ਮੰਗਤਿਆਂ ਦੀ ਸਮੱਸਿਆ
Mangatiya di Samasiya
ਭੂਮਿਕਾ : ਪ੍ਰਸਿੱਧ ਲੋਕ-ਅਖਾਣ ਮੰਗਣ ਗਏ ਸੁ ਮਰ ਗਏ, ਮੰਗਣ ਮੁਲ ਨਾ ਜਾ' ਅਨੁਸਾਰ ਮੰਗਣਾ ਮਰ ਜਾਣ ਦੇ ਬਰਾਬਰ ਹੈ; ਜੇ ਜਿਉਂਦੇ ਰਹਿਣਾ ਹੈ ਤਾਂ ਮੰਗਣ ਦਾ ਨਾਂਅ ਨਾ ਲਓ। ਇਹ ਕੰਮ ਮੰਗਣ ਵਾਲੇ ਦੇ ਮੱਥੇ ਤੇ ਹੀ ਨਹੀਂ ਉਸ ਦੇ ਖ਼ਾਨਦਾਨ ਤੇ ਦੇਸ਼ ਤੇ ਵੀ ਕਲੰਕ ਹੈ। ਗੁਰਬਾਣੀ ਉੱਦਮ ਕਰ ਕੇ ਜਿਉਣ ਲਈ ਪ੍ਰੇਰਦੀ ਹੈ।
ਮੰਗਣ ਦੇ ਕਾਰਨ :
I. ਪਿਤਾ-ਪੁਰਖੀ ਧੰਦਾ : ਕੁਝ ਪਿਤਾ-ਪੁਰਖੀ ਪੇਸ਼ੇ ਕਰਕੇ ਮੰਗਦੇ ਹਨ।
II. ਮਜਬੂਰੀ-ਵੱਸ ਮੰਗਣਾ : ਕੁਝ ਮਜਬੂਰੀਵੱਸ ਮੰਗਦੇ ਹਨ ਜਿਵੇਂ ਲੁਲੇ-ਲੰਗੜੇ, ਅੰਨੇ , ਕੋਹੜੇ ਤੇ ਅੰਗਹੀਣ ਆਦਿ, ਵਿਚਾਰੇ ਕੀ ਕਰਨ ਧੁਰ ਦਰਗਾਹੋਂ ਹੀ ਕੰਮ ਕਰਨ ਦੀ ਸਮਰੱਥਾ ਤੋਂ ਵਾਂਝੇ ਹਨ।
11. ਧਰਮ ਦੀ ਆੜ ਲੈ ਕੇ ਮੰਗਣਾ : ਕੁਝ ਧਰਮ ਦੀ ਆੜ ਲੈ ਕੇ ਮੰਗਦੇ ਹਨ ਜਿਵੇਂ ਨਾਮ-ਧਰੀਕ ਸਾਧ, ਪਖੰਡੀ ਸੰਤ ਤੇ ਮਹਾਤਮਾ ਆਦਿ।
IV. ਕੁਦਰਤੀ ਆਫ਼ਤਾਂ ਕਾਰਨ : ਕੁਝ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਮੰਗਦੇ ਹਨ-ਜਦ ਭੁਚਾਲ, ਸੋਕਾ ਤੇ ਹੜ ਉਨ੍ਹਾਂ ਨੂੰ ਤਨੋਂ-ਮਨੋਂ ਸੱਖਣਾ ਕਰ ਦਿੰਦਾ ਹੈ।
ਮੰਗਣਾ-ਇਕ ਧੰਦਾ : ਕਾਰਨ ਕੋਈ ਵੀ ਹੋਵੇ, ਇਹ ਇੱਕ ਸਚਾਈ ਹੈ ਕਿ ਗਲੀਆਂ, ਬਾਜ਼ਾਰਾਂ, ਕਚਹਿਰੀਆਂ, ਬੱਸ-ਅੱਡਿਆਂ, ਰੇਲਵੇ ਸਟੇਸ਼ਨਾਂ, ਮੰਦਰਾਂ-ਗੁਰਦੁਆਰਿਆਂ ਤੇ ਮੜੀਆਂ-ਮਸਾਣਾਂ ਆਦਿ ਥਾਵਾਂ ਤੇ ਮੰਗਤੇ ਮੰਗੀ ਜਾ ਰਹੇ ਹਨ, ਕਰੁਣਾਮਈ ਆਵਾਜ਼ਾਂ ਦੇਈ ਜਾ ਰਹੇ ਹਨ, ਤਰਸ ਦੀ ਭਾਵਨਾ ਨੂੰ ਟੁੰਬ ਕੇ ਪੈਸੇ ਬਟੋਰੀ ਜਾ ਰਹੇ ਹਨ। ਇਉਂ ਜਾਪਦਾ ਹੈ ਕਿ ਇਨ੍ਹਾਂ ਮੰਗ ਕੇ ਖਾਣਾ ਕਮਾਈ ਦਾ ਸੌਖਾ ਸਾਧਨ ਸਮਝ ਰੱਖਿਆ ਹੋਵੇ। ਕਈ ਤਾਂ ਇਸ ਧੰਦੇ ਦੇ ਵੱਡੇ ਵਪਾਰੀ ਬਣੀ ਬੈਠੇ ਹਨ। ਉਹ ਅਵਾਰਾ, ਲਾਵਾਰਸ ਤੇ ਅਪਾਹਜ ਬੱਚਿਆਂ ਨੂੰ ਲਾਲਚ-ਵੱਸ ਘੇਰ ਲੈਂਦੇ ਹਨ। ਉਨ੍ਹਾਂ ਨੂੰ ਮੰਗਣਾ ਸਿਖਾ ਕੇ ਹਰ ਰੋਜ਼ ਤਿਆਰ ਕਰ ਕੇ ਮੰਗਣ ਭੇਜ ਦਿੰਦੇ ਹਨ। ਇਹ ਵਪਾਰੀ ਰਾਹੀਂ ਆਪਣੇ ਸਾਰੇ ਚਾਟੜਿਆਂ ਦੀ ਮੰਗੀ ਰਕਮ ਇਕੱਠੀ ਕਰ ਕੇ ਕੁਝ ਉਨ੍ਹਾਂ ਨੂੰ ਪੇਟ-ਚਟਾਈ ਲਈ ਵੰਡਵਾਂ ਹਿੱਸਾ ਦੇ ਕੇ ਬਾਕੀ ਆਪ ਹੜੱਪ ਕਰ ਜਾਂਦੇ ਹਨ।
ਸੁਝਾਓ : ਮੰਗਣ ਦੀ ਸਮੱਸਿਆ ਬੜੀ ਗੰਭੀਰ ਹੈ। ਇਕੱਲੀ ਸਰਕਾਰ ਇਸ ਨੂੰ ਹੱਲ ਨਹੀਂ ਕਰ ਸਕਦੀ, ਹਰ ਸਭਾ-ਸੁਸਾਇਟੀ ਦੇ ਸਹਿਯੋਗ ਦੀ ਲੋੜ ਵੀ ਹੈ। ਦਿੱਲੀ, ਮੁੰਬਈ ਤੇ ਕਲਕੱਤੇ ਆਦਿ ਸ਼ਹਿਰਾਂ ਵਿਚ ਨਿਆਸਰਿਆਂ ਲਈ ਮੰਗਤਾ-ਘਰ ਹਨ। ਇੱਕ ਤਾਂ ਸਾਰੇ ਏਨੇ ਵੱਡੇ ਦੇਸ਼ ਵਿਚ ਇਨ੍ਹਾਂ ਦੀ ਗਿਣਤੀ ਨਾ-ਮਾਤਰ ਹੈ; ਦੂਜੇ ਇਨਾਂ ਦਾ ਪ੍ਰਬੰਧ ਘਟੀਆ ਹੈ-ਇਨ੍ਹਾਂ ਵਿਚ ਮੰਗਤਿਆਂ ਨਾਲ ਦੋਸ਼ੀਆਂ ਤੇ ਕੈਦੀਆਂ ਵਾਲਾ ਵਰਤਾਰਾ ਕੀਤਾ ਜਾਂਦਾ ਹੈ। ਸੋ, ਜਿੱਥੇ ਅਜਿਹੇ ਮੰਗਤਾ-ਘਰ ਵਧਾਉਣ ਦੀ ਜ਼ਰੂਰਤ ਹੈ, ਉੱਥੇ ਇਨ੍ਹਾਂ ਨੂੰ ਸੁਧਾਰਨ ਦੀ ਵੀ ਲੋੜ ਹੈ। ਪੰਜਾਬ ਵਿਚ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਦਾ ਕੰਮ ਸਲਾਹੁਣਯੋਗ ਹੈ। ਅਜਿਹੇ ਕੁਝ ਆਦਰਸ਼ਕ ਆਸ਼ਰਮ ਉਂਗਲੀਆਂ 'ਤੇ ਗਿਣੇ ਜਾ ਸਕਦੇ ਹਨ। ਨਿਰਸੰਦੇਹ ਲਲੇ-ਲੰਗੜੇ, ਅੰਨੇ, ਕੋਹ ਤੇ ਅੰਗਹੀਣ ਜਨਤਾ ਦੀ ਹਮਦਰਦੀ ਦੇ ਪਾਤਰ ਹਨ ਤੇ ਇਨ੍ਹਾਂ ਦੀ ਸਾਂਭ-ਸੰਭਾਲ ਸਰਕਾਰ ਦਾ ਕਰਤੱਵ ਹੈ ਤੇ ਹਰ ਆਦਰਸ਼ਕ ਸਰਕਾਰ ਨੂੰ ਇਸ ਫ਼ਰਜ਼ ਨੂੰ ਨਿਹਾਉਰਾ ਵਿਚ ਮਾਣ ਹੋਣਾ ਚਾਹੀਦਾ ਹੈ ਪਰ ਹੱਟੇ-ਕੱਟੇ, ਖ਼ਾਨਦਾਨੀ ਧੰਦੇ ਵਜੋਂ ਜਾਂ ਧਰਮ ਦੀ ਆੜ 'ਚ ਮੰਗਣ ਵਾਲੇ ਤਾਂ ਕਾਨੂੰਨੀ ਤੌਰ ਤੇ ਬੰਦ ਹੋਣੇ ਚਾਹੀਦੇ ਹਨ। ਸਰਕਾਰ ਇਨ੍ਹਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦੇ ਸਕਦੀ ਹੈ: ਜੇ ਕੰਮ ਕਰਨ ਤੋਂ ਕੁਤਾਹੀ ਕਰਨ ਤਾਂ ਜੇਲ੍ਹ ਵਿਚ ਸੁੱਟ ਸਕਦੀ ਹੈ। ਨਾਲੇ ਸਰਕਾਰ ਨੂੰ ਜਨਤਾ ਵਿਚ ਜਾਗ੍ਰਿਤੀ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਤਰਸ ਖਾ ਕੇ ਜਾਂ ਧਰਮ ਨਮਿੱਤ ਹੱਟਿਆਂ-ਕੱਟਿਆਂ ਤੇ ਪਖੰਡੀ ਸਾਧੂਆਂ ਨੂੰ ਦਾਨ ਦੇਣ ਨਾਲ ਆਪਣਾ ਪੈਸਾ ਮੰਗਤਾ ਘਰ ਲਈ ਸਰਕਾਰੀ ਖ਼ਜ਼ਾਨੇ 'ਚ ਜਮਾਂ ਕਰਾਉਣ। ਇਸ ਤਰ੍ਹਾਂ ਮੰਗਤਾ-ਘਰਾਂ ਦਾ ਪ੍ਰਬੰਧ ਆਦਰਸ਼ਕ ਬਣਾਇਆ ਜਾ ਸਕਦਾ ਹੈ।
ਇਸ ਸਮੱਸਿਆ ਨੂੰ ਸੁਲਝਾਉਣ ਲਈ ਆਰਥਿਕ ਇਨਕਲਾਬ ਦੀ ਵੱਡੀ ਲੋੜ ਹੈ। ਸਮਾਜਿਕ ਚੇਤਨਾ ਇਸ ਪਾਸੇ ਪਹਿਲਾ ਕਦਮ ਹੋਵੇਗੀ। ਇਹ ਚੇਤਨਤਾ ਵਧਦੀ-ਵਧਦੀ ਯੁੱਗ-ਗਰਦੀ ਲਿਆਵੇਗੀ, ਜਿਸ ਨਾਲ ਹੇਠਲੀ ਉੱਪਰ ਹੋ ਜਾਵੇਗੀ ਤੇ ਸਮਾਜਵਾਦ ਦਾ ਬੋਲਬਾਲਾ ਹੋ ਜਾਵੇਗਾ।
0 Comments