ਮਹਾਤਮਾ ਗਾਂਧੀ 
Mahatma Gandhi


ਜਨਮ ਅਤੇ ਵਿੱਦਿਆ : ਰਾਸ਼ਟਰ-ਪਿਤਾ ਮਹਾਤਮਾ ਗਾਂਧੀ (ਪੂਰਾ ਨਾਂਅ ਮੋਹਨ ਦਾਸ ਕਰਮ ਚੰਦ ਗਾਂਧੀ) ਦਾ ਜਨਮ 2 ਅਕਤੂਬਰ, 1869 ਈ: ਨੂੰ ਗੁਜਰਾਤ (ਕਾਠੀਆਵਾੜ) ਦੀ ਛੋਟੀ ਜਿਹੀ ਰਿਆਸਤ ਪੋਰਬੰਦਰ ਵਿਚ ਹੋਇਆ। ਆਪ ਨੇ ਅਹਿਮਦਾਬਾਦ ਤੋਂ ਦਸਵੀਂ ਅਤੇ ਸੋਮਦਾਸ ਕਾਲਜ ਭਾਵਨਗਰ ਤੋਂ ਬੀ. ਏ. ਪਾਸ ਕੀਤੀ।


ਵਲਾਇਤ ਜਾਣਾ : ਬਚਪਨ ਵਿਚ ਹੀ ਆਪ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਨੂੰ ਤੇਰਾਂ ਸਾਲ ਦੀ ਉਮਰ ਵਿਚ ਵਿਆਹ ਦਿੱਤਾ ਗਿਆ। ਆਪ ਦੀ ਧਰਮ-ਪਤਨੀ ਨੇ ਆਪਣਾ ਗਹਿਣਾ-ਗੱਟਾ ਵੇਚ ਕੇ ਆਪ ਨੂੰ ਵਲਾਇਤੋਂ ਬੈਰਿਸਟਰੀ ਪਾਸ ਕਰਨ ਦਾ ਖਰਚ ਦਿੱਤਾ। ਵਲਾਇਤ ਜਾਣ ਤੋਂ ਪਹਿਲਾਂ ਆਪ ਦੀ ਮਾਤਾ ਜੀ ਨੇ ਆਪ ਤੋਂ ਤਿੰਨ ਬਚਨ ਲਏ :1. ਮਾਸ ਨਹੀਂ ਖਾਣਾ 2, ਸ਼ਰਾਬ ਨਹੀਂ ਪੀਣੀ 3. ਪਰਾਈ ਇਸਤਰੀ ਕੋਲ ਨਹੀਂ ਜਾਣਾ। ਆਪ ਨੇ ਇਹ ਬਚਨ ਪੂਰੀ ਜ਼ਿੰਮੇਵਾਰੀ ਨਾਲ ਨਿਭਾਏ।


ਭਾਰਤ ਵਾਪਸੀ : ਵਲਾਇਤੋਂ ਬੈਰਿਸਟਰੀ ਕਰ ਕੇ ਆਪ ਨੇ ਆਪਣੇ ਦੇਸ਼ ਵਿਚ ਵਕਾਲਤ ਕਰਨੀ ਸ਼ੁਰੂ ਕੀਤੀ ਪਰ ਗੱਲ ਨਾ ਬਣੀ। ਆਪ ਨੂੰ 'ਅਬਦੁੱਲਾ ਐਂਡ ਕੰਪਨੀਂ ਨੇ ਆਪਣਾ ਕਾਨੂੰਨੀ ਸਲਾਹਕਾਰ ਬਣਾ ਕੇ ਦੱਖਣੀ ਅਫ਼ਰੀਕਾ ਭੇਜ ਦਿੱਤਾ। ਇੱਥੇ ਨਸਲੀ (ਕਾਲੇ ਤੇ ਚਿੱਟੇ ਦਾ ਵਿਤਕਰਾ ਬੜੇ ਜ਼ੋਰਾਂ 'ਤੇ ਸੀ। ਆਪ ਨੇ ਸਰਕਾਰ ਦੀ ਵਿਰੋਧਤਾ ਕਰਨੀ ਸ਼ਰ ਕਰ ਦਿੱਤੀ। ਆਪ ਨੇ ਸਤਿਆਗ੍ਰਹਿ (ਸਤ ਲਈ ਹਠ ਕਰਨਾ) ਦੀ ਲਹਿਰ ਚਲਾ ਦਿੱਤੀ ਅਤੇ ਨਾਲ ਇਡੀਅਨ ਕਾਂਗਰਸ ਦੀ ਸਥਾਪਨਾ ਕਰ ਦਿੱਤੀ। ਆਪ ਨੇ ਅੰਗਰੇਜ਼ਾਂ ਦਾ ਦਿਲ ਜਿੱਤਣ ਲਈ ਦੱਖਣੀ ਅਫ਼ਰੀਕਾ ਦੇ ਇਰਾਂ ਦੀ ਵਿਰੋਧਤਾ ਵੀ ਕੀਤੀ। ਪਰ ਅੰਗਰੇਜ਼ਾਂ ਵੱਲੋਂ ਕੁਝ ਪ੍ਰਾਪਤੀ ਨਾ ਹੋਈ। ਇੱਥੇ ਕਿਸੇ ਨੇ ਆਪ ਨੂੰ ਮਿਹਣਾ ਮਾਰਿਆ ਕਿ ਪਹਿਲਾਂ ਆਪਣਾ ਘਰ (ਭਾਰਤ) ਤਾਂ ਸੁਧਾਰੇ, ਫਿਰ ਇਥੋਂ ਦਾ ਖਿਆਲ ਕਰਨਾ। ਆਪ ਪੂਰੇ ਵੀਹ ਵਰੇ ਅਫ਼ਰੀਕਾ ਰਹਿ ਕੇ 46 ਸਾਲ ਦੀ ਉਮਰ ਵਿਚ ਭਾਰਤ ਵਾਪਸ ਆ ਗਏ।


ਕਾਂਗਰਸ ਦਾ ਮੈਂਬਰ ਬਣਨਾ : ਭਾਰਤ ਵਿਚ ਆ ਕੇ ਆਪ ਕਾਂਗਰਸ ਦੇ ਮੈਂਬਰ ਬਣ ਕੇ ਆਪਣੇ ਦੇਸ਼ ਦੀ ਬਿਹਤਰੀ ਦੇ ਕੰਮਾਂ ਵਿਚ ਜੁਟ ਗਏ। ਇਸ ਸਮੇਂ ਪਹਿਲੀ ਵੱਡੀ ਲੜਾਈ ਹੋ ਰਹੀ ਸੀ। ਅੰਗਰੇਜ਼ਾਂ ਨੇ ਲੜਾਈ ਜਿੱਤ ਕੇ ਭਾਰਤ ਨੂੰ ਆਜ਼ਾਦ ਕਰਨ ਦਾ ਵਾਅਦਾ ਪੂਰਾ ਨਾ ਕੀਤਾ। ਉਨਾਂ ਨੇ ਆਪ ਨੂੰ ਕੋਸਰੇ ਹਿੰਦ ਤੇ ਬੋਅਰਵਾਰ ਮੈਡਲ ਦਿੱਤੇ। ਉਨ੍ਹਾਂ ਰੋਲਟ ਐਕਟ ਦੁਆਰਾ ਆਪਣੇ ਪੈਰ ਪੱਕੇ ਕਰਨੇ ਸ਼ੁਰੂ ਕਰ ਦਿੱਤੇ। ਇਸ ਕਾਲੇ ਕਾਨੂੰਨ ਵਿਰੁੱਧ ਹੜਤਾਲਾਂ ਹੋਈਆਂ; ਵਿਸਾਖੀ ਵਾਲੇ ਦਿਨ ਤਾਂ ‘ਜਲ੍ਹਿਆਂਵਾਲੇ ਬਾਗ ਵਿਚ ਜਨਰਲ ਡਾਇਰ ਨੇ ਗੋਲੀ ਚਲਵਾ ਕੇ ਹਜ਼ਾਰਾਂ ਭਾਰਤੀਆਂ ਨੂੰ ਸ਼ਹੀਦ ਕਰ ਦਿੱਤਾ। ਸਿੱਟੇ ਵਜੋਂ ਸਾਰੇ ਦੇਸ਼ ਵਿਚ ਸਤਿਆਗ੍ਰਹਿ ਦੀ ਲਹਿਰ ਜ਼ੋਰ ਫੜ ਗਈ। ਹਿੰਸਾ ਨੂੰ ਠੱਲ੍ਹ ਪਾਉਣ ਲਈ ਆਪ ਨੇ ਕਾਂਗਰਸ ਦੀ ਅਗਵਾਈ ਸੰਭਾਲ ਲਈ।


ਸਾਈਮਨ ਕਮਿਸ਼ਨ ਦਾ ਵਿਰੋਧ : 1921 ਈ: ਵਿਚ ਆਪ ਨੇ 'ਨਾ-ਮਿਲਵਰਤਨ ਲਹਿਰ ਸ਼ੁਰੂ ਕਰ ਦਿੱਤੀ। 1929 ਈ: ਵਿਚ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਮੰਗ ਕੀਤੀ; ਸਾਈਮਨ ਕਮਿਸ਼ਨ ਦਾ ਡਟ ਕੇ ਵਿਰੋਧ ਕੀਤਾ ਗਿਆ । ਲੂਣ ਸਤਿਆਗ੍ਰਹਿ ਵੀ ਸ਼ੁਰੂ ਹੋ ਗਿਆ। ਇਨ੍ਹਾਂ ਲਹਿਰਾਂ ਸਬੰਧੀ ਆਪ ਜੇਲ੍ਹ ਜਾਂਦੇ ਰਹੇ ਤੇ ਰਿਹਾਅ ਹੁੰਦੇ ਰਹੇ । ਆਪ ਨੂੰ ਕਾਂਗਰਸ ਨੇ ‘ਗੋਲਮੇਜ਼ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਵਲਾਇਤ ਭੇਜਿਆ ਪਰ ਆਪ ਖਾਲੀ ਹੱਥ ਹੀ ਵਾਪਸ ਆ ਗਏ ।


ਏਕਤਾ ਦਾ ਪ੍ਰਚਾਰ : 1932 ਈ: ਵਿਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਦੀ ਲਹਿਰ ਨੂੰ ਚੰਗੀ ਤਰ੍ਹਾਂ ਦਬਾਉਣ ਲਈ ਕਾਂਗਰਸ ਤੇ ਹੋਰ ਸੰਬੰਧਿਤ ਸਭਾਵਾਂ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਜੇਲਾਂ ਭਰ ਲਈਆਂ ਅਤੇ ਉਸ ਨੇ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਤੇ ਮੁਸਲਮਾਨਾਂ ਨੂੰ ਚੁੱਕ ਦਿੱਤਾ ਅਤੇ ਧਰਮ ਦੇ ਨਾਂਅ 'ਤੇ ਫੁੱਟ ਪੁਆ ਦਿੱਤੀ। ਆਪ ਨੇ ਅਛੂਤਾਂ ਨੂੰ ਹਰੀਜਨ' ਆਖ ਕੇ ਨਿਵਾਜਿਆ ਅਤੇ ‘ਹਿੰਦੂ-ਮੁਸਲਿਮ ਭਾਈ-ਭਾਈ ਦਾ ਪ੍ਰਚਾਰ ਕੀਤਾ।


ਭਾਰਤ ਛੱਡੋ ਅੰਦੋਲਨ : ਦੂਜੀ ਵੱਡੀ ਲੜਾਈ ਦੇ ਬੰਦ ਹੋਣ ਤੇ ਆਪ ਦੀ ਅਗਵਾਈ ਹੇਠ ਭਾਰਤ ਛੱਡ ਦਿਓ ਦਾ ਨਾਅਰਾ ਲਾਇਆ ਗਿਆ। ਆਪ ਨੂੰ ਕਈ ਹੋਰ ਕਾਂਗਰਸੀਆਂ ਸਮੇਤ ਜੇਲ੍ਹ ਵਿਚ ਸੁੱਟਿਆ ਗਿਆ। ਆਪ ਨੇ ਜੇਲ੍ਹ ਵਿਚ ਮਰਨ-ਵਰਤ ਰੱਖ ਲਿਆ । ਆਪ ਦੀ ਪਤਨੀ ਜੇਲ੍ਹ ਵਿਚ ਹੀ ਸੁਰਗਵਾਸ ਹੋ ਗਈ। ਆਪ ਨੂੰ ਛੇਤੀ ਹੀ ਛੱਡ ਦਿੱਤਾ ਗਿਆ। ਹੁਣ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਪਾਕਿਸਤਾਨ ਮੰਗਣ ਲਈ ਆਪਣੇ ਹੱਥਾਂ ਵਿਚ ਕਰ ਲਿਆ।ਆਪ ਦੀ ਵਿਰੋਧਤਾ ਦੇ ਹੁੰਦਿਆਂ ਹੋਇਆਂ ਵੀ ਭਾਰਤ ਨੂੰ ਦੋ ਹਿੱਸਿਆਂ-ਹਿੰਦੁਸਤਾਨ ਤੇ ਪਾਕਿਸਤਾਨ-ਵਿਚ ਵੰਡ ਦਿੱਤਾ ਗਿਆ। ਇਸ ਤਰ੍ਹਾਂ 15 ਅਗਸਤ, 1947 ਨੂੰ ਭਾਰਤ ਆਜ਼ਾਦ ਹੋ ਗਿਆ।


ਸ਼ਹੀਦੀ : ਪਾਕਿਸਤਾਨ ਬਣਨ ਕਾਰਨ ਬੰਗਾਲ ਤੇ ਪੰਜਾਬ ਨੂੰ ਵੰਡਿਆ ਗਿਆ। ਧਰਮ ਦੀ ਬਿਨਾ ਤੇ ਦੋਹਾਂ ਮਾਂ ਨੇ ਖੂਨ ਦੀ ਹੋਲੀ ਖੇਡੀ। ਆਪ ਨੇ ਮਰਨ-ਵਰਤ ਰੱਖ ਲਿਆ ਜਿਸ ਨਾਲ ਫ਼ਸਾਦ ਕਿਸੇ ਹੱਦ ਤੱਕ ਬੰਦ ਹੋ ਗਏ । ਆਪ ਦੀ ਮੁਸਲਮਾਨ-ਪੱਖੀ ਨੀਤੀ ਤੋਂ ਤੰਗ ਆ ਕੇ 30 ਜਨਵਰੀ 1948 ਈ: ਨੂੰ ਨੱਥੂ ਰਾਮ ਗੌਡਸੇ ਨੇ ਬਿਰਲਾ ਮੰਦਰ ਦਿੱਲੀ ਵਿਚ ਆਪ ਨੂੰ ਪਿਸਤੌਲ ਦੀਆਂ ਚਾਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਹੁਣ ਦਿੱਲੀ ਵਿਚ ਬਣਾਈ ਗਈ ਆਪ ਦੀ ਸਮਾਧ 'ਤੇ ਦੋਸ਼-ਪ੍ਰਦੇਸ਼ ਦੇ ਮਹਾਨ ਵਿਅਕਤੀ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਨ।


ਸੰਤ ਤੇ ਅਹਿੰਸਾ ਦਾ ਅਵਤਾਰ “ਬਾਪੁ” : ਆਪ ਨੂੰ ਵੀਹਵੀਂ ਸਦੀ ਦਾ ਸੰਤ ਤੇ ਅਹਿੰਸਾ ਦਾ ਅਵਤਾਰ ਕਹਿ ਕੇ ਸਨਮਾਨਿਆ ਜਾਂਦਾ ਹੈ। ਆਪ ਸੱਚਮੁੱਚ ਮਹਾਤਮਾ ਸਨ। ਆਪ ਸਿਰਫ਼ ਖੱਦਰ ਦੀ ਇੱਕ ਲੰਗੋਟੀ ਪਾਉਂਦੇ, ਸਾਦਾ ਭੋਜਨ ਖਾਦੇ ਤੇ ਬੱਕਰੀ ਦਾ ਦੁੱਧ ਪੀਂਦੇ ਸਨ। ਆਪ ਭਾਵੇਂ ਦੱਬਲੇ-ਪਤਲੇ ਸਨ ਪਰ ਇਰਾਦੇ ਦੇ ਬਹੁਤ ਪੱਕੇ ਸਨ। ਕਿਸੇ ਕਵੀ  ਨੇ ਠੀਕ ਹੀ ਲਿਖਿਆ ਹੈ :


ਸਾਬਰਮਤੀ ਕੇ ਸੰਤ ਭੰਨੇ ਕਰ ਦੀਆ ਕਮਾਲ।

ਆਂਧੀ ਮੇਂ ਭੀ ਜਲਤੀ ਰਹੀ ਗਾਂਧੀ ਤੇਰੀ ਮਸ਼ਾਲ। 

ਸਭ ਭਾਰਤੀ ਬੱਚੇ ਆਪ ਨੂੰ 'ਬਾਪੂ' ਕਹਿ ਕੇ ਯਾਦ ਕਰਦੇ ਹਨ।