ਪੜ੍ਹਾਈ ਤੋਂ ਅਵੇਸਲੇ ਹੋ ਰਹੇ ਮਿੱਤਰ ਨੂੰ ਇੱਕ ਪੱਤਰ ਰਾਹੀਂ ਪੜ੍ਹਨ ਲਈ ।


ਇਮਤਿਹਾਨੀ ਹਾਲ,

ਸ਼ਹਿਰ ।

ਮਿਤੀ ..


ਮੇਰੇ ਪਿਆਰੇ ਮਿੱਤਰ ਸਤੀਸ਼,

ਜੈ ਹਿੰਦ। 

ਪ੍ਰਮਾਤਮਾ ਦੇ ਰੰਗ ਨਿਆਰੇ ਨੇ।“ਉਹ ਮਿੱਤਰਾਂ ਨੂੰ ਨਿਖੇੜ ਦਿਆ ਕਰਦਾ ਹੈ। ਪਿਤਾ ਜੀ ਦਾ ਨਾਂਅ ਬਦਲੀ ਹੁੰਦੀ ਤੇ ਨਾ ਅਸੀਂ ਨਿੱਖੜਦੇ ਤੇ ਨਾ ਤੇ ਸੰਗਤ ਵਿਚ ਫਸਦਾ। ਮੈਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਤੂੰ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਿਹਾ-ਹਰ ਵੇਲੇ ਜਾਂ ਖੇਡਦਾ ਰਹਿੰਦਾ ਏ ਜਾਂ ਟੀ. ਵੀ. ਵੇਖਦਾ ਰਹਿੰਦਾ ਏ, ਕਿਸੇ ਦੀ ਨਹੀਂ ਸੁਣਦਾ।

ਸਤੀਸ਼ ! ਤੂੰ ਸਹਿਕ-ਸਕਾਵਾਂ ਪੁੱਤਰ ਏਮਾਪਿਆਂ ਦੀਆਂ ਸਾਰੀਆਂ ਆਸਾਂ ਤੇਰੇ 'ਤੇ ਹਨ। ਉਨ੍ਹਾਂ ਸੁੱਖਣਾਂ ਸੁੱਖਸੁੱਖ ਕ ਤੌਨੂੰ ਲਿਆ ਹੈ, ਚਾਵਾਂ-ਮਲਾਰਾਂ ਨਾਲ ਪਾਲਿਆ। ਹੁਣ ਉਹ ਤੈਨੂੰ ਵੱਡੀ ਤੋਂ ਵੱਡੀ ਪੜ੍ਹਾਈ ਦਾ ਖਰਚ ਦੇਣ ਨੂੰ ਤਿਆਰ ਹਨ ਪਰ ਤੂੰ ਤਾਂ ਕਿਤਾਬ ਖੋਲ ਕੇ ਵੀ ਰਾਜ਼ੀ ਨਹੀਂ । ਸੋਚਉਨ੍ਹਾਂ ਦੇ ਦਿਲਾਂ ਵਿਚ ਕੀ ਗੁਜ਼ਰਦੀ ਹੋਵੇਗੀ?

ਉਹ ਵਿਚ-ਵਿਚ ਕੁੜਦੇ ਰਹਿੰਦੇ ਹਨ ਤੇ ਕਮਜ਼ੋਰ ਹੋ ਰਹੇ ਹਨ।

ਵਿਦਿਆ ਨੂੰ ਤਾਂ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਹੈ, ਬੁੱਧੀ ਨੂੰ ਤੀਖਣ ਤੇ ਤੀਬਰ ਕਰਨਾ ਹੈ। ਇਹ 6 ਧਨ ਹੈ ਜਿਸ ਦੀ ਹਰ ਇੱਕ ਨੂੰ ਲੋੜ ਹੈ, ਜਿਸ ਨੂੰ ਕਈ ਖੇਹ ਜਾਂ ਵੰਡਵਾ ਨਹੀਂ ਸਕਦਾ, ਜਿਹੜਾ ਦੇਣ ਨਾਲ ਵਧਦਾ ਹੈ।

ਖੇਡਣਾ ਸਿਹਤ ਲਈ ਜ਼ਰੂਰੀ ਹੈ। ਟੀ. ਵੀ. ਦੇ ਚੰਗੇ ਪ੍ਰੋਗਰਾਮ ਵੇਖਣਾ ਵੀ ਕੋਈ ਮਾੜਾ ਕੰਮ ਨਹੀਂ ਪਰ ਪ ਹੋ ਵੀ ਜ਼ਰੂਰੀ ਹੈ । ਤੈਨੂੰ ਖੇਡਣ ਵੇਲੇ ਖੇਡਣਾ, ਟੀ. ਵੀ. ਵੇਖਣ ਵੇਲੇ ਟੀ. ਵੀ. ਵੇਖਣਾ ਚਾਹੀਦਾ ਹੈ ਪਰ ਪੜਨ ਵਾਲੇ ਪਨਾ ਵੀ ਚਾਹੀਦਾ ਹੈ । ਪੜਾਈ ਨੇ ਜ਼ਿੰਦਗੀ ਬਣਾਉਣੀ ਹੁੰਦੀ ਹੈ। ਤੇ ਯਾਦ ਰੱਖ ! ਜੇ ਕੋਈ ਚੰਗੀ ਨੌਕਰੀ ਹੈ ਤਾਂ ਪੜ੍ਹ-ਲਿਖ ਲਈ, ਜੇ ਕੋਈ ਖ਼ਾਨਦਾਨੀ ਪੜੀ-ਲਿਖੀ ਲੜਕੀ ਹੈ ਤਾਂ ਪੜ੍ਹੇ-ਲਿਖੇ ਲਈ। ਅਨਪੜ੍ਹ ਨੇ ਤਾਂ ਗਲੀ-ਗਲੀ ਧੰਕ ਖਾਣੇ ਹੁੰਦੇ ਹਨ ਅਤੇ ਨਿਰਾਸਤਾ ਦੀ ਅੱਗ ਵਿਚ ਸੁਆਹ ਹੋਣਾ ਹੁੰਦਾ ਹੈ। ਸਾਨੂੰ ਕੁਝ ਕਰ ਕ ਵਿਖਾਉਣ ਲਈ ਜੀਵਨ ਮਿਲਿਆ ਹੈ, ਅਜਾਈਂ ਗੁਆਉਣ ਲਈ ਨਹੀਂ।

ਆਸ ਹੈ ਕਿ ਤੂੰ ਮੇਰੇ ਥੜੇ ਲਿਖੇ ਨੂੰ ਬਹੁਤ ਸਮਝ ਕੇ ਪੜਨਾ ਸ਼ੁਰੂ ਕਰ ਕੇ ਦੱਸ ਦੇਵੇਗਾ ਕਿ ਸਤੀਸ਼ ਜੇ ਚਾਹੇ ਤਾਂ ਪੜ੍ਹ ਕੇ ਸਫ਼ਲ ਵੀ ਹੋ ਸਕਦਾ ਹੈ।

ਤੁਹਾਡਾ ਲੰਗਟੀਆ ਯਾਰ,

ਰੋਲ ਨੰਬਰ ……