ਗੁਰੂ ਅਰਜਨ ਦੇਵ ਜੀ 
Guru Arjun Dev Ji 


ਜਨਮ : ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈ ਨੂੰ ਸ਼ਹਿਨਸ਼ਾਹ ਅਕਬਰ ਦੇ ਸ਼ਾਂਤਮਈ ਰਾਜ ਸਮੇਂ, ਇੰਦਵਾਲ ਦੀ ਸੁਹਾਵਣੀ ਧਰਤੀ ਤੇ ਹੋਇਆ। ਆਪ ਨੂੰ ਵਿਰਸੇ ਵਿਚ ਨਾਨਾ ਸ੍ਰੀ ਗੁਰੂ ਅਮਰਦਾਸ ਜੀ, ਮਾਤਾ ਬੀਬੀ ਭਾਨੀ ਜੀ ਤੇ ਪਿਤਾ ਗੁਰੂ ਰਾਮਦਾਸ ਜੀ ਦਾ ਨਿਮਰਤਾ ਤੇ ਸੇਵਾ ਭਰਿਆ ਸੁਭਾਅ ਮਿਲਿਆ।


ਦੇ ਵਿਆਹ : ਤੇਰਾਂ ਸਾਲ ਦੀ ਉਮਰ ਵਿਚ ਆਪ ਨੂੰ ਵਿਆਹਿਆ ਗਿਆ। ਧਰਮ ਪਤਨੀ ਦੇ ਚਲਾਣਾ ਕਰ ਜਾਣ ਤੋਂ ਆਪ ਦਾ ਦੂਜਾ ਵਿਆਹ (ਮਾਤਾ) ਗੰਗਾ ਜੀ ਨਾਲ ਹੋਇਆ। ਕਹਿੰਦੇ ਹਨ ਕਿ ਇੱਕ ਵਾਰੀ ਜਿਠਾਣੀ ( ਬੀਬੀ ਕਰਮ-ਪਿਥੀ ਚੰਦ ਦੀ ਪਤਨੀ) ਨੇ ਮਾਤਾ ਜੀ ਨੂੰ ਮਿਹਣਾ ਮਾਰਿਆ-'ਇਸ ਔਤਰੀ ਹੀ ਰਹਿਣਾ ਹੈ ਤੇ ਗੁਰਗੱਦੀ ਸਾਨੂੰ ਮਿਲ ਜਾਣੀ ਹੈ। ਮਾਤਾ ਜੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਇਹ ਗੱਲ ਗੁਰੂ ਜੀ ਨੂੰ ਦੱਸ ਦਿੱਤੀ।


ਬਾਬਾ ਬੁੱਢਾ ਜੀ ਤੋਂ ਪੁੱਤਰ ਦੀ ਦਾਤ : ਗੁਰੂ ਜੀ ਨੇ ਬਾਲ ਦੀ ਇੱਛਾ ਪੂਰੀ ਲਈ ਬਾਬਾ ਬੁੱਢਾ ਜੀ ਕੋਲ ਜਾਣ ਲਈ ਕਿਹਾ। ਮਾਤਾ ਜੀ ਦਾਸੀਆਂ ਨਾਲ ਰਥ ਤੇ ਸਵਾਰ ਹੋ ਕੇ ਬੀੜ ਸਾਹਿਬ ਗਏ। ਆਉਂਦੀ ਭੀੜ ਤੇ ਉਡਦੀ ਧੂੜ ਨੂੰ ਵੇਖ ਕੇ ਪੁੱਛਣ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਦੱਸਿਆ ਕਿ 'ਗੁਰੂ ਕੇ ਮਹਿਲ ਆ ਰਹੇ ਹਨ ਤਾਂ ਬਾਬਾ ਜੀ ਦੇ ਮੰਟੋ ਸਹਿਜ ਸੁਭਾਅ ਨਿਕਲ ਗਿਆ 'ਗੁਰੂ ਕੇ ਮਹਿਲ ਨੂੰ ਕੀ ਭਾਜੜਾਂ ਪੈ ਗਈਆਂ ਹਨ ਤੇ ਘਰ ਆ ਕੇ ਜਦ ਮਾਤਾ ਜੀ ਨੇ ਸਾਰੀ ਵਿਥਿਆ ਗੁਰੂ ਜੀ ਨੂੰ ਦੱਸੀ ਤਾਂ ਉਨਾਂ ਕਿਹਾ-ਤੁਹਾਨੂੰ ਹੱਥੀਂ ਆਟਾ ਪੀਹ ਕੇ, ਮੰਨੀਆਂ ਪਕਾ ਕੇ , ਲੱਸੀ ਰਿੜਕ ਕੇ ਨੰਗੇ ਪੈਰੀਂ ਮੰਨੀਆਂ ਸਣੇ ਲੱਸੀ ਦਾ ਚਾਟਾ ਲੈ ਕੇ ਜਾਣਾ ਚਾਹੀਦਾ ਸੀ। ਸ. ਅਗਲੇ ਦਿਨ ਇਵੇਂ ਹੀ ਕੀਤਾ ਗਿਆ। ਮਾਤਾ ਜੀ ਦੇ ਪੁੱਜਣ ਦੀ ਦੇਰ ਸੀ ਕਿ ਬਾਬਾ ਜੀ ਨੇ ਅੱਗੇ ਹੋ ਕੇ ਕਿਹਾ ਡਾਢੀ ਭੁੱਖ ਲੱਗੀ ਹੈ। ਮਾਤਾ ਜੀ ਮੰਨੀਆਂ, ਲੱਸੀ, ਗੰਦਾ ਦਿਓ।ਉਨਾਂ ਗੰਢੇ ਨੂੰ ਮੁੱਕੇ ਨਾਲ ਭੰਨਦਿਆਂ ਕਿਹਾ ਅਜਿਹਾ ਪੁੱਤਰ ਹੋਵੇਗਾ ਜਿਹੜਾ ਮਰ ਗੰਦਾ ਭੰਨਣ ਵਾਂਗ ਮੁਗਲਾਂ ਦੇ ਸਿਰ ਭੰਨੇਗਾ। ਬਾਬਾ ਜੀ ਨੇ ਤਸੱਲੀ ਨਾਲ ਭੋਜਨ ਕੀਤਾ ਤੇ ਲੱਸੀ ਪੀਤੀ। ਬਾਬਾ ਜੀ ਦੇ ਵਰ ਸਦਕਾ (ਗੁਰੂ) ਹਰਿਗੋਬਿੰਦ ਜੀ ਦਾ ਜਨਮ ਹੋਇਆ।


ਗੁਰਗੱਦੀ ਮਿਲਣੀ : ਭਾਵੇਂ ਆਪ ਦੇ ਦੋ ਭਰਾ-ਪਿਥੀ ਚੰਦ ਤੇ ਮਹਾਂਦੇਵ-ਆਪ ਤੋਂ ਵੱਡੇ ਸਨ ਪਰ ਆਪ ਦੀ ਯੋਗਤਾ ਕਾਰਨ ਗੁਰੂ ਰਾਮ ਦਾਸ ਜੀ ਨੇ 1 ਸਤੰਬਰ 1581 ਈ: ਨੂੰ ਆਪ ਨੂੰ ਗੁਰਿਆਈ ਬਖ਼ਸ਼ੀ। ਪ੍ਰਿਥੀ ਚੰਦ ਨੇ ਗੁਰਗੱਦੀ ਪ੍ਰਾਪਤੀ ਲਈ ਕਈ ਮਾੜੇ-ਚੰਦਰੇ ਹੱਥਕੰਡੇ ਵਰਤੇ, ਪਰ ਸਫ਼ਲ ਨਾ ਹੋਇਆ। ਪਹਿਲਾਂ ਉਸ ਸੁਲਹੀ ਖਾਂ ਨਾਲ ਗੰਦਤਰੁੱਪ ਕੀਤੀ। ਉਹ ਗੁਰਗੱਦੀ ਦਿਵਾਉਣ ਲਈ ਚੜ-ਪੀੜ ਕੇ ਆਇਆ ਵੀ। ਜਦ ਉਹ ਪਿਥੀਏ ਦਾ ਇੱਟਾਂ ਦਾ ਭੱਠਾ ਵੇਖ ਰਿਹਾ ਸੀ ਤਾਂ ਉਸ ਦਾ ਘੋੜਾ ਅਜਿਹਾ ਤਕਿਆ ਕਿ ਉਹ ਭੱਠੇ ਵਿਚ ਡਿਗ ਕੇ ਸੜਭੁੱਜ ਗਿਆ। ਫਿਰ ਉਸ ਦੀ ਸੁਲਹੀ ਖਾਂ ਦੇ ਭਤੀਜੇ ਸੁਲਭੀ ਖਾਂ ਨੇ ਮਦਦ ਕਰਨੀ ਚਾਹੀ। ਪਰ ਉਸ ਦੇ ਆਪਣੇ ਹੀ ਇੱਕ ਸੱਯਦ ਨੇ ਤਨਖ਼ਾਹ ਤੋਂ ਝਗੜ ਕੇ ਉਸ ਨੂੰ ਪਾਰ ਬੁਲਾ ਦਿੱਤਾ। ਉਪਰੰਤ ਇੱਕ ਫ਼ਫੇਕੁੱਟਣ ਰਾਹੀਂ ਬਾਲ ਹਰਿਗੋਬਿੰਦ ਨੂੰ ਜ਼ਹਿਰ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਮੂੰਹ ਦੀ ਖਾਣੀ ਪਈ।


ਬਾਣੀ ਦਾ ਬੋਹਿਥਾ : ਗੁਰੂ ਅਮਰ ਦਾਸ ਜੀ ਨੇ (ਗੁਰੂ) ਅਰਜਨ ਦੇਵ ਨੂੰ ਵਰ ਦਿੱਤਾ ਸੀ-ਦੇਹਿਤਾ, ਬਾਣੀ ਕਾ ਬੋਹਿਥਾ-ਸੱਚਮੁਚ ਆਪ ਬਾਣੀ ਦੇ ਬੋਹਿਥਾ ਸਿੱਧ ਹੋਏ : ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪ ਦੀ ਬਾਣੀ ਸਭ ਨਾਲੋਂ ਵਧੇਰੇ ਹੈ। 


ਆਦਿ ਗੁਰੂ ਗੰਥ ਸਾਹਿਬ ਦੀ ਸੰਪਾਦਨਾ : ਆਪ ਨੇ ਆਪਣੇ ਅਣਥੱਕ ਯਤਨਾਂ ਨਾਲ ਗੁਰੂਆਂ, ਭਗਤਾਂ ਤੇ ਭੱਟਾਂ ਆਦਿ ਦੀ ਬਾਣੀ ਨੂੰ ਪਹਿਲਾਂ ਇਕੱਠਿਆਂ ਕੀਤਾ, ਫਿਰ ਉਸ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਪਾਦਿਤ ਕੀਤਾ। ਇਸ ਤਰ੍ਹਾਂ ਇਸ ਅਰਸ਼ੀ ਬਾਣੀ ਨੂੰ ਹਰ ਤਰ੍ਹਾਂ ਦੇ ਰਲੇ ਤੋਂ ਬਚਾਇਆ। ਭਾਈ ਗੁਰਦਾਸ ਹੁਰਾਂ ਲਿਖਣ ਦਾ ਕੰਮ ਆਪਣੇ ਹੱਥੀਂ ਕੀਤਾ। ਹੁਣ ਭਗਤੀ ਲਹਿਰ ਜਿਸ ਦਾ ਮੁੱਢ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆਂ ਸੀ, ਸਿਖ਼ਰ 'ਤੇ ਪੁੱਜ ਗਈ। ਮੀਆਂ ਮੀਰ ਜਿਹੇ ਮੁਸਲਮਾਨ ਵੀ ਇਸ ਦੇ ਅਨੁਆਈ ਹੋ ਗਏ। ਜਹਾਂਗੀਰ ਕੱਟੜਪੁਣੇ ਕਰਕੇ ਇਸ ਚੜ੍ਹਦੀ ਕਲਾ ਨੂੰ ਪਚਾ ਨਾ ਸਕਿਆ।


ਦਸਵੰਧ ਕੱਢਣ ਦੀ ਪ੍ਰਥਾ ਤੇ ਧਰਮ ਪ੍ਰਚਾਰ : ਆਪ ਨੇ ਸਿੱਖਾਂ ਵਿਚ ਦਸਵੰਧ ਕੱਢਣ ਦੀ ਪ੍ਰਥਾ ਚਲਾਈ। ਇਹ ਰਕਮ ਮਸੰਦਾਂ ਰਾਹੀਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਪਹੁੰਚਾਈ ਜਾਂਦੀ ਸੀ। ਇਸ ਰੁਪਏ ਨਾਲ ਆਪ ਭਵਨ-ਉਸਾਰੀ ਦੇ ਕੰਮ ਕਰਿਆ ਕਰਦੇ ਸਨ। ਆਪ ਨੇ ਅੰਮ੍ਰਿਤਸਰ 'ਚ ਅੰਮ੍ਰਿਤ-ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਨੂੰ ਬਣਵਾਇਆ-ਚਾਰੇ ਦਿਸ਼ਾਵਾਂ ਵਿਚ ਚਾਰ ਦਰਵਾਜ਼ੇ ਰੱਖ ਕੇ ‘ਉਪਦੇਸ਼ ਚਹੁੰ ਵਰਨਾਂ ਕਉ ਸਾਂਝਾ ਦਿੱਤਾ ਹੋਰ ਤਾਂ ਹੋਰ ਇਸ ਮਹਾਨ ਹਰਿਮੰਦਰ ਦੀ ਨੀਂਹ ਮੁਸਲਮਾਨ ਫ਼ਕੀਰ ਮੀਆਂ ਮੀਰ ਪਾਸੋਂ ਰਖਵਾਈ। | 


ਨਵੇਂ ਨਗਰ ਵਸਾਉਣੇ : ਆਪ ਨੇ ਤਰਨ ਤਾਰਨ (ਜ਼ਿਲਾ ਅੰਮ੍ਰਿਤਸਰ), ਕਰਤਾਰਪੁਰ (ਜ਼ਿਲ੍ਹਾ ਜਲੰਧਰ) ਤੋਂ ਸੀ ਹਰਿਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ) ਆਦਿ ਨਗਰਾਂ ਨੂੰ ਵਸਾਇਆ।


ਕੋਹੜੀਆਂ ਲਈ ਆਸ਼ਰਮ : ਆਪ ਰੋਗੀਆਂ ਦੇ ਦਰਦੀ ਸਨ। ਆਪ ਨੇ ਕੋਹੜੀਆਂ ਦੀ ਦੇਖ ਭਾਲ ਲਈ ਤਰਨ ਤਾਰਨ ਵਿਚ ਇੱਕ ਆਸ਼ਰਮ ਖੋਲਿਆ ਜਿਹੜਾ ਹੁਣ ਤੱਕ ਚੱਲ ਰਿਹਾ ਹੈ।


(ਗੁਰੂ) ਹਰਿਗੋਬਿੰਦ ਰਾਏ ਨੂੰ ਗੁਰਗੱਦੀ : ਆਪ ਨਾਲ ਗੁਰਗੱਦੀ ਦੀ ਪਰੰਪਰਾ ਵਿਚ ਪਰਿਵਰਤਨ ਆਇਆ। ਆਪ ਤੋਂ ਪਹਿਲਾਂ ਗੁਰਗੱਦੀ ਕਿਸੇ ਯੋਗ ਸਿੱਖ ਨੂੰ ਦਿੱਤੀ ਜਾਂਦੀ ਸੀ ਪਰ ਹੁਣ ਇਹ ਯੋਗ ਪੁੱਤਰ ਨੂੰ ਦਿੱਤੀ ਜਾਣ ਲੱਗ ਪਈ। ਆਪ ਨੂੰ ਗੁਰਗੱਦੀ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਨੇ ਪ੍ਰਿਥੀ ਚੰਦ ਤੇ ਮਹਾਂਦੇਵ ਨਾਲੋਂ ਯੋਗ ਸਮਝ ਕੇ ਦਿੱਤੀ, ਭਾਵੇਂ ਆਪ ਉਮਰ ਵਿਚ ਛੋਟੇ ਸਨ। ਆਪ ਨੇ ਇਹ ਗੱਦੀ ਆਪਣੇ ਸਪੁੱਤਰ (ਗੁਰੂ) ਹਰਿਗੋਬਿੰਦ ਰਾਏ ਨੂੰ ਦਿੱਤੀ ।


ਅਦੁੱਤੀ ਸ਼ਹੀਦੀ ਤੋਂ ਮੀਆਂ ਮੀਰ : ਜਿਵੇਂ ਕਿ ਉੱਪਰ ਦੱਸ ਆਏ ਹਾਂ ਕਿ ਜਹਾਂਗੀਰ ਭਗਤੀ ਲਹਿਰ ਦੇ ਵਾਧੇ ਨੂੰ ਬੰਦ ਕਰਨਾ ਚਾਹੁੰਦਾ ਸੀ। ਉਸ ਗੁਰੂ ਜੀ ਨੂੰ ਹੁਕਮ ਦਿੱਤਾ ਜਾਂ ਦੋ ਲੱਖ ਰੁਪਿਆ ਟੈਕਸ ਵਜੋਂ ਜਮਾਂ ਕਰਾਓ । ਜਾਂ ਯਾਸਾ ਦੇ ਕਾਨੂੰਨ (ਤਸੀਹੇ ਝਲਦਿਆਂ ਮਰਨਾ) ਤਹਿਤ ਮਰਨ ਲਈ ਤਿਆਰ ਹੋ ਜਾਓ। (ਕਈ ਇਤਿਹਾਸਕਾਰ ਬਾਗੀ ਖੁਸਰੇ ਨੂੰ ਗੋਇੰਦਵਾਲ ਸ਼ਰਨ ਦੇਣਾ ਤੇ ਚੰਦ ਦੀ ਲੜਕੀ ਦੀ ਹਰਿਗੋਬਿੰਦ ਰਾਏ ਨਾਲ ਮੰਗਣੀ ਦਾ ਅਸਵੀਕਾਰ ਹੋਣਾ ਇਸ ਹੁਕਮ ਦਾ ਕਾਰਨ ਦਸਦੇ ਹਨ। ਗੁਰੂ ਜੀ ਨੇ ਗੁਰੂ ਦੀ ਗੋਲਕ ਦੇ ਪੈਗ ਨੂੰ ਟੈਕਸ ਵਜੋਂ ਦੇਣੇ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੋ ਗਏ । ਕਹਿੰਦੇ ਹਨ, ਜਦ ਆਪ ਨੂੰ ਤੱਤੀ ਤਵੀ ਤੇ ਬਿਨਾ ਕੇ ਗਰਮ ਰੇਤ ਦੇ ਕਫ਼ੇ ਸਿਰ 'ਤੇ ਪਾਏ ਜਾ ਰਹੇ ਸਨ ਜਾਂ ਉਬਲਦੀ ਦੇਗ ਵਿਚ ਪਾਇਆ ਜਾ ਰਿਹਾ ਸੀ ਤਾਂ ਮੀਆਂ ਮੀਰ ਦੀਆਂ ਕੁੱਬਾਂ ਨਿਕਲ ਗਈਆਂ ਤੇ ਭਰੀ ਆਵਾਜ਼ ਵਿਚ ਕਹਿਣ ਲੱਗਾ-ਕੋਟਾਂ- ਹਿਮੰਡਾਂ ਦਿਆ ਸਾਈਆਂ ! ਮੈਥੋਂ ਇਹ ਕੁਝ ਨਹੀਂ ਜਰਿਆ ਜਾ ਰਿਹਾ। ਮੈਨੂੰ ਹੀ ਇਸ਼ਾਰਾ ਕਰੋ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਵਜਾ ਸਕਦਾ ਹਾਂ। ਆਪ ਨੇ ਭਾਣਾ ਮੰਨਣ ਦਾ ਸੁਝਾਅ ਦਿੱਤਾ ਅਤੇ ਆਪ 1606 ਈ ਨੂੰ ਭਾਣਾ ਮਿੱਠਾ ਮੰਨਦੇ ਹੋਏ ਸ਼ਹੀਦ ਹੋ ਗਏ :


ਸੂਰਜ ਕਿਰਣਿ ਮਿਲੇ ਜਲ ਕਾ ਜਲ ਹੁਆ ਰਾਮ॥ 

ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ॥