ਆਪਣੇ ਗੁਆਚੇ ਸਾਈਕਲ ਦੀ ਥਾਣੇ ਰਿਪੋਰਟ ਲਿਖਵਾਉਣ ਲਈ ਬਿਨੈ-ਪੱਤਰ ਲਿਖੋ ।

 

ਸੇਵਾ ਵਿਖੇ ,

ਐੱਸ. ਐੱਚ. ਓ. ਸਾਹਿਬ 

ਥਾਣਾ ਸਦਰ,

ਬਟਾਲਾ। 


ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਅੱਜ ਸਵੇਰੇ 10 ਵਜੇ ਮੇਰਾ ਨਵਾਂ ਸਾਈਕਲ ਮਦਨ ਲਾਲ ਦਵਾਈਆਂ ਵਾਲੇ ਦੀ ਦੁਕਾਨ ਦੇ ਬਾਹਰ ਚਰੀ ਹੋ ਗਿਆ ਹੈ। ਮੈਂ ਦਵਾਈ ਲੈਣ ਲਈ ਦੁਕਾਨ ਅੰਦਰ ਗਿਆ, ਗਾਹਕਾਂ ਦੀ ਭੀੜ ਹੋਣ ਕਰਕੇ ਮਸਾਂ ਅੱਧ ਘਟ ਵਿਚ ਮੇਰੀ ਵਾਰੀ ਆਈ। ਇੰਨੇ ਵਿਚ ਹੀ ਕੋਈ ਭੇਤੀ ਸਾਈਕਲ ਲੈ ਕੇ ਤੀਰ ਹੋ ਗਿਆ। ਮੈਂ ਸਾਈਕਲ ਨੂੰ ਦਰਾ ਵੀ ਲਾਇਆ ਹੋਇਆ ਸੀ, ਪਤਾ ਨਹੀਂ ਉਹ ਕਿਸ ਤਰ੍ਹਾਂ ਖਲ ਲਿਆ। ਇਹ ਵੀ ਹੋ ਸਕਦਾ ਹੈ ਕਿ ਕੋਈ ਸਾਈਕਲ ਸਮੇਤ ਰਿਕਸ਼ ਤੇ ਬੈਠ ਕੇ ਗਾਇਬ ਹੋ ਗਿਆ ਹੋਵੇ। ਕਿਰਪਾ ਕਰ ਕੇ ਐੱਫ. ਆਈ. ਆਰ. ਦਰਜ ਕਰ ਕੇ ਆਪਣੇ ਸਭ ਨਾਕਾਇੰਚਾਰਜਾਂ ਨੂੰ ਚੌਕੰਨਿਆਂ ਕਰ ਦਿਓ, ਅਤਿ ਧੰਨਵਾਦੀ ਹੋਵਾਂਗਾ। ਸਾਈਕਲ ਦਾ ਵੇਰਵਾ ਅੱਗ ਦਿੱਤਾ ਜਾਂਦਾ ਹੈ :

ਸਾਈਕਲ ਬਿਲਕੁਲ ਨਵਾਂ ਹੈ। ਇਹ ਏਵਨ ਮਾਰਕੇ ਦਾ ਹੈ।ਇਸ ਦਾ ਰੰਗ ਹਰਾ ਹੈ । ਇਸ ਦੇ ਚੇਨ ਕਵਰ ਤੇ ਸੁਰਿੰਦਰ ਸਿੰਘ ਲਿਖਿਆ ਹੋਇਆ ਹੈ। ਇਸ ਦਾ ਨੰਬਰ J-340467 ਹੈ। ਮੈਂ ਇਸ ਨੂੰ ਪਿਛਲੇ ਸੋਮਵਾਰ 22 ਸਤੰਬਰ ਨੂੰ ਬਦੀ ਸਾਈਕਲ ਵਰਕਸ ਤੋਂ 1500 ਰੁਪਏ ਦਾ ਖਰੀਦਿਆ। ਮੇਰੇ ਕੋਲ ਇਸ ਦੀ ਰਸੀਦ ਹੈ। ਸਾਈਕਲ ਦੀ ਉਚਾਈ 24 ਇੰਚ ਹੈ।

ਜਦੋਂ ਦਾ ਤੁਸੀਂ ਇਸ ਥਾਣੇ ਦਾ ਚਾਰਜ ਲਿਆ ਹੈ, ਸ਼ਾਇਦ ਇਹ ਪਹਿਲੀ ਘਟਨਾ ਹੋਈ ਹੈ। ਤੁਹਾਡੀ ਨੋਕ-ਨੀਅਤੀ ਤੇ ਸਖ਼ਤੀ ਦੀਆਂ ਧੁੰਮਾਂ ਹਰ ਸਭਾ-ਸੁਸਾਇਟੀ ਵਿਚ ਪਈਆਂ ਹੋਈਆਂ ਹਨ। ਸਾਰੇ ਆਪ ਦੇ ਕੰਮ ਦੀ ਸ਼ਲਾਘਾ ਕਰਦੇ ਹਨ।

ਮੈਨੂੰ ਪੂਰਨ ਆਸ ਹੈ ਕਿ ਤੁਸੀਂ ਆਪਣੇ ਕਰਮਚਾਰੀਆਂ ਨੂੰ ਆਦੇਸ਼ ਦੇ ਕੇ ਸਾਈਕਲ ਲੱਭਣ ਵਿਚ ਕੋਈ ਕਸਰ ਨਹੀਂ ਛੱਡੋਗੇ।

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸ-ਪਾਤਰ, 

ਸੁਰਿੰਦਰ ਸਿੰਘ ਭਾਟੀਆ,

ਗੁਰੂ ਨਾਨਕ ਨਗਰ, ਬਟਾਲਾ। 

ਮਿਤੀ................