ਨਸ਼ੇ ਦੀ ਸਮੱਸਿਆ 
Nashe di Samasiya  


ਸਾਡਾ ਦੇਸ਼ ਅਤੇ ਨਸ਼ੇ : ਆਜ਼ਾਦੀ ਮਿਲਣ ਤੋਂ ਪਹਿਲਾਂ ਸਾਰੇ ਰਾਜਸੀ ਨੇਤਾ ਕਿਹਾ ਕਰਦੇ ਸਨ ਕਿ ਆਜ਼ਾਦ ਦੋਸ਼ ਵਿਚ ਦੁੱਧ ਦੀਆਂ ਨਦੀਆਂ ਵਹਿਣਗੀਆਂ, ਨਸ਼ਿਆਂ ਦਾ ਬੀਜ ਨਾਸ ਕੀਤਾ ਜਾਵੇਗਾ ਪਰ ਅੱਜ ਆਜ਼ਾਦੀ ਦੀ ਡਾਇਮੰਡ ਜੁਬਲੀ ਤੋ ਵੀ ਦੁੱਧ ਦੀ ਥਾਂ ਤੇ ਸ਼ਰਾਬ ਦੀਆਂ ਨਹਿਰਾਂ ਆਮ ਦਿਸਦੀਆਂ ਹਨ, ਸ਼ਾਇਦ ਹੀ ਬਾਜ਼ਾਰ ਦਾ ਕੋਈ ਮੋੜ ਹੋਵੇ, ਜਿੱਥੇ ਸ਼ਰਾਬ ਦਾ ਠੇਕਾ ਨਾ ਹੋਵੇ, ਸ਼ੁੱਧ ਦੁੱਧ ਜੋ ਮਿਲ ਵੀ ਜਾਵੇ ਤਾਂ ਪਚਦਾ ਹੀ ਨਹੀਂ।

ਨਸ਼ੇ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਸ਼ਰਾਬ, ਤੰਬਾਕ, ਪੋਸਤ, ਅਫ਼ੀਮ, ਚਰਸ ਤੇ ਭੰਗ ਆਦਿ। ਪੁਰਾਤਨ ਗੰਥਾਂ ਵਿਚ ‘ਸੋਮਰਸ ਨਸ਼ੇ ਦਾ ਵਰਣਨ ਮਿਲਦਾ ਹੈ ਜਿਸ ਦਾ ਦੇਵਤੇ ਸੇਵਨ ਕਰਿਆ ਕਰਦੇ ਸਨ।

ਨਸ਼ਾਬੰਦੀ ਲਈ ਸਰਕਾਰੀ ਯਤਨ : ਅੰਗਰੇਜ਼ਾਂ ਦੇ ਰਾਜ ਵਿਚ ਜਦੋਂ 1937 ਈ: ਵਿਚ ਕੁਝ ਪ੍ਰਾਂਤਾਂ ਵਿਚ ਕਾਂਗਰਸੀ ਵਜ਼ਾਰਤਾਂ ਬਣੀਆਂ ਤਾਂ ਕਾਂਗਰਸ ਨੇ ਨਸ਼ਾਬੰਦੀ ਲਾਗੂ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤੇ ਬਹੁਤ ਹੱਦ ਤੱਕ ਸਫ਼ਲਤਾ ਵੀ ਮਿਲੀ। ਅੰਗਰੇਜ਼ਾਂ ਨੇ ਨਸ਼ਾਬੰਦੀ ਵਿਚ ਆਪਣਾ ਮਾਇਕ ਨੁਕਸਾਨ ਮਹਿਸੂਸ ਕਰਦਿਆਂ ਕਾਂਗਰਸੀ ਨੇਤਾਵਾਂ ਨੂੰ ਕੈਦ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਮੁਹਿਮ ਖਟਾਈ ਵਿਚ ਪੈ ਗਈ। ਆਜ਼ਾਦੀ ਤੋਂ ਬਾਅਦ 1955 ਈ: ਵਿਚ ਕਾਂਗਰਸ ਸਰਕਾਰ ਨੇ ਨਸ਼ਾਬੰਦੀ ਕਮੇਟੀ ਬਣਾਈ ਜਿਸ ਨੇ 2 ਅਕਤੂਬਰ 1955 ਤੋਂ ਸਾਰੇ ਦੋਸ਼ ਵਿਚ ਨਸ਼ਾਬੰਦੀ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ। ਹੁਣ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਪੁੱਤਾਂ ਜਿਵੇਂ ਕਿ ਮੱਧ ਪ੍ਰਦੇਸ਼, ਗੁਜਰਾਤ ਤੇ ਹਰਿਆਣਾ ਵਿਚ ਕਿਸੇ ਹੱਦ ਤੱਕ ਨਸ਼ਾਬੰਦੀ ਹੈ ਪਰ ਬਾਕੀਆਂ ਵਿਚ ਹਰ ਖੁਸ਼ੀ ਦੇ ਮੌਕੇ ਕਾਕਟੇਲ ਪਾਰਟੀ (Cocktail) ਦਾ ਹੋਣਾ ਇੱਕ ਫੈਸ਼ਨ ਬਣ ਗਿਆ ਹੈ ਤੇ ਸ਼ਰਾਬ ਦੇ ਖੁੱਲ੍ਹੇ ਦੌਰ ਚਲਦੇ ਹਨ। ਉਂਝ ਹਰ ਰੋਜ਼ ਅੰਤਾਂ ਦੀ ਸ਼ਰਾਬ ਪੀਤੀ ਜਾਂਦੀ ਹੈ ਅਤੇ ਹੋਰ ਨਸ਼ੇ ਕੀਤੇ ਜਾਂਦੇ ਹਨ। ਸ਼ਰਮ-ਹਯਾ ਵਾਲੀ ਕੋਈ ਗੱਲ ਨਹੀਂ। ਨਿਰਸੰਦੇਹ ਪਹਿਲਾਂ ਨਾਲੋਂ ਕਈ ਗੁਣਾ ਵੱਧ ਲੋਕ ਨਸ਼ਈ ਹੋ ਗਏ ਹਨ।

ਨਸ਼ਿਆਂ ਦੇ ਨੁਕਸਾਨ : ਨਸ਼ਿਆਂ ਦੇ ਦੋਸ਼ਾਂ ਤੋਂ ਹਰ ਕੋਈ ਜਾਣੂ ਹੈ।

1. ਸਿਹਤ ਲਈ ਹਾਨੀਕਾਰਕ : ਹਰ ਇੱਕ ਨੂੰ ਪਤਾ ਹੈ ਕਿ ਨਸ਼ਾ ਸਿਹਤ ਨੂੰ ਤਬਾਹ ਕਰਦਾ ਹੈ-ਸ਼ਰਾਬ, ਅਫ਼ੀਮ ਤੇ ਭੰਗ ਨਾਲ ਮਿਹਦਾ ਜਵਾਬ ਦੇ ਜਾਂਦਾ ਹੈ; ਸਿਗਰਟ, ਹੈਰੋਇਨ, ਚਰਸ, ਗਾਂਜਾ ਤੇ ਮੈਰੀਵ ਨਾਲ ਫੇਫੜੇ ਤਬਾਹ ਹੋ ਜਾਂਦੇ ਹਨ ਅਤੇ ਗੁਰਦੇ ਕੰਮ ਕਰਨ ਤੋਂ ਹਟ ਜਾਂਦੇ ਹਨ; ਮਾਰਫ਼ਿਨ, ਪੈਥਾਡਿਨ ਤੇ ਹੈਰੋਇਨ ਦੁਆਰਾ ਕਈ ਤਰ੍ਹਾਂ ਦੇ ਚਮੜੀ-ਰੋਗ ਲੱਗ ਜਾਂਦੇ ਹਨ, ਜਿਗਰ ਰੋਗੀ ਹੋ ਜਾਂਦਾ ਹੈ, ਨਾੜੀਆਂ ਸੁੰਗੜ ਜਾਂਦੀਆਂ ਹਨ, ਦਿਲ ਦੀ ਗਤੀ ਬੇਲੋੜੀ ਵਧ-ਘਟ ਜਾਂਦੀ ਹੈ; ਨੱਕ ਰਾਹੀਂ ਨਸਵਾਰ, ਹੈਰੋਇਨ ਤੇ ਕੋਕੀਨ ਨੱਕ ਵਿਚ ਮੋਰੀ ਕਰ ਕੇ (ਨਸ਼ੀਲੀ ਵਸਤੁ ਦਿਮਾਗ ਦੀ ਨਾੜੀ ਦਾ ਰਾਹ ਬੰਦ ਕਰ ਦਿੰਦੀ ਹੈ-ਮਾਨੋ ਮੌਤ ਦਾ ਦਵਾਰ ਖੋਲ ਦਿੰਦੀ ਹੈ। ਨਸ਼ਾ ਕਰਨ ਵਾਲੀਆਂ ਔਰਤਾਂ ਦਾ ਜਾਂ ਤਾਂ ਗਰਭ ਡਿਗ ਜਾਂਦਾ ਹੈ ਜਾਂ ਉਹ ਅਸਧਾਰਨ (Abnormal) ਬੱਚੇ ਜੰਮਦੀਆਂ ਹਨ, ਨਸ਼ਈ ਮਰਦ ਦੇ ਜਾਂ ਬੱਚੇ ਹੁੰਦੇ ਹੀ ਨਹੀਂ, ਜੋ ਹੋਣ ਤਾਂ ਰਿਸ਼ਟ-ਪੁਸ਼ਟ ਨਹੀਂ ਹੁੰਦੇ।

2. ਪੈਸੇ ਦੀ ਬਰਬਾਦੀ : ਨਸ਼ਈ ਦਾ ਨਾ ਘਰ ਵਿਚ ਆਦਰ-ਸਤਿਕਾਰ ਹੁੰਦਾ ਹੈ ਤੇ ਨਾ ਬਾਹਰ ਕੋਈ ਪੁੱਛਗਿੱਛ । ਨਸ਼ੇ 'ਤੇ ਵਿਅਰਥ ਖਰਚ ਕਰਕੇ ਕੰਗਾਲੀ ਉਸ ਨੂੰ ਬਦੋਬਦੀ ਮਾੜੇ ਕੰਮਾਂ ਦਾ ਆਦੀ ਬਣਾ ਦਿੰਦੀ ਹੈ।

3. ਬਦਨਾਮੀ : ਵਿਹਲੇ ਰਹਿਣ ਕਾਰਨ ਨਸ਼ਈ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦਾ, ਬਾਹਰ ਬਦਨਾਮੀ ਦੇ ਮਾਰੇ ਕੋਈ ਨੇੜੇ ਨਹੀਂ ਢੁਕਦਾ। ਹਾਂ, ਰਾਜਸੀ ਨੇਤਾ ਉਸ ਨੂੰ ਨਸ਼ਾ ਪਿਲਾ ਕੇ ਆਪਣੇ ਵਿਰੋਧੀਆਂ ਦੀ ਪੱਤ ਲੁਨ੍ਹਾਂ ਸਕਦਾ ਹੈ; ਪੁਲਿਸ ਕੁਟਾਪਾ ਫੇਰ ਕੇ ਨਾ ਕੀਤੇ ਹੋਏ ਅਪਰਾਧ ਵੀ ਮੰਨਵਾ ਸਕਦੀ ਹੈ। ਝੂਠੀਆਂ ਸਹੁੰਆਂ ਚੁੱਕਣਾ, ਚੋਰੀਆਂਡਾਕੇ ਤੇ ਠੱਗੀ-ਚੋਰੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ ਕਿਉਂਕਿ ਉਸ ਦੀ ਤਰਕ-ਸ਼ਕਤੀ ਨਸ਼ਟ ਹੋ ਗਈ ਹੁੰਦੀ ਹੈ।

ਨਸ਼ਈ ਹੋਣ ਦੇ ਕਾਰਨ : ਨਸ਼ਈ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਦੋਂ ਮਾਪੇ, ਅਧਿਆਪਕ ਤੇ ਸਰਕਾਰ ਢਿੱਲ-ਮੱਠ ਵਰਤਣ, ਅਣਮਾਇਆ ਧਨ ਮਿਲਣ ਲੱਗ ਪਏ , ਮਾੜੀ ਸੰਗਤ ਪੱਲੇ ਪੈ ਜਾਵੇ, ਕਾਮ-ਵਾਸ਼ਨਾ ਤ੍ਰਿਪਤਾਉਣ ਦਾ ਝੱਸ ਪੈ ਜਾਵੇ, ਸੰਸਾਰਿਕ ਪਰੇਸ਼ਾਨੀਆਂ ਦਾ ਗ਼ਮ ਗਲਤ ਕੀਤਾ ਜਾਵੇ ਤਾਂ ਨਸ਼ਿਆਂ ਦਾ ਓਟ-ਆਸਰਾ ਲਿਆ ਜਾਂਦਾ ਹੈ।

ਨਸ਼ਾ ਦੂਰ ਕਰਨ ਲਈ ਸੁਝਾਓ : ਚੰਗੇ ਸਮਾਜ ਦੀ ਉਸਾਰੀ ਲਈ ਸਰਕਾਰ ਨੂੰ ਨਸ਼ਾ-ਵਿਕਰੀ ਟੈਕਸ ਤੋਂ ਹੋਣ ਵਾਲੀ ਆਮਦਨ ਨੂੰ ਭੁੱਲ ਕੇ ਨਸ਼ਾਬੰਦੀ ਪੂਰੀ ਸਖ਼ਤੀ ਨਾਲ ਲਾਗੂ ਕਰਨੀ ਪਵੇਗੀ, ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਅਧਿਆਪਕ ਨੂੰ ਆਪਣੇ ਸ਼ਾਗਿਰਦਾਂ ਦੀ ਪੂਰੀ ਨਿਗਰਾਨੀ ਰੱਖਣੀ ਪਵੇਗੀ ਨੌਕਰਸ਼ਾਹੀ ਨੂੰ ਪੁਰੀ ਨੇਕ-ਨੀਅਤੀ ਨਾਲ ਨਸ਼ਾਬੰਦੀ ਕਾਨੂੰਨ ਤੇ ਅਮਲ ਕਰਾਉਣ ਲਈ ਚੌਕਸੀ ਵਰਤਣੀ ਪਵੇਗੀ: ਸਿਹਤ ਵਿਭਾਗ ਨੂੰ ਨਸ਼ਈ ਲੋਕਾਂ ਨੂੰ ਸੋਧਣ ਦਾ ਵਿਸ਼ੇਸ਼ ਪ੍ਰਬੰਧ ਕਰਨਾ ਪਵੇਗਾ। ਵਿੱਦਿਆ ਦਾ ਚਾਨਣ ਵੀ ਇਸ ਉਪਰਾਲੇ ਵਿਚ ਸੋਨੇ 'ਤੇ ਸੁਹਾਗੇ ਦਾ ਕੰਮ ਕਰ ਸਕਦਾ ਹੈ। ਜੇ ਇਹ ਕੁਝ ਕੀਤਾ ਜਾਵੇ ਤਾਂ ਨਸ਼ਈਆਂ ਦੀ ਨਿੱਤ ਵਧ ਰਹੀ ਸੰਖਿਆ ਵਿਚ ਠੱਲ ਪੈ ਸਕਦੀ ਹੈ। ਸਮਾਜ ਨਰੋਆ ਹੋ ਸਕਦਾ ਹੈ।