ਆਪਣੇ ਮਿੱਤਰ ਨੂੰ ਕਸ਼ਮੀਰ ਵਿਚ ਬਿਤਾਏ ਦਿਨਾਂ ਦਾ ਹਾਲ ਲਿਖੋ।
7, ਲਿੰਕ ਰੋਡ ,
ਜਲੰਧਰ ਸ਼ਹਿਰ ।
ਮਿਤੀ…….
ਮੇਰੇ ਪਿਆਰੇ ਗੁਰਜੀਤ,
ਸਤਿ ਸ੍ਰੀ ਅਕਾਲ।
ਪਿਛਲੀ ਚਿੱਠੀ ਵਿਚ ਮੈਂ ਲਿਖਿਆ ਸੀ ਕਿ ਅਸੀਂ ਗਰਮੀ ਦੀਆਂ ਛੁੱਟੀਆਂ ਵਿਚ ਕਸ਼ਮੀਰ ਸੈਰ-ਸਪਾਟੇ ਲਈ ਜਾ ਰਹੇ ਹਾਂ। ਹੁਣ ਮੈਂ ਤੈਨੂੰ ਅਖੀਂ ਦੇਖਿਆ ਹਾਲ ਲਿਖ ਰਿਹਾ ਹਾਂ।
ਸਾਨੂੰ 15 ਮਈ ਨੂੰ ਡੇਢ ਮਹੀਨੇ ਲਈ ਗਰਮੀ ਦੀਆਂ ਛੁੱਟੀਆਂ ਹੋਈਆਂ। ਡੈਡੀ ਦੀ ਹਦਾਇਤ ਅਨੁਸਾਰ ਅਸੀਂ ਪਹਿਲੇ ਪੰਦਰਾਂ ਦਿਨਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਲਈ ਮਿਲਿਆ ਬਹੁਤ ਕੰਮ ਮੁਕਾ ਲਿਆ। ਨਿਸ਼ਚਿਤ ਪ੍ਰੋਗਰਾਮ ਅਨੁਸਾਰ ਅਸੀਂ ਪਹਿਲੀ ਜੂਨ ਨੂੰ ਸ੍ਰੀਨਗਰ ਜਾਣ ਲਈ ਬੱਸ 'ਚ ਬੈਠ ਗਏ। ਮੰਮੀ-ਡੈਡੀ ਤੋਂ ਛੁੱਟ ਮੈਂ ਤੇ ਮੇਰੀ ਭੈਣ ਸੀ। ਅਸੀਂ ਪਠਾਨਕੋਟੋ ਜੰਮੂ ਦੀ ਬੱਸ ਲਈ। ਅਸੀਂ ਰੁਘਨਾਥ ਮੰਦਰ ਜੰਮ ਇੱਕ ਰਾਤ ਕੱਟੀ। ਅਗਲੇ ਦਿਨ ਅਸੀਂ ਸਵੇਰੇ ਪਹਿਲੀ ਬੱਸ ਵਿਚ ਸ੍ਰੀਨਗਰ ਲਈ ਚੱਲ ਪਏ। ਸਾਡੀ ਬੱਸ ਜਿਉਂ-ਜਿਉਂ ਪਹਾੜੀ ਰਾਹ 'ਤੇ ਉਚਾਈ ਵਾਲੇ ਪਾਸੇ ਚੜਦੀ, ਤਿਉਂ-ਤਿਉਂ ਹਵਾ ਵਿਚ ਤਬਦੀਲੀ ਮਹਿਸੂਸ ਹੋਣ ਲਗਦੀ-ਗਰਮੀ ਘਟਦੀ ਤੇ ਠੰਡ ਵਧਦੀ ਜਾਂਦੀ। ਸਾਨੂੰ ਆਲੇ-ਦੁਆਲੇ ਦਾ ਹਰਿਆ-ਭਰਿਆ ਵਾਤਾਵਰਣ ਬੜਾ ਸੁਹਣਾ ਲੱਗ ਰਿਹਾ ਸੀ। ਅਸੀਂ ਸ਼ਾਮੀ ਛੇ ਵਜੇ ਸੀਨਗਰ ਪੁੱਜ ਕੇ ਖ਼ਾਲਸਾ ਹੋਟਲ ਵਿਚ ਇੱਕ ਕਮਰਾ ਹਫ਼ਤੇ ਲਈ ਕਿਰਾਏ 'ਤੇ ਲੈ ਲਿਆ। ਅਸੀਂ ਸਟੋਵ ਤੇ ਹੋਰ ਸੰਬੰਧਤ ਸਾਮਾਨ ਨਾਲ ਲੈ ਗਏ ਸਾਂ। ਅਸੀਂ ਖਾਣਾ ਆਪ ਬਣਾਉਂਦੇ ਤੇ ਚਾਹ ਡਬਲਰੋਟੀ ਤੇ ਬਿਸਕੁਟ ਆਦਿ ਹੋਟਲ ਤੋਂ ਮੰਗਵਾ ਲੈਂਦੇ।
ਅਸੀਂ ਹਰ ਰੋਜ਼ ਸਵੇਰੇ ਰੱਜਵਾਂ ਨਾਸ਼ਤਾ ਕਰ ਕੇ ਆਲ ਜਾਂ ਪਿਆਜ਼ ਦੇ ਰੌਂਠੇ ਦੁਪਹਿਰ ਲਈ ਨਾਲ ਬੰਨ ਲੈਂਦੇ। ਕਈ ਵਾਰੀ ਕੋਈ ਸੁੱਕੀ-ਪੁੱਕੀ ਸਬਜ਼ੀ ਹੋਟਲ ਤੋਂ ਲੈ ਲੈਂਦੇ ਤੇ ਕਈ ਵਾਰੀ ਕਰਾਰੇ ਬਣੇ ਹੋਏ ਛੋਲੇ ਰਸਤੇ ਵਿਚਲੀ ਦੁਕਾਨ ਤੋਂ ਲੈ ਲੈਂਦੇ। ਅਸੀਂ ਜਿੱਥੇ ਵੀ ਜਾਣਾ ਹੁੰਦਾ, ਉੱਥੇ ਕਦੀ ਯਾਤਰੂ ਬੱਸ ਚ ਬੈਠ ਜਾਂਦੇ ਜਿਹੜੀ ਸਾਨੂੰ ਸ੍ਰੀਨਗਰ ਪਹੁੰਚਾ ਦਿੰਦੀ। ਇਸ ਤਰ੍ਹਾਂ ਅਸੀਂ ਛੇ ਦਿਨਾਂ ਵਿਚ ਮੁਗ਼ਲ ਗਾਰਡਨ, ਪਹਿਲਗਾਮ, ਫੁੱਲਰ ਝੀਲ, ਗੁਲਮਰਗ, ਟੈਗ ਮਾਰਗ ਤੇ ਵੈਰੀਨਾਗ ਦਾ ਚਸ਼ਮਾ ਆਦਿ ਸੁਹਾਵਣੀਆਂ ਥਾਵਾਂ ਵੇਖੀਆਂ। ਸਾਨੂੰ ਇਉਂ ਜਾਪਿਆ ਜਿਵੇਂ ਕਿ ਅਸੀਂ ਸਵਰਗ ਵਿਚ ਆ ਗਏ ਹੋਈਏ । ਇਤਿਹਾਸ ਦੀ ਪੜਾਈ ਨੇ ਸਾਡੇ ਦਿਲਾਂ ਵਿਚ ਮੁਗ਼ਲਾਂ ਵਿਰੁੱਧ ਘਿਣਾ ਭਰੀ ਸੀ ਪਰ ਮੁਗਲ ਬਾਗ ਦੇਖ ਕੇ ਉਨ੍ਹਾਂ ਪ੍ਰਤੀ ਸਾਡੀ ਘਿਣਾ ਪਿਆਰ ਵਿਚ ਬਦਲ ਗਈ। ਅਸੀਂ ਉਨ੍ਹਾਂ ਦੀ ਕੁਦਰਤ ਨਾਲ ਪਿਆਰ ਦੀ ਰੁਚੀ ਨੂੰ ਸਲਾਹੁਣੋਂ ਨਾ ਰਹਿ ਸਕੇ। ਅਸੀਂ ਪੂਰਾ ਹਫ਼ਤਾ ਕੁਦਰਤ ਵਿਚੋਂ ਕਾਦਰ ਦਾ ਜਲਵਾ ਮਾਣਦੇ ਰਹੇ, ਕਾਦਰ ਦੀ ਕੁਦਰਤ ਨੂੰ ਸਜਦੇ ਕਰਦੇ ਰਹੇ।
ਅਸੀਂ 7 ਜੂਨ ਨੂੰ ਸਵੇਰੇ 8 ਵਜੇ ਬੱਸ ਵਿਚ ਬੈਠੇ ਤੇ ਸ਼ਾਮੀਂ 8 ਵਜੇ ਜੰਮੂ ਪੁੱਜੇ। ਅਸੀਂ ਰਾਤ ਰਘੂਨਾਥ ਮੰਦਰ ਵਿਚ ਠਹਿਰੇ ਤੇ ਸਵੇਰੇ ਪਠਾਨਕੋਟ ਲਈ ਚੱਲ ਪਏ। ਪਠਾਨਕੋਟੋ ਅਸੀਂ ਜਲੰਧਰ ਦੀ ਬੱਸ ਵਿੱਚ ਬੈਠ ਕੇ ਲਗਭਗ 5 ਵਜੇ ਘਰ ਪੁੱਜੇ।
ਕਸ਼ਮੀਰ ਫੇਰੀ ਦੇ ਇਹ ਛੇ ਦਿਨ ਸਾਨੂੰ ਕਦੀ ਨਹੀਂ ਭੁੱਲ ਸਕਦੇ। ਚੰਗਾ ਹੁੰਦਾ ਜੋ ਤੂੰ ਵੀ ਆ ਜਾਂਦਾ।
ਤੇਰਾ ਪਿਆਰਾ ਮਿੱਤਰ,
ਸੁੱਖੀ।
0 Comments