਭਗ 125 ਕਰੋੜ ਅਰਥਾਤ ਚਾਰ ਗੁਣਾ ਵਧ ਗਈ ਹੈ। ਇਹ ਅੰਤਾਂ ਦਾ ਵਾਧਾ ਸਾਡੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਸੰਤਾਨ ਸੰਜਮ ਦੀ ਸਕੀਮ ਨੇ ਸਿਰਫ਼ ਪੜਿਆ-ਲਿਖਿਆਂ 'ਤੇ ਅਸਰ ਪਾਇਆ ਹੈ ਪਰ ਸਾਡੀ ਬਹੁਤੀ ਅਨਪੜ ਬਹੁ-ਸੰਖਿਆ 'ਤੇ ਇਸ ਦੀ ਨੂੰ ਵੀ ਨਹੀਂ ਸਰਕੀ। ਸੇ, ਸਰਕਾਰ ਨੂੰ ਇਸ ਵਾਧੇ ਨੂੰ ਰੋਕਣ ਲਈ ਜਿਵੇਂ-ਕਿਵੇਂ ਅਨਪੜ੍ਹਤਾ ਤੇ ਗਰੀਬੀ ਨੂੰ ਦੂਰ ਕਰਨਾ ਪਵੇਗਾ। ਇਨ੍ਹਾਂ ਵਧ ਰਹੇ ਪੇਟਾਂ ਵਿਚ ਰੋਟੀ ਪਾਉਣ ਲਈ ਵਾਹੀ ਦੇ ਨਵੇਂ ਢੰਗ-ਤਰੀਕੇ ਵਰਤ ਕੇ ਵੀ ਉਪਜ ਨਹੀਂ ਵਧ ਰਹੀ । ਮਹਾਨ ਅਰਥ-ਵਿਗਿਆਨੀ ਮਾਲਥਸ ਅਨੁਸਾਰ ਸਾਡੀ ਅਬਾਦੀ ਰੇਖਾ ਗਣਿਤ ਅਨੁਪਾਤ (Geometrical Ratio) ਮੁਤਾਬਕ 2, 4, 8, 16.... ਆਦਿ ਅਨੁਸਾਰ ਤੇ ਖ਼ੁਰਾਕੀ ਉਪਜ ਗਣਿਤ ਅਨੁਪਾਤ (Arithmetical Ratio) ਮੁਤਾਬਕ 1, 2, 3, 4 ... ਆਦਿ ਅਨੁਸਾਰ ਵਧ ਰਹੀ ਹੈ । ਸੋ, ਪੁਰਤੀ ਨਾਲੋਂ ਮੰਗ ਵਧਣ ਕਰਕੇ ਕੀਮਤਾਂ ਵਧ ਰਹੀਆਂ ਹਨ।
ਅਸਫ਼ਲ ਯੋਜਨਾਵਾਂ : ਸਾਡੀਆਂ ਯੋਜਨਾਵਾਂ ਨਿਰੋਲ ਅਤਿ ਗਰੀਬਾਂ ਦੇ ਹਿਤਾਂ ਨੂੰ ਮੁੱਖ ਰੱਖ ਕੇ ਨਾ ਬਣੀਆਂ ਹੋਣ ਕਰਕੇ ਬੁਨਿਆਦੀ ਲੋੜਾਂ ਦੀ ਪੂਰਤੀ ਵਿਚ ਵਾਧਾ ਨਹੀਂ ਕਰਦੀਆਂ ਅਤੇ ਕਈ ਵਾਰੀ ਵੋਟਰਾਂ ਦੇ ਹਿਤਾਂ ਨੂੰ ਮੁੱਖ ਰੱਖ ਕ ਅੱਧ-ਵਿਚਕਾਰ ਛੱਡ ਕੇ ਨਵੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀ ਅਦਲਾ-ਬਦਲੀ ਵਿਚ ਬੇਸ਼ੁਮਾਰ ਰੁਪਿਆ ਅਜਾਈਂ ਜਾਂਦਾ ਹੈ ਤੇ ਇਹ ਨੁਕਸਾਨ ਕੀਮਤਾਂ ਦੇ ਵਾਧੇ ਦਾ ਕਾਰਨ ਬਣਦਾ ਹੈ।
ਵਧਦੇ ਖਰਚੇ : ਹਰ ਸਾਲ ਡੀਜ਼ਲ/ਕਲੇ/ਬਿਜਲੀ ਆਦਿ ਦੀ ਕੀਮਤ ਵਧਣ ਕਰਕੇ ਟਰੱਕਾਂ/ਆਲ ਗੱਡੀਆਂ ਰਾਹੀਂ ਚੀਜ਼ਾਂ ਵਸਤਾਂ ਦੀ ਢੋਆ-ਢੁਆਈ ਵਿਚ ਵਧਦਾ ਖ਼ਰਚ ਮਹਿੰਗਾਈ ਨੂੰ ਵਧਾ ਦਿੰਦਾ ਹੈ। ਸਰਕਾਰ ਨੂੰ ਹਰ ਢੰਗ ਨਾਲ ਇਸ ਔਕੜ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਵਿਦੇਸ਼ੀ ਵਪਾਰ ਦਾ ਅਸਰ : ਵਿਦੇਸ਼ੀ ਵਪਾਰ ਦਾ ਸੰਤੁਲਨ ( Balance of pycnt) ਰੱਖਣ ਲਈ ਸਾਡੀ ਸਰਕਾਰ ਕਈ ਵਾਰੀ ਬੁਨਿਆਦੀ ਲੋੜਾਂ ਦੀਆਂ ਵਸਤੂਆਂ ਬਰਾਮਦ ਕਰ ਦਿੰਦੀ ਹੈ। ਇਨ੍ਹਾਂ ਦੀ ਧੂੜ ਇਥੇ ਕੀਮਤਾਂ ਵਧਾ ਦਿੰਦੀ ਹੈ। ਸਰਕਾਰ ਨੂੰ ਹਰ ਹਾਲਤ ਵਿਚ ਜਨਤਾ ਦੀ ਮੰਗ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਪਰ ਜੇ ਅਜਿਹੀਆਂ ਚੀਜ਼ਾਂ ਵਿਦੇਸ਼ਾਂ ਵਿਚ ਸਸਤੀਆਂ ਹੋਣ ਤਾਂ ਦਰਾਮਦ ਕਰਨ ਵਿਚ ਅਕਲਮੰਦੀ ਹੋਵੇਗੀ।
ਪੂੰਜੀਪਤੀਆਂ ਦੇ ਪੈਸੇ ਦੀ ਵਰਤੋਂ : ਸਾਡੇ ਦੇਸ਼ ਵਿਚ ਕੁਝ ਪੂੰਜੀਪਤੀਆਂ ਕੋਲ ਅਥਾਹ ਪੈਸਾ ਹੈ। ਇਸੇ ਪੈਸੇ ਦੇ ਆਸਰੇ ਉਹ ਸੱਤਾਧਾਰੀ ਪਾਰਟੀ ਵਿਚ ਵੀ ਛਾਏ ਹੁੰਦੇ ਹਨ। ਉਹ ਪਾਰਟੀ ਦੀਆਂ ਚੋਣਾਂ ਲੜਨ ਲਈ ਮਾਇਕ ਸਹਾਇਤਾ ਕਰਦੇ ਹਨ। ਅਸਲ ਵਿਚ ਉਨ੍ਹਾਂ ਦੇ ਜਿਸ ਪੈਸੇ ਨੂੰ ਸਿਆਸੀ ਪਾਰਟੀਆਂ ਦਾਨ ਵਜੋਂ ਲੈਂਦੀਆਂ ਹਨ, ਉਹੀ ਪੈਸਾ ਉਹ ਆਪਣੇ ਕਾਰ-ਵਿਹਾਰ ਤੇ ਵਪਾਰ ਵਿਚ ਮਨਮਾਨੀ ਕਰਨ ਲਈ ਨਿਵੇਸ਼ ਸਮਝਦੇ ਹਨ।
ਜਮਾਂਖੋਰੀ : ਉਹੀ ਪੈਸਾ ਭਿਸ਼ਟਾਚਾਰ ਦਾ ਜਨਮ-ਦਾਤਾ ਤੇ ਕੀਮਤਾਂ ਦੇ ਵਾਧੇ ਦਾ ਇੱਕ ਪ੍ਰਮੁੱਖ ਕਾਰਨ ਬਣ ਜਾਂਦਾ ਹੈ ਕਿਉਂਕਿ ਉਹ ਬੁਨਿਆਦੀ ਲੋੜਾਂ ਦੀਆਂ ਵਸਤੂਆਂ ਨੂੰ ਜਮਾਂ ਕਰ ਲੈਂਦੇ ਹਨ। ਬਾਜ਼ਾਰ ਵਿਚ ਉਨ੍ਹਾਂ ਚੀਜ਼ਾਂ ਦੀ ਹੈ ਨਹੀਂ ਦੀ ਰੱਟ ਲੱਗ ਜਾਂਦੀ ਹੈ। ਲੋਕੀ ਮਜਬੂਰ ਹੋ ਕੇ ਵੱਧ ਕੀਮਤ ਦੇਣ ਲਈ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਚੀਜ਼ਾਂ ਦੇ ਭਾਅ ਚੜ੍ਹ ਜਾਂਦੇ ਹਨ। ਸਮਾਜਵਾਦੀ ਸਮਾਜ ਵਿਚ ਅਜਿਹਾ ਸ਼ੋਸ਼ਣ ਸੰਭਵ ਨਹੀਂ ਹੋ ਸਕਦਾ।
ਘਾਟੇ ਦਾ ਬਜਟ : ਆਏ ਸਾਲ ਸਰਕਾਰ ਬਜਟ ਦੇ ਘਾਟੇ ਨੂੰ ਪੂਰਿਆਂ ਕਰਨ ਲਈ ਟੈਕਸਾਂ ਵਿਚ ਵਾਧਾ ਕਰਦੀ ਜਾਂਦੀ ਹੈ। ਭਾਵੇਂ ਇਹ ਟੈਕਸ ਥੋਕ-ਵਪਾਰੀਆਂ ਅਥਵਾ ਪੂੰਜੀਪਤੀਆਂ 'ਤੇ ਲਗਦੇ ਹਨ ਪਰ ਅਸਿੱਧੇ ਤੌਰ 'ਤੇ ਇਹ ਪ੍ਰਚੂਨ ਖ਼ਰੀਦਦਾਰਾਂ ਅਥਵਾ ਆਮ ਜਨਤਾ ਦੇ ਸਿਰੋਂ ਨਿਕਲਦੇ ਹਨ ਕਿਉਂਕਿ ਚੀਜ਼ਾਂ ਦੇ ਭਾਅ ਵਧ ਜਾਂਦੇ ਹਨ। ਸਰਕਾਰ ਨੂੰ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਗਰੀਬ ਜਨਤਾ ਇਸ ਭਾਰ ਤੋਂ ਬਚ ਸਕੇ।
ਮਹਿੰਗਾਈ ਭੱਤੇ ਵਿਚ ਵਾਧਾ : ਤਨਖ਼ਾਹਦਾਰ ਸਰਕਾਰੀ ਕਰਮਚਾਰੀਆਂ ਦੇ ਸੰਗਠਨਾਂ ਦੀ ਗੜਬੜ ਤੋਂ ਬਚਣ ਲਈ ਸਰਕਾਰ ਮਹਿੰਗਾਈ ਭੱਤਾ ਵਧਾ ਕੇ ਇਨ੍ਹਾਂ ਦੀ ਖ਼ਰੀਦ-ਸ਼ਕਤੀ ਵਧਾ ਦਿੰਦੀ ਹੈ। ਸਿੱਟੇ ਵਜੋਂ ਕੀਮਤਾਂ ਵਧ ਜਾਂਦੀਆਂ ਹਨ। ਇੱਕ ਚੰਗੀ ਸਰਕਾਰ ਨੂੰ ਮਹਿੰਗਾਈ ਭੱਤਾ ਵਧਾਉਣ ਨਾਲੋਂ ਮਾਲੀ ਸਹਾਇਤਾ ਨਾਲ ਕੀਮਤਾਂ ਦੇ ਵਾਧੇ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। ਇਸ ਤਰ੍ਹਾਂ ਹਰ ਇੱਕ ਨੂੰ ਲਾਭ ਪੁੱਜ ਸਕਦਾ ਹੈ।
ਸਰਕਾਰੀ ਉਪਰਾਲੇ ਦੀ ਲੋੜ : ਲਗਾਤਾਰ ਵਧਦੀ ਮਹਿੰਗਾਈ ਨੂੰ ਵਧਣ ਤੋਂ ਰੋਕੇ ਬਿਨਾਂ ਸਰਕਾਰ ਵਿਚ ਸਥਿਰਤਾ ਸੰਭਵ ਨਹੀਂ। ਇਸ ਲਈ ਸਰਕਾਰ ਨੂੰ ਉਪਰੋਕਤ ਦੱਸੇ ਕਾਰਨਾਂ ਪ੍ਰਤੀ ਠੋਸ ਕਾਰਵਾਈ ਕਰਨੀ ਪਵੇਗੀ, ਨਹੀਂ ਤਾਂ ਦੁਖੀ ਹੋਈ ਜਨਤਾ ਆਰਥਿਕ ਆਜ਼ਾਦੀ ਲਈ ਗਲੀਆਂ-ਬਾਜ਼ਾਰਾਂ ਵਿਚ ਸੰਘਰਸ਼ ਕਰਨ ਤੇ ਮਜਬੂਰ ਹੋ ਜਾਵੇਗੀ।
0 Comments