ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਸਕੂਲ ਛੱਡਣ ਦਾ ਪ੍ਰਮਾਣ-ਪੱਤਰ ਲੈਣ ਲਈ ਬੇਨਤੀ-ਪੱਤਰ ਲਿਖੋ। 


ਸੇਵਾ ਵਿਖੇ,

ਮੁੱਖ-ਅਧਿਆਪਕ ਸਾਹਿਬ, 

ਸਰਕਾਰੀ ਹਾਈ ਸਕੂਲ,

ਕਪੂਰਥਲਾ। 


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹ ਰਿਹਾ ਹਾਂ। ਮੇਰੇ ਪਿਤਾ ਜੀ ਦੀ ਲੁਧਿਆਣੇ ਬਦਲੀ ਹੋ ਗਈ ਹੈ। ਸਾਡਾ ਪਰਿਵਾਰ ਲੁਧਿਆਣੇ ਜਾ ਰਿਹਾ ਹੈ। ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਪ੍ਰਮਾਣ-ਪੱਤਰ ਦਿਓ ਤਾਂ ਜੋ ਮੈਂ ਉੱਥੇ ਦਾਖ਼ਲ ਹੋ ਸਕਾਂ।

ਤੁਹਾਨੂੰ ਪਤਾ ਹੀ ਹੈ ਕਿ ਮੈਂ ਹਰ ਸਾਲ ਪੜਾਈ ਵਿਚ ਪਹਿਲੇ ਸਥਾਨ 'ਤੇ ਆਉਂਦਾ ਰਿਹਾ ਹਾਂ। ਮੈਂ ਸਕੂਲ ਦੀ ਹਾਕੀ-ਟੀਮ ਦਾ ਕਪਤਾਨ ਵੀ ਹਾਂ। ਮੈਂ ਸਮਾਜਿਕ ਸੇਵਾ ਦੇ ਕੰਮਾਂ ਵਿਚ ਵੀ ਵਧ-ਚੜ ਕੇ ਹਿੱਸਾ ਲੈਂਦਾ ਰਿਹਾ ਹਾਂ । ਮੈਨੂੰ ਨਾ ਚਾਹੁੰਦਿਆਂ ਹੋਇਆਂ ਵੀ ਜਾਣਾ ਪੈ ਰਿਹਾ ਹੈ। ਮੈਨੂੰ ਆਪਣਾ ਅਸ਼ੀਰਵਾਦ ਦੇ ਕੇ ਭੇਜੋ ਤਾਂ ਜੋ ਮੈਂ ਉੱਥੇ ਵੀ ਹਰ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਵਾਂ ਤੇ ਆਪਣੇ ਪਿਛਲੇ ਸਕੂਲ ਤੇ ਖ਼ਾਨਦਾਨ ਦਾ ਨਾਂਅ ਰੌਸ਼ਨ ਕਰਾਂ। 

ਧੰਨਵਾਦ ਸਹਿਤ,

ਆਪ ਜੀ ਦਾ ਆਗਿਆਕਾਰ ਬਿੱਸ਼,

ਸੁਰਜੀਤ ਸਿੰਘ,

ਅੱਠਵੀਂ ਜਮਾਤ, ਰੋਲ ਨੰ. 605.