ਆਪਣੇ ਮਿੱਤਰ ਦੇ ਵੱਡੇ ਭਰਾ ਦੇ ਵਿਆਹ ਤੇ ਵਧਾਈ-ਪੱਤਰ ਲਿਖੋ ।


200, ਚਹਾਰ ਬਾਗ

ਜਲੰਧਰ ਸ਼ਹਿਰ

ਮਿਤੀ…..


ਮਰੇ ਪਿਆਰੇ ਇੰਦਰਜੀਤ,

ਵਿਆਹ-ਕਾਰਡ ਤੋਂ ਵੱਡੇ ਵੀਰ ਦੀ 25 ਦਸੰਬਰ ਨੂੰ ਹੋ ਰਹੀ ਸ਼ਾਦੀ ਦੀ ਖ਼ਬਰ ਨੇ ਸਾਡੇ ਸਾਰੇ ਪਰਿਵਾਰ ਦਾ ਦਿਲ ਖੁਸ਼ ਕਰ ਦਿੱਤਾ। ਡਾਕਟਰ (ਵੀਰ) ਸੁਰਜੀਤ ਦੇ ਚੰਗੇ ਭਾਗਾਂ ਨੂੰ ਉਸ ਦੀ ਮਨਮਰਜ਼ੀ ਦੀ ਡਾਕਟਰੀ ਪਾਸ ਲੜਕੀ ਮਿਲ ਗਈ ਹੈ, ਖ਼ਾਨਦਾਨ ਵੀ ਭਲੇਮਾਣਸਾਂ ਦਾ ਹੈ। ਸਾਡੇ ਪਰਿਵਾਰ ਵਲੋਂ ਆਪਣੇ ਮੰਮੀ-ਡੈਡੀ ਨੂੰ ਇਸ ਸ਼ੁੱਭ ਮੌਕੇ ਦੀ ਅਗੇਤੀ ਵਧਾਈ ਦੇਣਾ। ਉਂਝ ਮੈਂ ਵੀ ਮੰਮੀ-ਡੈਡੀ ਨੂੰ ਨਾਲ ਲੈ ਕੇ ਨਵਜੋੜੇ ਦੀ ਸੁਆਗਤੀ ਪਾਰਟੀ ਤੇ ਜ਼ਰੂਰ ਪੁੱਜਾਂਗਾ।

ਅੱਜਕਲ ਮਿਲਾਵਟੀ ਖਾਧ-ਖੁਰਾਕਾਂ ਕਰਕੇ ਰੋਗਾਂ ਦੀ ਭਰਮਾਰ ਹੈ। ਲੋਕਾਈ ਡਾਢੇ ਦੁਖੀ ਹੈ। ਸਰਕਾਰੀ ਹਸਪਤਾਲ ਤਾਂ ਨਾਂਅ ਦੇ ਹਨ। ਭਰਾ-ਭਰਜਾਈ ਆਪਣਾ ਕਲੀਨਿਕ ਚਾਲੂ ਕਰ ਕੇ ਜਿੱਥੇ ਰੋਗੀਆਂ ਦੀ ਸੇਵਾ ਦੁਆਰਾ ਪੁੰਨ ਖੱਟਣਗੇ, ਉੱਥੇ ਆਪਣੀ ਕਮਾਈ ਵਿਚ ਵਾਧਾ ਕਰਕੇ ਖ਼ਾਨਦਾਨ ਦੀ ਆਰਥਕ ਸਥਿਤੀ ਨੂੰ ਬਿਹਤਰ ਵੀ ਬਣਾ ਸਕਣਗੇ। ਸਾਡੇ ਦੋਸ਼ ਨੂੰ ਚੰਗੇ ਡਾਕਟਰਾਂ ਦੀ ਬਹੁਤ ਲੋੜ ਹੈ। ਆਸ ਹੈ ਇਹ ਘਾਟ ਕਿਸੇ ਹੱਦ ਤੱਕ ਤੁਹਾਡੇ ਇਲਾਕੇ ਵਿਚ ਪੂਰੀ ਹੋ ਜਾਵੇਗੀ। ਸਾਡੇ ਪਰਿਵਾਰ ਵਲੋਂ ਬਹੁਤ-ਬਹੁਤ ਵਧਾਈਆਂ।

ਤੇਰਾ ਪਿਆਰਾ ਮਿੱਤਰ ,

ਜਗਦੀਸ਼ !