ਮੇਰਾ ਸ਼ਹਿਰ
My City
ਮੈਂ ਮੁੰਬਈ ਸ਼ਹਿਰ ਵਿੱਚ ਰਹਿੰਦਾ ਹਾਂ। ਮੁੰਬਈ ਮਹਾਰਾਸ਼ਟਰ ਰਾਜ ਦੀ ਰਾਜਧਾਨੀ ਹੈ। ਮੁੰਬਈ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ।
ਮੁੰਬਈ ਸ਼ਹਿਰ ਅਰਬ ਸਾਗਰ ਦੇ ਕੰਢੇ ਵਸਿਆ ਹੋਇਆ ਹੈ। ਇਹ ਵਪਾਰ ਦਾ ਵੱਡਾ ਕੇਂਦਰ ਹੈ। ਇਹ ਸ਼ਹਿਰ ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜਿਆ ਹੋਇਆ ਹੈ। ਇੱਥੇ ਬਹੁਤ ਸਾਰੇ ਦਫਤਰ, ਬੈਂਕ, ਸਿਨੇਮਾ ਅਤੇ ਹੋਟਲ ਹਨ। ਚੌਪਾਟੀ, ਜੁਹੂ ਬੀਚ, ਗੇਟਵੇ ਆਫ ਇੰਡੀਆ, ਹੇਗਿੰਗ ਗਾਰਡਨ, ਕਮਲਾ ਨਹਿਰੂ ਪਾਰਕ ਆਦਿ ਇੱਥੋਂ ਦੇ ਦਿਲਚਸਪ ਸਥਾਨ ਹਨ। ਰਾਣੀਬਾਗ ਇੱਥੋਂ ਦਾ ਮਸ਼ਹੂਰ ਚਿੜੀਆਘਰ ਹੈ। ਇੱਥੋਂ ਦਾ ਮਿਊਜ਼ੀਅਮ ਵੀ ਦੇਖਣ ਯੋਗ ਹੈ।
ਮੁੰਬਈ ਇੱਕ ਪੰਚਰੰਗੀ ਸ਼ਹਿਰ ਹੈ। ਇਸ ਨੂੰ 'ਲਿਟਲ ਇੰਡੀਆ' ਵੀ ਕਿਹਾ ਜਾਂਦਾ ਹੈ।
0 Comments