ਮੁੱਖ ਅਧਿਆਪਕ ਜੀ ਨੂੰ ਫੀਸ ਮੁਆਫ਼ੀ ਲਈ ਬਿਨੈ-ਪੱਤਰ ਲਿਖ।
ਸੇਵਾ ਵਿਖੇ ,
ਮੁੱਖ ਅਧਿਆਪਕ ਸਾਹਿਬ,
ਗੁਰੂ ਨਾਨਕ ਹਾਈ ਸਕੂਲ,
ਪਟਿਆਲਾ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹਦੀ ਹਾਂ। ਮੇਰੇ ਪਿਤਾ ਜੀ ਨਗਰਪਾਲਿਕਾ ਵਿਚ ਇੱਕ ਕਲਰਕ ਹਨ। ਅਸੀਂ ਪੰਜ ਭੈਣ-ਭਰਾ (ਤਿੰਨ ਭੈਣਾਂ ਤੇ ਦੋ ਭਰਾ) ਹਾਂ । ਮੈਂ ਸਭ ਤੋਂ ਵੱਡੀ ਹਾਂ। ਮੇਰਾ ਇੱਕ ਭਰਾ ਤੇ ਇੱਕ ਭੈਣ ਵੀ ਪੜ੍ਹ ਰਹੇ ਹਨ। ਅਤਿ ਮਹਿੰਗਾਈ ਕਾਰਣ ਸਾਡਾ ਰੋਟੀ-ਪਾਣੀ ਦਾ ਗੁਜ਼ਾਰਾ ਮਸਾਂ ਹੀ ਚਲਦਾ ਹੈ।
ਮੈਨੂੰ ਪੜ੍ਹਨ ਦਾ ਬੜਾ ਸ਼ੌਕ ਹੈ। ਮੈਂ ਜਦੋਂ ਦਾ ਆਪ ਦੀ ਛਤਰ-ਛਾਇਆ ਹੇਠ ਪੜ੍ਹਨਾ ਸ਼ੁਰੂ ਕੀਤਾ ਹੈ, ਆਪਣੀ ਜਮਾਤ ਵਿਚ ਹਮੇਸ਼ਾ ਹੀ ਪਹਿਲੇ ਸਥਾਨ ਤੇ ਆਉਂਦੀ ਰਹੀ ਹਾਂ ਤੇ ਤੁਹਾਡੀ ਸ਼ਾਬਾਸ਼ ਦਾ ਪਾਤਰ ਬਣਦੀ ਰਹੀ ਹਾਂ।
ਮੈਂ ਪੜਨ ਦੇ ਨਾਲ-ਨਾਲ ਖੇਡਣ ਵਿਚ ਵੀ ਪਿੱਛੇ ਨਹੀਂ ਰਹੀ। ਤੁਹਾਨੂੰ ਪਤਾ ਹੀ ਹੈ ਕਿ ਮੈਂ ਹਾਕੀ ਦੀ ਕਪਤਾਨ ਹਾਂ। ਅਸੀਂ ਕਈ ਵਾਰ ਅੰਤਰ-ਸਕੂਲ ਮੁਕਾਬਲਿਆਂ ਵਿਚ ਟਰਾਫ਼ੀਆਂ ਵੀ ਜਿੱਤੀਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।
ਮੈਂ ਸਮਾਜ ਸੇਵਾ ਲਈ ਲੱਗੇ ਕੈਂਪਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੀ ਰਹੀ ਹਾਂ।
ਮੇਰੀ ਪੜਾਈ ਤੇ ਹੋਰ ਸਰਗਰਮੀਆਂ ਵਿਚ ਰੁਚੀ ਕਾਰਣ ਸਾਰੇ ਅਧਿਆਪਕ ਮੇਰੇ 'ਤੇ ਖੁਸ਼ ਹਨ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਅੱਠਵੀਂ ਦੇ ਬੋਰਡ ਦੇ ਇਮਤਿਹਾਨ ਵਿਚ ਆਪਣੇ ਜ਼ਿਲ੍ਹੇ ਵਿਚ ਪਹਿਲੇ ਸਥਾਨ 'ਤੇ ਰਹਿ ਕੇ ਦੱਸਾਂਗੀ ।
ਕਿਰਪਾ ਕਰ ਕੇ ਪਿਛਲੇ ਸਾਲਾਂ ਵਾਂਗ ਮੇਰੀ ਸਾਰੀ ਫ਼ੀਸ ਮੁਆਫ਼ ਕਰੇ ਅਤੇ ਵਿਦਿਆਰਥੀ-ਸਹਾਇਤਾ-ਵੰਡ ਵਿਚ ਕਿਤਾਬਾਂ-ਕਾਪੀਆਂ ਲੈ ਕੇ ਦਿਓ। ਤੁਹਾਡੇ ਓਟ-ਆਸਰੇ ਜੋ ਮੈਂ ਪੜ ਗਈ ਤਾਂ ਤੁਹਾਨੂੰ ਅਸੀਸਾਂ ਦਿੰਦੀ ਰਹਾਂਗੀ।
ਧੰਨਵਾਦ ਸਹਿਤ,
ਆਪ ਜੀ ਦੀ ਆਗਿਆਕਾਰਨ,
ਨਿਰਮਲ ਕੌਰ ,
ਅੱਠਵੀਂ ਜਮਾਤਰਲ ਨੰ. 235.
ਮਿਤੀ...
0 Comments