ਪ੍ਰਧਾਨ ਨਗਰਪਾਲਿਕਾ ਨੂੰ ਪਾਣੀ-ਕੁਨੈਕਸ਼ਨ-ਅਫ਼ਸਰ ਵਿਰੁੱਧ ਸ਼ਿਕਾਇਤ ਕਰੋ। 



ਸੇਵਾ ਵਿਖੇ,

ਪ੍ਰਧਾਨ, 

ਨਗਰਪਾਲਿਕਾ,

ਬਟਾਲਾ।


ਵਿਸ਼ਾ : ਪਾਣੀ-ਕੁਨੈਕਸ਼ਨ-ਅਫ਼ਸਰ ਵਿਰੁੱਧ ਸ਼ਿਕਾਇਤ। 

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪਣਾ ਮਕਾਨ ਗੁਰੂ ਨਾਨਕ ਨਗਰ ਵਿਚ ਬਣਵਾਇਆ ਹੈ। ਮੈਂ 2 ਅਪ੍ਰੈਲ ਨੂੰ ਪਾਣੀ-ਕੁਨੇਕਸ਼ਨ ਲਈ ਬੇਨਤੀ ਪੱਤਰ ਦੇ ਕੇ ਲੋੜੀਦੀ ਰਕਮ ਜਮਾਂ ਕਰਵਾ ਦਿੱਤੀ। ਉਪਰੰਤ ਨਗਰਪਾਲਿਕਾ ਦੇ ਸਬੰਧਤ ਕਰਮਚਾਰੀ ਦੀਆਂ ਹਦਾਇਤਾਂ ਅਨੁਸਾਰ ਘਰ ਦੇ ਅੰਦਰ ਪਾਈਪਾਂ ਤੇ ਟਟੀਆਂ ਲਵਾ ਲਈਆਂ, ਸਿਰਫ਼ ਕੁਨੈਕਸ਼ਨ ਦੇਣ ਵਾਲਾ ਕੰਮ ਬਾਕੀ ਰਹਿ ਗਿਆ ਜਿਹੜਾ ਕਿ ਨਗਰਪਾਲਿਕਾ ਦੇ ਕਰਮਚਾਰੀ ਨੇ ਕਰਨਾ ਸੀ ਤੇ ਜਿਹੜਾ ਅਜ ਤੱਕ ਨਹੀਂ ਹੋਇਆ।

ਸਾਡੇ ਨਗਰ ਦੇ ਮੁੱਖ ਸੇਵਾਦਾਰ ਜੀਓ। ਇਸ ਕਨੈਕਸ਼ਨ ਲਈ ਤੁਹਾਡੇ ਦਫ਼ਤਰ ਫਰ ਮਾਰ-ਮਾਰ ਕੇ ਮਰੀ ਜੁੱਤੀ ਘਸ ਗਈ ਹੈ ਪਰ ਸੰਬੰਧਤ ਅਫ਼ਸਰ ਦੇ ਕੰਨ ਵਿਚ ਜੀ ਵੀ ਨਹੀਂ ਸਰਕੀ। ਉਹ ਨਿੱਤ ਨਵੇਂ ਬਹਾਨੇ ਨਾਲ ਟਾਲੀ ਜਾ ਰਿਹਾ ਹੈ। ਪਹਿਲਾਂ ਉਸ ਨੇ ਮੌਕਾ ਦੇਖ ਕੇ ਮਨਜ਼ੂਰੀ ਦੇਣ ਦਾ ਲਾਰਾ ਲਾਇਆ । ਮੌਕਾ ਦੇਖਦਿਆਂ ਪਾਈਪਾਂ-ਟੂਟੀਆਂ ਲਾਉਣ ਵਾਲੇ ਠੇਕੇਦਾਰ ਨੂੰ ਮਾੜਾ-ਚੰਗਾ ਕਹਿ ਗਿਆ। ਮੈਂ ਗੱਲ ਨੂੰ ਹਾਸੇ ਵਿਚ ਗੁਆਉਂਦਿਆਂ ਕਿਹਾ ਕਿ ਜੋ ਮੁੜ ਲੜ ਪਈ ਤਾਂ ਤੁਹਾਡਾ ਦੱਸਿਆ ਠੇਕੇਦਾਰ ਜ਼ਰੂਰ ਬਲਾਵਾਂਗੇ । ਮੈਨੂੰ ਗੁਆਂਢੀਆਂ ਨੇ ਦੱਸਿਆ ਕਿ ਮੁੱਠੀ ਗਰਮ ਕੀਤਿਆਂ ਹੀ ਕੰਮ ਹੋਣਾ ਹੈ, ਅਸੀਂ ਹਫ਼ਤੇ ਦੇ ਵਿਚ-ਵਿਚ ਪਾਣੀ ਲੈ ਲਿਆ ਸੀ।

ਨਾ ਚਾਹੁੰਦਿਆਂ ਹੋਇਆਂ ਮੈਂ ਵੀ ਕੌੜਾ ਘੱਟ ਕਰਨ ਦਾ ਫ਼ੈਸਲਾ ਕਰ ਲਿਆ ਪਰ 15 ਅਗਸਤ ਦੀ ਪ੍ਰਧਾਨ ਮੰਤਰੀ ਦੇ ਭਾਸ਼ਣ-ਰਿਸ਼ਵਤ ਬਿਲਕੁਲ ਨਾ ਦਿਓ-ਨੇ ਮੈਨੂੰ ਸੋਚੀਂ ਪਾ ਦਿੱਤਾ ਤੇ ਰਿਸ਼ਵਤ ਨਾ ਦੇਣ ਦੀ ਸਜ਼ਾ ਭੁਗਤਣ ਲੱਗ ਪਿਆ ਤੇ ਹੁਣ ਤੱਕ ਭੁਗਤ ਰਿਹਾ ਹਾਂ।

ਸ੍ਰੀਮਾਨ ਜੀ, ਮੈਨੂੰ ਮੇਰਾ ਕਸੂਰ ਦੱਸਿਆ ਜਾਵੇ, ਨਹੀਂ ਤਾਂ ਸੰਬੰਧਤ ਅਫ਼ਸਰ ਨੂੰ ਕਾਰਣ ਦੱਸੋ ਨੋਟਿਸ ਦਿੱਤਾ ਜਾਵੇ ਤੋਂ ਅਗਲੀ ਯੋਗ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਨੂੰ ਮਾਨਸਿਕ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ । ਪਾਣੀ ਸਿਰੋਂ ਲੰਘਣ ਤੇ ਹੀ ਮੈਂ ਸ਼ਿਕਾਇਤ ਕਰ ਰਿਹਾ ਹਾਂ, ਭਾਵੇਂ ਮੈਂ ਵੀ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਕਿਸੇ ਨੂੰ ਨੁਕਸਾਨ ਹੋਵੇ। 

ਧੰਨਵਾਦ ਸਹਿਤ,

ਆਪ ਦਾ ਵਿਸ਼ਵਾਸ-ਪਾਤਰ,

ਸੁਰਜਨ ਸਿੰਘ

ਗੁਰੂ ਨਾਨਕ ਨਗਰ, ਬਟਾਲਾ ।