ਸੰਪਾਦਕ ਨੂੰ ਧਰਮ-ਅਸਥਾਨਾਂ ਦੇ ਲਾਊਡ ਸਪੀਕਰ ਬੰਦ ਕਰਨ ਬਾਰੇ ਪੱਤਰ ।
21 , ਮਾਡਲ ਟਾਊਨ,
ਪਟਿਆਲਾ।
ਮਿਤੀ.......
ਸੇਵਾ ਵਿਖੇ,
ਮੁੱਖ ਮੰਤਰੀ ਸਾਹਿਬ,
ਪੰਜਾਬ ਸਰਕਾਰ ॥
ਚੰਡੀਗੜ੍ਹ।
ਵਿਸ਼ਾ : ਸਵੇਰੇ-ਸਵੇਰੇ ਧਰਮ-ਅਸਥਾਨਾਂ ਦੇ ਲਾਊਡ ਸਪੀਕਰ ਬੰਦ ਕਰਨ ਦੇ ਆਦੇਸ਼ ਲਈ ਬੇਨਤੀ।
ਸ੍ਰੀਮਾਨ ਜੀ, .
ਸਨਿਮਰ ਬੇਨਤੀ ਹੈ ਕਿ ਅੱਜਕਲ ਬੋਰਡ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ। ਵਿਦਿਆਰਥੀਆਂ ਨੇ ਸਵੇਰੇ ਇਕਾਂਤ ਵਿਚ ਸਾਰ ਸਾਲ ਦਾ ਪੜ੍ਹਿਆ ਇੱਕ-ਨਜ਼ਰੇ ਕਰਨਾ ਹੁੰਦਾ ਹੈ। ਪਰ ਸਭ ਧਰਮ-ਅਸਥਾਨਾਂ ਦੇ ਲਾਊਡ ਸਪੀਕਰ ਆਪਣੀ ਪੂਰੀ ਆਵਾਜ਼ ਨਾਲ ਆਪਣਾ ਪ੍ਰੋਗਰਾਮ ਸ਼ੁਰੂ ਕਰ ਦਿੰਦੇ ਹਨ। ਜੇ ਕਿਤੇ ਜਗਰਾਤਾ ਹੋਵੇ ਤਾਂ ਸਾਰੀ ਰਾਤ ਭਜਨ ਮੰਡਲੀਆਂ ਗਾਉਂਦੀਆਂ ਰਹਿੰਦੀਆਂ ਹਨ। ਸਭ ਦਰਵਾਜ਼ੇ, ਬਾਰੀਆਂ ਤੇ ਰੌਸ਼ਦਾਨ ਬੰਦ ਕਰਨ ਤੋਂ ਵੀ ਆਵਾਜ਼ ਆਉਣੇ ਨਹੀਂ ਹਟਦੀ। ਕਈ ਵਾਰ ਅਸੀਂ ਮਹੱਲ ਦੇ ਵਿਦਿਆਰਥੀ ਇਕੱਠੇ ਹੋ ਕੇ ਸੰਬੰਧਿਤ ਪ੍ਰਬੰਧਕਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਕਿਸ ਨੇ ਪ੍ਰਵਾਹ ਨਹੀਂ ਕੀਤੀ। ਗੱਲ ਮਾਮੂਲੀ ਹੈ। ਤੁਹਾਡੇ ਆਦੇਸ਼ਾਂ ਤੋਂ ਬਗ਼ੈਰ ਇਸ 'ਤੇ ਅਮਲ ਨਹੀਂ ਹੋਣਾ।
ਅਸੀਂ (ਵਿਦਿਆਰਥੀ-ਜਗਤ) ਧਰਮ-ਗਿਆਨੀਆਂ ਤੋਂ ਨਾਸਤਕ ਐਲਾਨੇ ਜਾਣ ਦੇ ਫ਼ਤਵੇ ਤੋਂ ਡਰਦੇ ਹਾਂ। ਵਾਸਤਵ ਵਿਚ ਧਰਮ ‘ਧਿਆਨ' ਹੈ ਜਿਸ ਵਿਚ ਧਰਤੀ ਨੂੰ ਕੇਂਦਰਿਤ ਕਰਨਾ ਹੁੰਦਾ ਹੈ। ਇਸੇ ਅਵਸਥਾ ਵਿਚ ਹੀ ਜੀਵਨ ਦਾ ਅਸਲੀ ਅਨੰਦ ਮਿਲਦਾ ਹੈ। ਇਸ ਵਿਚ ਸਫ਼ਲਤਾ ਮੈਂ ਮਾਰ ਕੇ ਅਰਥਾਤ ਨਿਰਸ਼ਬਦ ਹੋ ਕੇ ਹੁੰਦੀ ਹੈ, ਧਰਮ ਲਈ ਤਾਂ ਪੇਮ ਦੇ ਢਾਈ ਅੱਖਰ ਬੜੇ। ਪੇਮ ਹਿਰਦੇ ਦੀ ਭਾਸ਼ਾ ਹੈ, ਬਾਹਰ ਨਾਲ ਇਸ ਦਾ ਕੋਈ ਲੈਣ-ਦੇਣ ਨਹੀਂ ਜੇ ਹੈ ਤਾਂ ਹਰ ਇੱਕ ਵਿਚੋਂ ਪ੍ਰਮਾਤਮਾ ਨੂੰ ਵੇਖਣ ਤੋਂ ਹੈ। ਸਾਨੂੰ ਸਮਝ ਨਹੀਂ ਆਉਂਦੀ ਕਿ ਲਾਊਡ ਸਪੀਕਰ ਲਾ ਕੇ ਕਿਵੇਂ ਧਾਰਮਿਕ ਕਾਰਜ ਸਿੱਧ ਕੀਤਾ ਜਾ ਸਕਦਾ ਹੈ।
ਕਿਰਪਾ ਕਰ ਕੇ ਬੱਚਿਆਂ ਦੀ ਪੜਾਈ ਤੇ ਉਨਾਂ ਦੀ ਜ਼ਿੰਦਗੀ 'ਤੇ ਤਰਸ ਕਰਦਿਆਂ ਆਪਣੇ ਆਦੇਸ਼ਾਂ ਦੁਆਰਾ ਲਾਊਡ ਸਪੀਕਰ ਬੰਦ ਕਰਵਾਓ, ਘੱਟੋ-ਘੱਟ ਇਮਤਿਹਾਨਾਂ ਦੇ ਦਿਨਾਂ ਵਿਚ ਤਾਂ ਇਹ ਆਵਾਜ਼ ਆਉਣੀ ਬੰਦ ਹੋ ਸਕੇ।
ਆਪ ਜੀ ਦੇ ਦਾਸ,
ਵਿਦਿਆਰਥੀ-ਜਗਤ।
0 Comments