ਆਪਣੇ ਪਿਤਾ ਜੀ ਨੂੰ ਇਨਾਮ-ਵੰਡ ਸਮਾਰੋਹ ਵਿਚ ਆਉਣ ਲਈ ਪੱਤਰ ਲਿਖੋ ।
ਇਮਤਿਹਾਨੀ ਹਾਲ,
ਸ਼ਹਿਰ ।
ਮਿਤੀ...
ਬੀਤਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ।
ਸਾਡੇ ਸਕੂਲ ਦਾ ਇਨਾਮ-ਵੰਡ ਸਮਾਰੋਹ 15 ਫ਼ਰਵਰੀ ਨੂੰ ਹੋ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲਾ ਸਿਖਿਆ ਅਫ਼ਸਰ ਸ. ਅਜਾਇਬ ਸਿੰਘ ਜੀ ਇਸ ਸਮਾਰੋਹ ਦੀ ਪ੍ਰਧਾਨਗੀ ਕਰ ਕੇ ਆਪਣੇ ਕਰ-ਕਮਲਾਂ ਨਾਲ ਪੜ੍ਹਨ, ਖੇਡਣ ਤੇ ਹਰ ਸਰਗਰਮੀਆਂ ਵਿਚ ਸਿਰਕੱਢ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ। ਮੈਨੂੰ ਹੇਠਾਂ ਦਿੱਤੇ ਕਾਰਣਾਂ ਕਰਕੇ ਦਾਰੂ ਇਨਾਮ ਮਿਲ ਰਹ ਹਨ :
(1) ਮੈਂ ਆਪਣੀ ਜਮਾਤ ਵਿਚ ਸਭ ਤੋਂ ਵੱਧ ਨੰਬਰ ਲੈ ਕੇ ਪਹਿਲੇ ਸਥਾਨ 'ਤੇ ਆਇਆ ਹਾਂ।
(2) ਮੈਂ ਸਕੂਲ ਵਿਚ ਅੰਤਰ-ਸਕੂਲ ਭਾਸ਼ਣ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
(3) ਮੈਂ ਸਮਾਜ ਸੇਵਾ ਕੈਂਪ ਵਿਚ ਚੋਣਵੇਂ ਵਿਦਿਆਰਥੀਆਂ ਵਿਚ ਰਿਹਾ ਹਾਂ।
(iv) ਮੈਂ ਸਕੂਲ ਦੀ ਹਾਕੀ ਟੀਮ ਦਾ ਕਪਤਾਨ ਬਣ ਕੇ ਅੰਤਰ-ਸਕੂਲ ਮੈਚ ਵਿਚ ਖੇਡਿਆ ਹਾਂ।
ਪਿਤਾ ਜੀ! ਇਹ ਇਨਾਮ ਮੇਰੀ ਸਾਰੀ ਸਾਲ ਦੀ ਹਰ ਖੇਤਰ ਵਿਚ ਅਤਿ ਮਿਹਨਤ ਸਦਕਾ ਮਿਲ ਰਹੇ ਹਨ। ਸਾਰੇ ਲਾਇਨ ਤੇ ਮਿਹਨਤੀ ਵਿਦਿਆਰਥੀਆਂ ਦੇ ਮਾਪੇ ਇਸ ਸਮਾਰੋਹ ਵਿਚ ਆਪਣੇ ਜਾਇਆਂ ਦੀਆਂ ਪ੍ਰਾਪਤੀਆਂ ਨੂੰ ਵੇਖਣ ਲਈ ਪੰਜ ਕੁ ਹਨ। ਤੁਸੀਂ ਵੀ ਮੰਮੀ ਸਮੇਤ ਜ਼ਰੂਰ ਆਉਣਾ ਤੇ ਮੈਨੂੰ ਹੱਲਾਸ਼ੇਰੀ ਦੇਣੀ ਤਾਂ ਜੋ ਮੈਂ ਆਪਣੇ ਜੀਵਨ ਵਿਚ ਕੁਝ ਬਣ ਕੇ ਵਿਖਾ ਸਕਾਂ।
ਮੈਨੂੰ ਪੂਰਨ ਆਸ ਹੈ ਕਿ ਜੇ ਮੇਰੇ ਤੇ ਪ੍ਰਮਾਤਮਾ ਦੀ ਮਿਹਰ-ਭਰੀ ਨਜ਼ਰ ਤੇ ਤੁਹਾਡਾ ਅਸ਼ੀਰਵਾਦ ਕਾਇਮ ਰਿਹਾ ਤਾਂ ਮੈਂ ਇੱਕ-ਨਾ-ਇੱਕ ਦਿਨ ਕੋਈ ਵੱਡਾ ਮਾਅਰਕਾ ਮਾਰ ਕੇ ਆਪਣੇ ਖ਼ਾਨਦਾਨ ਦਾ ਨਾਂਅ ਰੌਸ਼ਨ ਕਰਾਂਗਾ।
ਤੁਹਾਡੇ ਅਸ਼ੀਰਵਾਦ ਦਾ ਅਭਿਲਾਸ਼ੀ,
ਤੁਹਾਡਾ ਸਰਵਣ ਪੁੱਤਰ,
ਗੁਰਦੀਪ ਸਿੰਘ ।
0 Comments