ਪਿਤਾ ਵਲੋਂ ਲੜਕੇ ਦੀ ਮੰਗਣੀ ਤੇ ਟਿੱਕਾ ਲਾਉਣ ਦੀ ਰਸਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੋ।
ੴ ਸਤਿਗੁਰ ਪ੍ਰਸਾਦਿ॥
7, ਲਿੰਕ ਰੋਡ ,
ਕਪੂਰਥਲਾ।
ਮਿਤੀ………
ਮਾਨ/ਸ੍ਰੀਮਤੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਬੇਨਤੀ ਹੈ ਕਿ ਡਾਕਟਰ ਸੁਰਜੀਤ ਦੀ ਮੰਗਣੀ ਸ. ਸੰਤੋਖ ਸਿੰਘ ਦੀ ਸਪੁੱਤਰੀ ਡਾਕਟਰ ਗੁਰਸ਼ਰਨ ਨਾਲ ਹੋਣੀ ਨਿਯਤ ਹੋਈ ਹੈ। ਇਸ ਖੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ 25 ਜੂਨ ਐਤਵਾਰ ਨੂੰ ਸਵਰ 10 ਵਜੇ ਪਵੇਗਾ। ਉਪਰੰਤ ਭਾਈ ਜਸਬੀਰ ਸਿੰਘ ਦੇ ਕੀਰਤਨੀਏ ਜਥੇ ਦਾ ਇੱਕ ਘੰਟਾ ਕੀਰਤਨ ਹੋਵੇਗਾ। ਪਰ 11 ਵਜੇ ਡਾਕਟਰ ਨੂੰ ਟਿੱਕਾ ਲਾਉਣ ਦੀ ਰਸਮ ਹੋਵੇਗੀ।
ਆਸ ਹੈ ਕਿ ਤੁਸੀਂ ਸਣੇ ਪਰਿਵਾਰ ਇਸ ਸ਼ੁੱਭ ਅਵਸਰ 'ਤੇ ਦਰਸ਼ਨ ਦੇ ਕੇ ਸਾਡੀਆਂ ਖੁਸ਼ੀਆਂ ਵਿਚ ਵਾਧਾ ਕਰੋਗੇ। ਧੰਨਵਾਦ ਸਹਿਤ,
ਤੁਹਾਡੇ ਦਰਸ਼ਨਾਂ ਦਾ ਚਾਹਵਾਨ ,
ਮਿਲਖਾ ਸਿੰਘ ॥
0 Comments