ਮਾਸੀ ਜੀ ਦੇ ਸੁਰਗਵਾਸ ਹੋਣ 'ਤੇ ਮਾਸੜ ਜੀ ਨੂੰ ਸ਼ੇਕ-ਪੱਤਰ ਲਿਖੇ।



20, ਰਣਧੀਰ ਸਿੰਘ ਨਗਰ ,

ਲੁਧਿਆਣਾ।

ਮਿਤੀ…….


ਮਾਨਯੋਗ ਮਾਸੜ ਜੀ,

ਨਮਸਕਾਰ 

ਪਿਆਰੀ ਮਾਸੀ ਜੀ ਦੇ ਸੁਰਗਵਾਸ ਹੋਣ ਦੀ ਤਾਰ ਪੜ ਕੇ ਮੰਮੀ ਦੀਆਂ ਕੁੱਬਾਂ ਨਿਕਲ ਗਈਆਂ, ਘਰ ਵਿਚ ਹਾਹਾਕਾਰ ਮੱਚ ਗਈ। ਉਨ੍ਹਾਂ ਦੀ ਦਿਲ ਦੀ ਬੀਮਾਰੀ ਸਬੰਧੀ ਪਤਾ ਲਗਦਾ ਰਹਿੰਦਾ ਸੀ ਪਰ ਇਕਦਮ ਦਿਲ ਦੀ ਧੜਕਣ ਬੰਦ ਹੋ ਜਾਣ ਦਾ ਤਾਂ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ।

ਮੇਰੇ ਵੀਰਾਂ-ਟਨੇ ਤੇ ਬਿੱਟੂ-ਦਾ ਕੀ ਬਣੇਗਾ ? ਕੌਣ ਉਨਾਂ ਨੂੰ ਲਾਡ-ਲਡਾਇਆ ਕਰੇਗਾ ? ਚਲੇ ਤਾਂ ਸਭ ਨੇ ਹੀ ਜਾਣਾ ਹੈ ਪਰ ਕੁਵੇਲੀ ਮੌਤ ਤਾਂ ਅਸਹਿ ਹੁੰਦੀ ਹੈ। 

ਮੈਂ ਜਦ ਵੀ ਤੁਹਾਡੇ ਕੋਲ ਜਾਂਦਾ, ਮਾਸੀ ਜੀ ਮੈਨੂੰ ਏਨਾ ਪਿਆਰ ਕਰਦੇ ਕਿ ਮੈਨੂੰ ਘਰ ਆਉਣਾ ਵਿੱਸਰ ਜਾਂਦਾ। ਮੇਰੇ ਜਨਮਦਿਨ ਤੋਂ ਨਿੱਤ ਨਵੀਂ ਸੁਗਾਤ ਜ਼ਰੂਰ ਭੇਜਦੇ।

ਇਉਂ ਜਾਪਦਾ ਹੈ ਕਿ ਚੰਗਿਆਂ ਦੀ ਲੋੜ ਜੇ ਏਥੇ ਹੈ ਤਾਂ ‘ਉੱਥੇ' ਵੀ ਹੈ। ਸਾਡੀ ਭਲਾਈ ਪ੍ਰਮਾਤਮਾ ਦੀ ਰਜ਼ਾ ਵਿਚ ਰਹਿਣ ਵਿਚ ਹੈ, ਉਸ ਦੇ ਹੁਕਮ ਨੂੰ ਸਿਰ-ਮੱਥੇ ਮੰਨਣ ਵਿਚ ਹੈ।

ਮੰਮੀ ਜੀ ਤੋਂ ਡੈਡੀ ਜੀ ਲੁਧਿਆਣੇ ਪੁੱਜ ਰਹੇ ਹਨ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਰਖਵਾਏ ਗਏ ਅਖੰਡਪਾਠ ਦੇ ਭੋਗ ਤੱਕ ਰਹਿਣਗੇ।

ਸਾਡੀ ਸਨਿਮਰ ਅਰਦਾਸ ਹੈ-ਹੇ ਨਿਰੰਕਾਰ! ਮਾਸੀ ਜੀ ਨੂੰ ਆਪਣੇ ਚਰਨਾਂ ਵਿਚ ਥਾਂ ਦੇਣਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣਾ! 

ਦੁਖੀ ਹਿਰਦੇ ਨਾਲ,

ਆਪ ਜੀ ਦਾ ਅਤਿ ਪਿਆਰਾ,

ਹਰਜੀਤ